ਪੰਜਾਬ ਸਰਕਾਰ ਦੀਆਂ ਹਿਦਾਇਤਾਂ ਤੇ ਮੰਡੀਆਂ ਚ ਕਣਕ ਦੀ ਖਰੀਦ ਦੇ ਪ੍ਰਬੰਧ ਮੁਕੰਮਲ
ਪੰਜਾਬ ਸਰਕਾਰ ਵੱਲੋ ਮੰਡੀਆਂ ਅੰਦਰ ਕਿਸਾਨਾਂ ਦੀ ਕਣਕ ਦੀ ਫਸਲ ਨੂੰ ਲੈਕੇ ਖਾਸ ਪ੍ਰਬੰਧ ਕੀਤੇ ਗਏ ਹਨ, ਜਿਸ ਨੂੰ ਲੈਕੇ ਅਜਨਾਲਾ ਦੀ ਦਾਣਾ ਮੰਡੀ ਅੰਦਰ ਕਿਸਾਨਾਂ ਦੀ ਕਣਕ ਦੀ ਖਰੀਦ ਲਈ ਪ੍ਰਬੰਧ ਮੁਕੰਮਲ ਕੀਤੇ ਜਾਂ ਚੁੱਕੇ ਹਨ। ਸਰਹੱਦੀ ਖੇਤਰ ਦੀ ਅਜਨਾਲਾ ਦਾਣਾ ਮੰਡੀ ਅੰਦਰ ਕਣਕ ਦੀ ਆਮਦ ਦੇਰੀ ਨਾਲ ਹੁੰਦੀ ਹੈ ਪਰ ਫਿਰ ਵੀ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਹੁਕਮਾਂ ਤਹਿਤ ਓਹਨਾ ਵੱਲੋ ਮੰਡੀ ਅੰਦਰ ਨਵੇਂ ਸ਼ੈਡ ਬਣਵਾਕੇ ਦਿੱਤੇ ਗਏ ਹਨ ਤਾਂ ਜੋ ਕਿਸਾਨਾਂ ਨੂੰ ਧੁੱਪ ਅਤੇ ਬਾਰਿਸ਼ ਤੋ ਬਚਾ ਹੋ ਸਕੇ।

ਅਜਨਾਲਾ : ਪੰਜਾਬ ਸਰਕਾਰ ਵੱਲੋ ਮੰਡੀਆਂ ਅੰਦਰ ਕਿਸਾਨਾਂ ਦੀ ਕਣਕ ਦੀ ਫਸਲ ਨੂੰ ਲੈਕੇ ਖਾਸ ਪ੍ਰਬੰਧ ਕੀਤੇ ਗਏ ਹਨ, ਜਿਸ ਨੂੰ ਲੈਕੇ ਅਜਨਾਲਾ ਦੀ ਦਾਣਾ ਮੰਡੀ ਅੰਦਰ ਕਿਸਾਨਾਂ ਦੀ ਕਣਕ ਦੀ ਖਰੀਦ ਲਈ ਪ੍ਰਬੰਧ ਮੁਕੰਮਲ ਕੀਤੇ ਜਾਂ ਚੁੱਕੇ ਹਨ। ਸਰਹੱਦੀ ਖੇਤਰ ਦੀ ਅਜਨਾਲਾ ਦਾਣਾ ਮੰਡੀ ਅੰਦਰ ਕਣਕ ਦੀ ਆਮਦ ਦੇਰੀ ਨਾਲ ਹੁੰਦੀ ਹੈ ਪਰ ਫਿਰ ਵੀ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਹੁਕਮਾਂ ਤਹਿਤ ਓਹਨਾ ਵੱਲੋ ਮੰਡੀ ਅੰਦਰ ਨਵੇਂ ਸ਼ੈਡ ਬਣਵਾਕੇ ਦਿੱਤੇ ਗਏ ਹਨ ਤਾਂ ਜੋ ਕਿਸਾਨਾਂ ਨੂੰ ਧੁੱਪ ਅਤੇ ਬਾਰਿਸ਼ ਤੋ ਬਚਾ ਹੋ ਸਕੇ।
ਇਸ ਮੌਕੇ ਸੈਕਟਰੀ ਮਰੀਕਟ ਕਮੇਟੀ ਅਜਨਾਲਾ ਨਵਦੀਪ ਕੌਰ ਨੇ ਦੱਸਿਆ ਕੀ ਪੰਜਾਬ ਸਰਕਾਰ ਅਤੇ ਮੰਡੀ ਬੋਰਡ ਦੀਆਂ ਹਿਦਾਇਤਾਂ ਮੁਤਾਬਿਕ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਕਿਸਾਨਾਂ ਦਾ ਮੰਡੀ ਵਿੱਚੋ ਦਾਣਾ-ਦਾਣਾ ਖਰੀਦਿਆ ਜਾਵੇਗਾ। ਓਹਨਾ ਕਿਹਾ ਕੀ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਮੁਤਾਬਿਕ ਕਿਸਾਨਾਂ ਦੀ ਕਣਕ 2425 ਰੁਪਏ ਦੇ ਹਿਸਾਬ ਨਾਲ ਖਰੀਦ ਕੀਤੀ ਜਾਵੇਗੀ। ਓਹਨਾ ਕਿਸਾਨਾਂ ਨੂੰ ਅਪੀਲ ਕੀਤੀ ਕੀ ਕਿਸਾਨ ਮੰਡੀ ਅੰਦਰ ਆਪਣੀ ਕਣਕ ਨੂੰ ਸੁਕਾ ਕੇ ਲਿਆਉਣ ਤਾਂ ਜੋ ਕਿਸਾਨਾਂ ਮੰਡੀ ਅੰਦਰ ਕੋਈ ਮੁਸ਼ਕਿਲ ਨਾ ਹੋ ਸਕੇ।
ਇਸ ਮੌਕੇ ਮੰਡੀ ਇੰਚਾਰਜ ਕਾਬਲ ਸਿੰਘ ਨੇ ਦੱਸਿਆ ਕੀ ਮੰਡੀ ਬੋਰਡ ਦੀਆਂ ਹਿਦਾਇਤਾਂ ਮੁਤਾਬਿਕ ਸਾਰੇ ਪ੍ਰਬੰਧ ਮੁਕੰਮਲ ਹਨ। ਕਿਸਾਨਾਂ ਲਈ ਗਰਮੀ ਦੇ ਚੱਲਦੇ ਪੀਣ ਵਾਲੇ ਪਾਣੀ, ਬਾਥਰੂਮ ਸਮੇਤ ਹੋਰ ਸਾਰੇ ਪ੍ਰਬੰਧ ਕੀਤੇ ਜਾਂ ਚੁੱਕੇ ਹਨ। ਕਿਸਾਨਾਂ ਨੂੰ ਮੰਡੀ ਅੰਦਰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ।