Begin typing your search above and press return to search.

ਰਾਜਪੁਰਾ ਪੁੱਜੇ ਸੀਐੱਮ ਮਾਨ, ਸਰਕਾਰੀ ਦਫ਼ਤਰਾਂ ਦੀ ਕੀਤੀ ਅਚਨਚੇਤ ਚੈਕਿੰਗ, ਜਾਣੋ ਕੀ ਕਿਹਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਰਾਜਪੁਰਾ ਵਿਖੇ ਪਹੁੰਚੇ ਅਤੇ ਦੌਰਾਨ ਸਰਕਾਰੀ ਦਫ਼ਤਰ ਦਾ ਅਚਨਚੇਤ ਚੈਕਿੰਗ ਕੀਤੀ।ਅਧਿਕਾਰੀਆਂ ਨੂੰ ਪੂਰੀ ਤਨਦੇਹੀ ਨਾਲ ਕੰਮ ਕਰਨ ਲਈ ਕਿਹਾ ।

ਰਾਜਪੁਰਾ ਪੁੱਜੇ ਸੀਐੱਮ ਮਾਨ,  ਸਰਕਾਰੀ ਦਫ਼ਤਰਾਂ ਦੀ ਕੀਤੀ ਅਚਨਚੇਤ ਚੈਕਿੰਗ, ਜਾਣੋ ਕੀ ਕਿਹਾ
X

Dr. Pardeep singhBy : Dr. Pardeep singh

  |  5 Aug 2024 12:54 PM GMT

  • whatsapp
  • Telegram

ਪਟਿਆਲਾ: ਰਾਜਪੁਰਾ ਵਿਖੇ ਪੰਜਾਬ ਦੇ ਸੀਐੱਮ ਭਗਵੰਤ ਮਾਨ ਪਹੁੰਚੇ ਅਤੇ ਉਨ੍ਹਾਂ ਨੇ ਅਚਨਚੇਤ ਸਰਕਾਰੀ ਦਫ਼ਤਰ ਦੀ ਚੈਕਿੰਗ ਕੀਤੀ।ਸੀਐੱਮ ਮਾਨ ਨੇ ਇਸ ਮੌਕੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ।ਉਨ੍ਹਾਂ ਨੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਆਮ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ।ਉਨ੍ਹਾਂ ਨੇ ਕਿਹਾ ਹੈ ਕਿ ਸਟਾਫ਼ ਪੂਰੀ ਤਨਦੇਹੀ ਨਾਲ ਕੰਮ ਕਰੇ ਤਾਂ ਕਿ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕੀਤਾ ਜਾਵੇ।

ਇਸ ਦੀ ਜਾਣਕਾਰੀ ਸੀਐਮ ਮਾਨ ਨੇ ਟਵੀਟ ਕਰਕੇ ਦਿੱਤੀ ਹੈ। ਸੀਐਮ ਮਾਨ ਨੇ ਟਵੀਟ ਵਿੱਚ ਲਿਖਿਆ ਹੈ ਕਿ ਅੱਜ ਰਾਜਪੁਰਾ ਵਿਖੇ ਤਹਿਸੀਲ ਕੰਪਲੈਕਸ ਦਾ ਅਚਨਚੇਤ ਦੌਰਾ ਕੀਤਾ... ਲੋਕਾਂ ਨਾਲ ਗੱਲਬਾਤ ਕੀਤੀ...ਲੋਕਾਂ ਨੂੰ ਮਿਲ ਕੇ ਤਸੱਲੀ ਮਿਲੀ ਕਿ ਹੁਣ ਉਹਨਾਂ ਦੇ ਕੰਮ ਬਿਨਾਂ ਕਿਸੇ ਰੁਕਾਵਟ ਤੋਂ ਹੋ ਰਹੇ ਨੇ...ਲੋਕਾਂ ਨੇ ਆਪ ਦੱਸਿਆ ਕਿ ਸਰਕਾਰੀ ਦਫਤਰਾਂ ਵਿੱਚ ਹੁਣ ਖੱਜਲ ਖ਼ੁਆਰੀ ਘੱਟ ਗਈ ਹੈ...ਸੂਬਾ ਵਾਸੀਆਂ ਨੂੰ ਚੰਗੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਸਰਕਾਰਾਂ ਦਾ ਫ਼ਰਜ਼ ਹੁੰਦਾ ਹੈ... ਜੋ ਅਸੀਂ ਤਨਦੇਹੀ ਨਾਲ ਨਿਭਾ ਰਹੇ ਹਾਂ...





Next Story
ਤਾਜ਼ਾ ਖਬਰਾਂ
Share it