ਵਿਦੇਸ਼ ਗਏ ਮੁੰਡੇ ਨਾਲ ਹੋ ਗਈ ਮਾੜੀ, ਮਸਾਂ ਪਰਤਿਆ ਦੇਸ਼
ਮਾਛੀਵਾੜਾ ਦੀ ਇੰਦਰਾ ਕਾਲੋਨੀ ਦਾ ਵਾਸੀ ਤੇ ਗਰੀਬ ਮਾਪਿਆਂ ਦਾ ਪੁੱਤਰ ਮਨਪ੍ਰੀਤ ਸਿੰਘ ਜੋ ਕਿ ਵਿਦੇਸ਼ ਰੋਜ਼ਗਾਰ ਲਈ ਗਿਆ ਸੀ ਪਰ ਉੱਥੇ ਪਾਕਿਸਤਾਨੀ ਨਾਗਰਿਕਾਂ ਨਾਲ ਨਸ਼ੇ ਦੀ ਖੇਪ ਸਮੇਤ ਫਡ਼੍ਹਿਆ ਗਿਆ ਜਿਸ ਨੇ ਨਿਰਦੋਸ਼ ਹੋਣ ਦੇ ਬਾਵਜ਼ੂਦ ਵੀ ਢਾਈ ਸਾਲ ਜੇਲ੍ਹ ਕੱਟੀ। ਮਨਪ੍ਰੀਤ ਸਿੰਘ ਜਦੋਂ ਢਾਈ ਸਾਲ ਬਾਅਦ ਆਪਣੇ ਵਤਨ ਪਰਤਿਆ ਤਾਂ ਬਜ਼ੁਰਗ ਵਿਧਵਾ ਮਾਂ, ਭੈਣਾਂ, ਭਰਾ ਅਤੇ ਰਿਸ਼ਤੇਦਾਰਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ।
By : Makhan shah
ਮਾਛੀਵਾੜਾ, ਕਵਿਤਾ : ਮਾਛੀਵਾੜਾ ਦੀ ਇੰਦਰਾ ਕਾਲੋਨੀ ਦਾ ਵਾਸੀ ਤੇ ਗਰੀਬ ਮਾਪਿਆਂ ਦਾ ਪੁੱਤਰ ਮਨਪ੍ਰੀਤ ਸਿੰਘ ਜੋ ਕਿ ਵਿਦੇਸ਼ ਰੋਜ਼ਗਾਰ ਲਈ ਗਿਆ ਸੀ ਪਰ ਉੱਥੇ ਪਾਕਿਸਤਾਨੀ ਨਾਗਰਿਕਾਂ ਨਾਲ ਨਸ਼ੇ ਦੀ ਖੇਪ ਸਮੇਤ ਫਡ਼੍ਹਿਆ ਗਿਆ ਜਿਸ ਨੇ ਨਿਰਦੋਸ਼ ਹੋਣ ਦੇ ਬਾਵਜ਼ੂਦ ਵੀ ਢਾਈ ਸਾਲ ਜੇਲ੍ਹ ਕੱਟੀ। ਮਨਪ੍ਰੀਤ ਸਿੰਘ ਜਦੋਂ ਢਾਈ ਸਾਲ ਬਾਅਦ ਆਪਣੇ ਵਤਨ ਪਰਤਿਆ ਤਾਂ ਬਜ਼ੁਰਗ ਵਿਧਵਾ ਮਾਂ, ਭੈਣਾਂ, ਭਰਾ ਅਤੇ ਰਿਸ਼ਤੇਦਾਰਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ।
ਰੋਜੀ ਰੋਟੀ ਦੇ ਲਈ ਮਾਪੇ ਅਕਸਰ ਹੀ ਆਪਣੇ ਬੱਚਿਆਂ ਨੂੰ ਕਰਜਾ ਲੈ ਕੇ,,, ਜ਼ਮੀਨ ਵੇਚ ਕੇ ਵਿਦੇਸ਼ ਭੇਜਦੇ ਹਨ ਤਾਂ ਜੋ ਉਨ੍ਹਾਂ ਦੇ ਬੱਚਿਆਂ ਦਾ ਤੇ ਮਾਪਿਆਂ ਦਾ ਭਵਿੱਖ ਸੁਨਹਿਰਾ ਹੋ ਸਕੇ। ਪਰ ਵਿਦੇਸ਼ ਰਹਿੰਦੇ ਬੱਚਿਆਂ ਨਾਲ ਕਈ ਵਾਰ ਅਜਿਹੇ ਵਿਰਦਾਂਤ ਵਾਪਰ ਜਾਂਦੇ ਹਨ ਜਿਸਨੂੰ ਮਾਪੇ ਤੇ ਬੱਚੇ ਆਪਣੀ ਰਹਿੰਦੀ ਜਿੰਦਗੀ ਤੱਕ ਨਹੀਂ ਭੁੱਲ ਪਾਉਂਦੇ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਮਾਛੀਵਾੜਾ ਸਾਹਿਬ ਤੋਂ ਜਿੱਥੋਂ ਦਾ ਨੌਜਵਾਨ ਦੁਬਈ ਰੁਜ਼ਗਾਰ ਦੀ ਭਾਲ ਵਿੱਚ ਗਿਆ ਸੀ ਪਰ ਓਥੇ ਜਾ ਕੇ ਉਸਨੂੰ ਬਿਨਾਂ ਕਿਸੇ ਗਲਤੀ ਦੇ ਢਾਈ ਸਾਲ ਜੇਲ੍ਹ ਕਟਨੀ ਪਈ।
ਪੀੜਤ ਮਨਪ੍ਰੀਤ ਸਿੰਘ ਨੇ ਦੱਸਿਆ ਕਿ 2020 ਵਿਚ ਚੰਗੇ ਭਵਿੱਖ ਲਈ ਉਸਦੀ ਮਾਂ ਤੇ ਭਰਾ ਨੇ 1.20 ਲੱਖ ਰੁਪਏ ਦਾ ਕਰਜਾ ਚੁੱਕ ਕੇ ਉਸ ਨੂੰ ਦੁਬਈ ਭੇਜਿਆ ਜਿੱਥੇ ਕਰੀਬ ਡੇਢ ਸਾਲ ਉਹ ਇੱਕ ਕੰਪਨੀ ਨਾਲ ਠੇਕੇਦਾਰੀ ਸਿਸਟਮ ’ਤੇ ਕੰਮ ਕਰਦਾ ਰਿਹਾ ਪਰ ਜਦੋਂ ਉਸਦਾ ਠੇਕਾ ਖਤਮ ਹੋ ਗਿਆ ਤਾਂ ਉਹ ਆਪਣੇ ਜਾਣ ਪਹਿਚਾਣ ਵਾਲੇ ਪੰਜਾਬੀਆਂ ਕੋਲ ਅਜਮਾਨ ਸ਼ਹਿਰ ਆ ਗਿਆ। ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਅਜਮਾਨ ਸ਼ਹਿਰ ਵਿਚ ਆਏ ਅਜੇ 10 ਹੀ ਦਿਨ ਹੋਏ ਸਨ ਤੇ ਉਹ ਉੱਥੇ ਕਮਰੇ ਵਿਚ ਪਾਕਿਸਤਾਨੀ ਤੇ ਪੰਜਾਬੀਆਂ ਨਾਲ ਇਕੱਠੇ ਰਹਿ ਰਿਹਾ ਸੀ ਕਿ ਅਚਾਨਕ ਅਜਮਾਨ ਪੁਲਸ ਦੀ ਛਾਪੇਮਾਰੀ ਹੋ ਗਈ। ਮਨਪ੍ਰੀਤ ਸਿੰਘ ਨੇ ਕਿਹਾ ਕਿ ਪਾਕਿਸਤਾਨੀ ਨਾਗਰਿਕਾਂ ਕੋਲ ਨਸ਼ੇ ਦੀ ਖੇਪ ਫਡ਼ੀ ਗਈ ਜਿਸ ਕਾਰਨ ਉਨ੍ਹਾਂ ਨਾਲ ਕਮਰੇ ਵਿਚ ਰਹਿੰਦੇ 4 ਪੰਜਾਬੀਆਂ ਸਮੇਤ ਉਸ ਨੂੰ ਵੀ ਅਜਮਾਨ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ।
ਮਨਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਸਾਰੇ ਪੰਜਾਬੀਆਂ ਨੇ ਪੁਲਸ ਦੀਆਂ ਬਹੁਤ ਮਿੰਨਤਾਂ ਕੀਤੀਆਂ ਪਰ ਫਿਰ ਵੀ ਉੱਥੋਂ ਦੀ ਅਦਾਲਤ ਨੇ ਸਾਨੂੰ ਸਾਰਿਆਂ ਨੂੰ 25 ਸਾਲ ਦੀ ਸਜ਼ਾ ਸੁਣਾ ਦਿੱਤੀ। ਸਾਨੂੰ ਸਾਰਿਆਂ ਨੂੰ ਬਹੁਤ ਹੀ ਘੱਟ ਖਾਣਾ ਦਿੱਤਾ ਜਾਂਦਾ ਸੀ ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਵੀ ਪ੍ਰੇਸ਼ਾਨ ਰਹਿਣ ਲੱਗ ਪਿਆ। ਘਰ 2 ਮਹੀਨੇ ਬਾਅਦ ਕੇਵਲ ਇੱਕ ਵਾਰ ਫੋਨ ਕਰਨ ਦੀ ਇਜਾਜ਼ਤ ਹੁੰਦੀ ਸੀ ਪਰ ਉਹ ਵੀ 1-2 ਮਿੰਟ ਵਿਚ ਗੱਲ ਖਤਮ ਕਰਨ ਦੇ ਪੁਲਸ ਵਲੋਂ ਨਿਰਦੇਸ਼ ਸਨ। ਰਿਹਾਅ ਹੋ ਕੇ ਆਏ ਹਨ।
ਦੂਸਰੇ ਪਾਸੇ ਮਨਪ੍ਰੀਤ ਸਿੰਘ ਦੀ ਮਾਂ ਪਰਮਜੀਤ ਕੌਰ ਦੇ ਪੁੱਤਰ ਨੂੰ ਮਿਲਣ ਤੋਂ ਬਾਅਦ ਅੱਖਾਂ ’ਚੋਂ ਹੰਝੂ ਨਹੀਂ ਰੁਕ ਰਹੇ ਸਨ ਅਤੇ ਉਨ੍ਹਾਂ ਕਿਹਾ ਕਿ ਆਪਣੇ ਪੁੱਤ ਦੇ ਵਿਛੋਡ਼ੇ ’ਚ ਉਹ ਬੀਮਾਰ ਹੋ ਰਹੀ ਸੀ ਅਤੇ ਉਹ ਹਮੇਸ਼ਾ ਇਹੀ ਅਰਦਾਸ ਕਰਦੀ ਸੀ ਕਿ ਰੱਬ ਉਸਨੂੰ ਇੱਕ ਵਾਰ ਉਸਦੇ ਪੁੱਤਰ ਨੂੰ ਮਿਲਾ ਦੇਵੇ ਜੋ ਅੱਜ ਪੂਰੀ ਹੋ ਗਈ।
ਤੁਹਾਨੂੰ ਦੱਸ ਦਈਏ ਕਿ ਤਰਸ ਦੇ ਅਧਾਰ ’ਤੇ ਮਨਪ੍ਰੀਤ ਸਣੇ ਹੋਰ ਪੰਜਾਬੀਆਂ ਨੂੰ ਢਾਈ ਸਾਲ ਬਾਅਦ ਹੀ ਰਿਹਾਅ ਕਰ ਦਿੱਤਾ ਗਿਆ ਅਤੇ ਜੇਲ੍ਹ ਤੋਂ ਸਿੱਧਾ ਏਅਰਪੋਰਟ ਲਿਜਾ ਕੇ ਭਾਰਤ ਭੇਜ ਦਿੱਤਾ ਗਿਆ। ਮਨਪ੍ਰੀਤ ਸਿੰਘ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਮੁਲਕ ਵਿੱਚ ਰਹਿ ਕੇ ਹੀ ਕੰਮ ਕਰਨ ਕਿਉਂਕਿ ਵਿਦੇਸ਼ ਵਿੱਚ ਸਿਰਫ ਧੱਕੇ ਹੀ ਆ।