Begin typing your search above and press return to search.

ਅਣਖ ਦੇ ਨਾਂ 'ਤੇ ਗੁੰਡਾਗਰਦੀ ਦਾ ਨੰਗਾ ਨਾਚ, ਪਿਆਰ ਦਾ ਪਰਵਾਨ ਚੜ੍ਹਨਾ ਪਿਆ ਮਹਿੰਗਾ

ਅਜਨਾਲਾ 'ਚ ਪ੍ਰੇਮੀ ਜੋੜੇ ਦੇ ਵਿਆਹ ਤੋਂ ਬਾਅਦ ਹੰਗਾਮਾ, ਧੀ ਦੇ ਮਾਪਿਆਂ ਨੇ ਉਜਾੜਿਆ ਮੁੰਡੇ ਦਾ ਘਰ!

X

BHATTI BAHOMAJRABy : BHATTI BAHOMAJRA

  |  26 March 2026 1:00 PM IST

  • whatsapp
  • Telegram

ਅਜਨਾਲਾ ਦੇ ਪਿੰਡ ਤੇੜੀ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪਿਆਰ ਵਿਆਹ ਦਾ ਖ਼ਮਿਆਜ਼ਾ ਮੁੰਡੇ ਦੇ ਪਰਿਵਾਰ ਨੂੰ ਭੁਗਤਣਾ ਪਿਆ। ਦੋਸ਼ ਹਨ ਕਿ ਲੜਕੀ ਦੇ ਪਰਿਵਾਰ ਵਾਲਿਆਂ ਨੇ ਗ਼ੁੱਸੇ ਵਿੱਚ ਆ ਕੇ ਮੁੰਡੇ ਦੇ ਘਰ ਹਮਲਾ ਕਰ ਦਿੱਤਾ ਪੂਰੇ ਘਰ ਦਾ ਸਾਮਾਨ ਤੋੜ ਦਿੱਤਾ ਘਰ ਦੇ ਹਾਲਤ ਦੇਖ ਇਆਓ ਲੱਗ ਰਿਹਾ ਜਿਵੇਂ ਇੱਥੇ ਕੋਈ ਖੰਡਰ ਹੋਵੇ ਘਰ ਦੀ ਹਰ ਚੀਜ਼ ਨੂੰ ਤੋੜਿਆ ਗਿਆ ਭਾਵੇਂ ਉਹ ਟੀਵੀ ਹੋਵੇ ਫ਼ਰਿਜ ਹੋਵੇ ਸੋਫ਼ਾ ਇੱਥੋਂ ਤਕ ਕੇ ਘਰ ਚ ਮੌਜੂਦ ਬੇਜ਼ਬਾਨਾ ਨੂੰ ਵੀ ਨਹੀਂ ਬਖ਼ਸ਼ਿਆ ਗਿਆ ਉਹਨਾਂ ਨੂੰ ਵੀ ਮੌਤ ਦੇ ਘਾਟ ਉੱਤਰ ਦਿੱਤਾ ਗਿਆ ।

ਮਾਮਲਾ ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਤੇੜੀ ਤੋਂ ਸਾਹਮਣੇ ਆਇਆ ਏ ਜਿੱਥੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਪ੍ਰੇਮੀ ਜੋੜੇ ਵੱਲੋਂ ਘਰਦਿਆਂ ਦੀ ਮਰਜ਼ੀ ਤੋਂ ਬਿਨਾਂ ਕੀਤੇ ਵਿਆਹ ਤੋਂ ਬਾਅਦ ਕੁੜੀ ਦੇ ਪਰਿਵਾਰ ਨੇ ਕਥਿਤ ਤੌਰ 'ਤੇ ਮੁੰਡੇ ਦੇ ਘਰ 'ਤੇ ਹਮਲਾ ਕਰ ਦਿੱਤਾ। ਮੁੰਡੇ ਦੇ ਪਰਿਵਾਰ ਦਾ ਕਹਿਣਾ ਹੈ ਕਿ ਕੁੜੀ ਵਾਲਿਆਂ ਨੇ ਘਰ 'ਚ ਦਾਖਲ ਹੋ ਕੇ ਨਾ ਸਿਰਫ਼ ਲੱਖਾਂ ਰੁਪਏ ਦੇ ਸਾਮਾਨ ਦੀ ਭੰਨ-ਤੋੜ ਕੀਤੀ, ਸਗੋਂ ਘਰ ਵਿੱਚ ਰੱਖੇ ਕਬੂਤਰਾਂ ਨੂੰ ਵੀ ਮਾਰ ਕੇ ਬੁਰੀ ਤਰਾਂ ਸੁੱਟ ਦਿੱਤਾ।

ਪੀੜਤ ਪਰਿਵਾਰ ਅਨੁਸਾਰ, ਲੜਕਾ-ਲੜਕੀ ਨੇ ਆਪਸੀ ਸਹਿਮਤੀ ਨਾਲ ਵਿਆਹ ਕਰਵਾਇਆ ਸੀ, ਪਰ ਕੁੜੀ ਦੇ ਪਰਿਵਾਰ ਨੇ ਇਸ ਨੂੰ ਆਪਣੀ ਅਣਖ ਦਾ ਸਵਾਲ ਬਣਾ ਲਿਆ ਅਤੇ ਸਾਡੇ ਘਰ ਦਾ ਆ ਹਾਲ ਬਣਾ ਦਿੱਤਾ ਹੱਸਦਾ ਵੱਸਦਾ ਘਰ ਪਲ਼ਾਂ ਵਿਚ ਹੀ ਖੰਡਰ ਬਣਾ ਦਿੱਤਾ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਗੁਹਾਰ ਲਾਈ ਹੈ।

ਉੱਧਰ ਦੂਜੇ ਪਾਸੇ, ਕੁੜੀ ਦੇ ਪਰਿਵਾਰਿਕ ਮੈਂਬਰ ਹੀਰਾ ਸਿੰਘ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਕਿਹਾ ਕਿ ਮੁੰਡਾ ਉਨ੍ਹਾਂ ਦੀ ਲੜਕੀ ਨੂੰ ਘਰੋਂ ਭਜਾ ਕੇ ਲੈ ਗਿਆ ਸੀ। ਜਿਸ ਵੇਲੇ ਇਹ ਘਟਨਾ ਵਾਪਰੀ, ਉਹ ਆਪਣੀ ਦੂਜੀ ਛੋਟੀ ਲੜਕੀ ਦੇ ਵਿਆਹ ਦੀਆਂ ਰਸਮਾਂ ਵਿੱਚ ਰੁੱਝੇ ਹੋਏ ਸਨ। ਉਨ੍ਹਾਂ ਮੁਤਾਬਿਕ ਉਨ੍ਹਾਂ 'ਤੇ ਲੱਗੇ ਇਲਜ਼ਾਮ ਸਿਆਸਤ ਜਾਂ ਰੰਜਸ਼ ਤੋਂ ਪ੍ਰੇਰਿਤ ਹੋ ਸਕਦੇ ਹਨ। ਇੱਥੋਂ ਤਕ ਕੇ ਮੁੰਡੇ ਤੇ ਘਰੋਂ ਚੋਰੀ ਕਰਨ ਦੇ ਇਲਜ਼ਾਮ ਵੀ ਲਾਏ।

ਮੌਕੇ 'ਤੇ ਪਹੁੰਚੀ ਪੁਲਿਸ ਨੇ ਸਥਿਤੀ ਦਾ ਜਾਇਜ਼ਾ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਦੋਵਾਂ ਪੱਖਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਜਾਂਚ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਦੋਵੇਂ ਧਿਰਾਂ ਵੱਲੋਂ ਇੱਕ ਦੂਜੇ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਪਰ ਇੱਥੇ ਇਹ ਵੀ ਸਵਾਲ ਪੈਦਾ ਹੁੰਦਾ ਹੈ :

ਕੀ ਆਪਣੀ ਪਸੰਦ ਦਾ ਵਿਆਹ ਕਰਵਾਉਣਾ ਇੰਨਾ ਵੱਡਾ ਗੁਨਾਹ ਹੈ ਕਿ ਕਿਸੇ ਦਾ ਘਰ ਤਹਿਸ-ਨਹਿਸ ਕਰ ਦਿੱਤਾ ਜਾਵੇ?

ਕਿਉਂਕਿ ਕਾਨੂੰਨ ਮੁਤਾਬਿਕ ਹਰ ਬਾਲਗ ਨੂੰ ਆਪਣਾ ਜੀਵਨ ਸਾਥੀ ਚੁਣਨ ਦਾ ਹੱਕ ਹੈ। ਪਰ ਫਿਰ ਵੀ ਕਈ ਵਾਰ ਪਰਿਵਾਰ ਦੀ ਸਹਿਮਤੀ ਨਹੀਂ ਹੁੰਦੀ ਪਰ ਇਸ ਦਾ ਮਤਲਬ ਇਹ ਨਹੀਂ ਕੇ ਤੁਸੀਂ ਕਿਸੇ ਦਾ ਹੱਸਦਾ ਵੱਸਦਾ ਘਰ ਖੰਡਰ ਬਣਾ ਦਿਓ ਅਜਿਹੀਆਂ ਘਟਨਾਵਾਂ ਨਾ ਸਿਰਫ਼ ਪੀੜਤ ਪਰਿਵਾਰ ਨੂੰ ਆਰਥਿਕ ਮਾਰ ਦਿੰਦੀਆਂ ਹਨ, ਸਗੋਂ ਸਮਾਜ ਵਿੱਚ ਡਰ ਦਾ ਮਾਹੌਲ ਵੀ ਪੈਦਾ ਕਰਦੀਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਪੁਲਿਸ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਕੇ ਇੱਕ ਮਿਸਾਲ ਕਾਇਮ ਕਰੇਗੀ?

ਤੁਹਾਡੀ ਕੀ ਰਾਏ ਹੈ ਇਸ ਬਾਬਤ ਕੀ ਸਮਾਜ ਨੂੰ ਨਜ਼ਰੀਆ ਬਦਲਣ ਦੀ ਜ਼ਰੂਰਤ ਹੈ ਕੀ ਪ੍ਰੇਮ ਵਿਆਹ ਨੂੰ ਸਵੀਕਾਰਨਾ ਚਾਹੀਦਾ ਹੈ ਜਾ ਨਹੀਂ ਆਪਣੀ ਰਾਏ ਜ਼ਰੂਰ ਸਾਂਝੀ ਕਰੋ ਕਮੈਂਟ ਦੇ ਰਹੀ ਜੁੜੇ ਰਹੋ ਹਮਦਰਦ ਟੀਵੀ ਦੇ ਨਾਲ ਸਹੀ ਤੇ ਸਟੀਕ ਖ਼ਬਰਾਂ ਦੇ ਲਈ

Next Story
ਤਾਜ਼ਾ ਖਬਰਾਂ
Share it