ਜਲੰਧਰ ਵਿਚ 8 ਸਾਲਾਂ ਮਗਰੋਂ ਹੋਇਆ ਬੱਚਾ, ਮੁੰਡਨ ਵਾਲੇ ਦਿਨ ਹੀ ਖੋਹ ਲਿਆ
ਬੱਚੇ ਦੀ ਦਾਤ ਬਿਨਾਂ ਮਾਪੇ ਅਧੂਰੇ ਜਾਪਦੇ ਹਨ। ਪਰ ਜਦੋਂ ਰੱਬ ਇਹ ਦਾਤ ਦੇ ਦਿੰਦਾ ਹੈ ਤਾਂ ਹਰ ਪੱਲ ਰੱਬ ਦਾ ਸ਼ੁਕਰਾਨਾ ਅੱਦਾ ਕਰਦੇ ਮਾਪੇ ਨਹੀਂ ਥੱਕਦੇ। ਪਰ ਸੋਚੋ ਜ਼ਰਾ ਕੀ ਬਿਤੇਗੀ ਜਦੋਂ ਮਾਪਿਆਂ ਨੂੰ ਲੰਮੇਂ ਅਰਸੇ ਬਾਅਦ ਦਾਤ ਦਵੇ ਅਤੇ ਕੁਝ ਸਾਲਾਂ ਮਗਰੋਂ ਓਹੀ ਦਾਤ ਵਾਪਸ ਲੈ ਲਵੇਂ ਤਾਂ ਮਾਪਿਆਂ ਉੱਤੇ ਕੀ ਬਿਤੇਗੀ, ਨਹੀਂ ਤੁਸੀਂ ਇਸਦਾ ਅੰਦੇਸ਼ਾ ਵੀ ਸ਼ਾਇਦ ਹੀ ਲਗਾ ਸਕੋ।

ਜਲੰਧਰ , ਕਵਿਤਾ: ਬੱਚੇ ਦੀ ਦਾਤ ਬਿਨਾਂ ਮਾਪੇ ਅਧੂਰੇ ਜਾਪਦੇ ਹਨ। ਪਰ ਜਦੋਂ ਰੱਬ ਇਹ ਦਾਤ ਦੇ ਦਿੰਦਾ ਹੈ ਤਾਂ ਹਰ ਪੱਲ ਰੱਬ ਦਾ ਸ਼ੁਕਰਾਨਾ ਅੱਦਾ ਕਰਦੇ ਮਾਪੇ ਨਹੀਂ ਥੱਕਦੇ। ਪਰ ਸੋਚੋ ਜ਼ਰਾ ਕੀ ਬਿਤੇਗੀ ਜਦੋਂ ਮਾਪਿਆਂ ਨੂੰ ਲੰਮੇਂ ਅਰਸੇ ਬਾਅਦ ਦਾਤ ਦਵੇ ਅਤੇ ਕੁਝ ਸਾਲਾਂ ਮਗਰੋਂ ਓਹੀ ਦਾਤ ਵਾਪਸ ਲੈ ਲਵੇਂ ਤਾਂ ਮਾਪਿਆਂ ਉੱਤੇ ਕੀ ਬਿਤੇਗੀ, ਨਹੀਂ ਤੁਸੀਂ ਇਸਦਾ ਅੰਦੇਸ਼ਾ ਵੀ ਸ਼ਾਇਦ ਹੀ ਲਗਾ ਸਕੋ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਲੰਧਰ ਤੋਂ ਜਿੱਥੇ 3 ਸਾਲਾਂ ਮਾਸੂਮ ਜਿਸਦਾ ਮੁੰਡਨ ਹੋਣਾ ਸੀ ਓਸੇ ਜਵਾਕ ਨੂੰ ਗੱਡੀ ਨੇ ਦਰੜ ਦਿੱਤਾ ਅਤੇ ਮੌਕੇ ਤੋਂ ਫਰਾਰ ਹੈ ਗਿਆ।
ਦਰਅਸਲ ਸੋਮਵਾਰ ਸਵੇਰੇ ਇੱਕ ਤੇਜ਼ ਰਫਤਾਰ ਕਾਰ ਨੇ ਤਿੰਨ ਸਾਲ ਦੇ ਮਾਸੂਮ ਨੂੰ ਕੁਚਲ ਦਿੱਤਾ। ਜਿਸ ਕਾਰਨ ਬੱਚੇ ਦੀ ਮੌਕੇ ਉਤੇ ਮੌਤ ਹੋ ਗਈ। ਇਸ ਘਟਨਾ ਮਗਰੋਂ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰ ਬੱਚੇ ਦਾ ਮੁੰਡਨ ਕਰਵਾਉਣ ਜਾ ਰਿਹਾ ਸੀ ਕਿ ਇਹ ਭਾਣਾ ਵਾਪਰ ਗਿਆ। ਮ੍ਰਿਤਕ ਬੱਚੇ ਦੀ ਪਛਾਣ ਤ੍ਰਿਪੁਰ ਵਜੋਂ ਹੋਈ ਹੈ।
ਜਲੰਧਰ ਦੇ ਕਿਸ਼ਨਪੁਰਾ ਚੌਕ ਵਿੱਚ ਇਹ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਪੀੜਤ ਪਰਿਵਾਰ ਦੇ 7 ਸਾਲ ਬਾਅਦ ਬੱਚਾ ਹੋਇਆ ਸੀ, ਜਿਸ ਦੇ ਮੁੰਡਨ ਦੀ ਰਸਮ ਲਈ ਪੂਰਾ ਪਰਿਵਾਰ ਇੱਕ ਧਾਰਮਿਕ ਸਥਾਨ 'ਤੇ ਜਾ ਰਹੇ ਸਨ। ਸਾਰੇ ਘਰ ਦੇ ਬਾਹਰ ਖੜ੍ਹੇ ਸਨ ਜਦੋਂ ਇੱਕ ਤੇਜ਼ ਰਫ਼ਤਾਰ ਕਾਰ ਆਈ ਅਤੇ ਕੁੱਤੇ ਨੂੰ ਕੁਚਲ ਦਿੱਤਾ। ਪਰਿਵਾਰ ਦਾ ਧਿਆਨ ਕੁੱਤੇ ਵੱਲ ਗਿਆ ਅਤੇ ਫਿਰ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੇ ਬੱਚੇ ਨੂੰ ਵੀ ਉਸੇ ਕਾਰ ਚਾਲਕ ਨੇ ਕੁਚਲ ਦਿੱਤਾ ਸੀ। ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪਰਿਵਾਰ ਅਤੇ ਸੀਸੀਟੀਵੀ ਮੁਤਾਬਕ ਹਾਦਸੇ ਤੋਂ ਬਾਅਦ ਐਕਸਯੂਵੀ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ਵਿੱਚ ਇੱਕ ਕੁੱਤੇ ਦੀ ਵੀ ਮੌਤ ਹੋ ਗਈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਸੋਮਵਾਰ ਸਵੇਰੇ ਕਰੀਬ 7.30 ਵਜੇ ਵਾਪਰਿਆ। ਘਟਨਾ ਸਮੇਂ ਬੱਚੇ ਦਾ ਪਰਿਵਾਰ ਵੀ ਉਸਦੇ ਨਾਲ ਸੀ। ਮੌਕੇ 'ਤੇ ਪਹੁੰਚੇ ਰਾਮਾ ਮੰਡੀ ਥਾਣੇ ਦੇ ਏਐਸਆਈ ਬਲਕਰਨ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰੱਖ ਦਿੱਤਾ ਗਿਆ। ਮਾਮਲੇ ਦੀ ਜਾਂਚ ਲਈ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।