Begin typing your search above and press return to search.

ਵਿਦੇਸ਼ੀ ਧਰਤੀ 'ਤੇ ਇੱਕ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌਤ

ਵਿਦੇਸ਼ੀ ਧਰਤੀ ਤੇ ਇੱਕ ਵਾਰ ਫਿਰ ਪੰਜਾਬੀ ਪੁੱਤ ਦੀ ਮੌਤ ਹੋਣ ਦੀ ਖਬਰ ਸਾਹਮਣਏ ਆ ਰਹੀ ਹੈ। ਜਾਣਕਾਰੀ ਮੁਤਾਬਕ ਨਵਾਂ ਸ਼ਹਿਰ ਦੇ ਰਹਿਣ ਵਾਲੇ ਇੱਕ 21 ਸਾਲ ਦੇ ਨੌਜਵਾਨ ਦੀ ਕੈਨੇਡਾ ਦੇ ਵਿੱਚ ਦਰਦਨਾਕ ਮੌਤ ਹੋ ਗਈ। ਮ੍ਰਿਤਕ 2022 ਦੇ ਵਿੱਚ ਆਪਣੀ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ। ਦੋ ਸਾਲ ਦੀ ਪੜ੍ਹਾਈ ਇਸਨੇ ਪੂਰੀ ਕਰ ਲਈ ਸੀ ਤੇ ਹੁਣ ਲਗਾਤਾਰ ਕੰਮ ਦੀ ਭਾਲ ਕਰ ਰਿਹਾ ਸੀ।

ਵਿਦੇਸ਼ੀ ਧਰਤੀ ਤੇ ਇੱਕ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌਤ
X

Makhan shahBy : Makhan shah

  |  13 Jan 2025 7:39 PM IST

  • whatsapp
  • Telegram

ਕੈਨੇਡਾ, ਕਵਿਤਾ: ਵਿਦੇਸ਼ੀ ਧਰਤੀ ਤੇ ਇੱਕ ਵਾਰ ਫਿਰ ਪੰਜਾਬੀ ਪੁੱਤ ਦੀ ਮੌਤ ਹੋਣ ਦੀ ਖਬਰ ਸਾਹਮਣਏ ਆ ਰਹੀ ਹੈ। ਜਾਣਕਾਰੀ ਮੁਤਾਬਕ ਨਵਾਂ ਸ਼ਹਿਰ ਦੇ ਰਹਿਣ ਵਾਲੇ ਇੱਕ 21 ਸਾਲ ਦੇ ਨੌਜਵਾਨ ਦੀ ਕੈਨੇਡਾ ਦੇ ਵਿੱਚ ਦਰਦਨਾਕ ਮੌਤ ਹੋ ਗਈ। ਮ੍ਰਿਤਕ 2022 ਦੇ ਵਿੱਚ ਆਪਣੀ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ। ਦੋ ਸਾਲ ਦੀ ਪੜ੍ਹਾਈ ਇਸਨੇ ਪੂਰੀ ਕਰ ਲਈ ਸੀ ਤੇ ਹੁਣ ਲਗਾਤਾਰ ਕੰਮ ਦੀ ਭਾਲ ਕਰ ਰਿਹਾ ਸੀ।

ਪੰਜਾਬ ਤੋਂ ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿਚ ਨੌਜਵਾਨ ਉੱਚ ਪੜ੍ਹਾਈ ਹਾਸਲ ਕਰਨ ਲਈ ਵਿਦੇਸ਼ਾਂ ਨੂੰ ਜਾਂਦੇ ਹਨ। ਉਨ੍ਹਾਂ ਦਾ ਸੁਪਨਾ ਹੁੰਦਾ ਹੈ ਕਿ ਵਿਦੇਸ਼ ਵਿਚ ਜਾ ਕੇ ਤੇ ਚੰਗੀ ਕਮਾਈ ਕਰਕੇ ਉਹ ਆਪਣਾ ਸੁਨਿਹਰੀ ਭਵਿੱਖ ਬਣਾਉਣਗੇ ਤੇ ਨਾਲ ਹੀ ਪਰਿਵਾਰ ਲਈ ਵੀ ਸਹਾਰਾ ਬਣਨਗੇ ਪਰ ਕਈ ਵਾਰ ਉਨ੍ਹਾਂ ਦੇ ਸੁਪਨੇ ਸਿਰਫ ਸੁਪਨੇ ਬਣ ਕੇ ਹੀ ਰਹਿ ਜਾਂਦੇ ਹਨ। ਅਜਿਹਾ ਹੀ ਇਕ ਹਾਦਸਾ ਨਵਾਂਸ਼ਹਿਰ ਦੇ ਪਿੰਡ ਮਜਾਰਾ ਨੌ ਆਬਾਦ ਦੇ ਰਹਿਣ ਵਾਲੇ 21 ਸਾਲਾਂ ਹਰਸ਼ਪ੍ਰਸੀਤ ਸਿੰਘ ਦੇ ਨਾਲ ਕੈਨੇਡਾ ਵਿਚ ਹੋਇਆ ਜਿੱਥੇ ਓਸਦੀ ਮੌਤ ਹੋ ਗਈ।

ਉਸ ਨੇ ਬੰਗਾ ਦੇ ਇਕ ਕਾਲਜ ਵਿਚੋਂ ਮੈਡੀਕਲ ਦੀ ਪੜ੍ਹਾਈ ਪੂਰੀ ਕੀਤੀ ਸੀ ਤੇ ਅਜੇ 2 ਸਾਲ ਪਹਿਲਾਂ ਹੀ ਉਹ ਕੈਨੇਡਾ ਗਿਆ ਸੀ। ਦਸੰਬਰ ਵਿਚ ਉਸ ਨੇ ਟੋਰਾਂਟੋ ਵਿਚ ਆਪਣੀ ਪੜ੍ਹਾਈ ਪੂਰੀ ਕੀਤੀ ਸੀ। ਇਸੇ ਖੁਸ਼ੀ ਵਿਚ ਬੀਤੇ ਦਿਨੀਂ ਜਦੋਂ ਨੌਜਵਾਨ ਟੋਰਾਂਟੋ ਤੋਂ ਲੰਡਨ ਵੱਲ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਇਹਨਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਦੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਜੋ ਨਵਾਂ ਸ਼ਹਿਰ ਦੇ ਰਹਿਣ ਵਾਲਾ ਇਹ ਹਰਸ਼ਪ੍ਰੀਤ ਸਿੰਘ ਸੀ ਇਹ ਗੱਡੀ ਦੇ ਸਨਰੂਫ ਦੇ ਵਿੱਚੋਂ ਬਾਹਰ ਡਿੱਗ ਜਾਂਦਾ ਹੈ। ਜਿਸ ਦੇ ਕਾਰਨ ਇਸ ਦੇ ਸਿਰ ਚ ਡੂੰਘੀ ਸੱਟ ਲੱਗਦੀ ਹੈ ਤੇ ਇਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ।

ਪਰਿਵਾਰਿਕ ਮੈਂਬਰਾਂ ਦੇ ਮੁਤਾਬਿਕ ਜਿਵੇਂ ਉਹਨਾਂ ਨੂੰ ਇਹ ਖਬਰ ਮਿਲੀ ਤਾਂ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਜਾਂਦੀ ਹੈ। ਪਰਿਵਾਰਕ ਮੈਂਬਰਾਂ ਦਾ ਰੋ -ਰੋ ਕੇ ਬੁਰਾ ਹਾਲ ਹੈ ਤੇ ਪਰਿਵਾਰ ਦੇ ਵੱਲੋਂ ਹੁਣ ਇਹੀ ਪ੍ਰਸ਼ਾਸਨ ਦੇ ਅੱਗੇ ਗੁਹਾਰ ਲਗਾਈ ਜਾ ਰਹੀ ਹੈ। ਕਿ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇ ਨੂੰ ਵਤਨ ਵਾਪਸ ਲਿਆਂਦਾ ਜਾਵੇ ਤਾਂ ਜੋ ਉਸਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ।

Next Story
ਤਾਜ਼ਾ ਖਬਰਾਂ
Share it