Begin typing your search above and press return to search.

ਵਰਕਿੰਗ ਕਮੇਟੀ ਮੈਂਬਰਾਂ ਨੂੰ ਅਕਾਲ ਤਖ਼ਤ ਦੇ ਹੁਕਮਨਾਮਿਆਂ ’ਤੇ ਪਹਿਰਾ ਦੇਣ ਦੀ ਅਪੀਲ

ਮਣੀ ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਨੇ ਵਰਕਿੰਗ ਕਮੇਟੀ ਦੇ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੀਟਿੰਗ ਵਿੱਚ ਅਜਿਹਾ ਕੋਈ ਵੀ ਫੈਸਲਾ ਨਾ ਕਰ ਲੈਣ, ਜਿਸ ਕਰਕੇ ਸਾਰੀ ਉਮਰ ਸਮੁੱਚੀ ਲੀਡਰਸ਼ਿਪ ਨੂੰ ਅਕਾਲ ਤਖ਼ਤ ਦੇ ਭਗੌੜੇ ਹੋਣ ਦਾ ਦਾਗ ਲੱਗ ਜਾਵੇ। ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਆਪਣੇ ਬਿਆਨ ਵਿੱਚ ਸਾਰੇ ਵਰਕਿੰਗ ਕਮੇਟੀ ਮੈਬਰਾਂ ਨੂੰ ਬੇਨਤੀ...

ਵਰਕਿੰਗ ਕਮੇਟੀ ਮੈਂਬਰਾਂ ਨੂੰ ਅਕਾਲ ਤਖ਼ਤ ਦੇ ਹੁਕਮਨਾਮਿਆਂ ’ਤੇ ਪਹਿਰਾ ਦੇਣ ਦੀ ਅਪੀਲ
X

Makhan shahBy : Makhan shah

  |  9 Jan 2025 7:58 PM IST

  • whatsapp
  • Telegram

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਨੇ ਵਰਕਿੰਗ ਕਮੇਟੀ ਦੇ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੀਟਿੰਗ ਵਿੱਚ ਅਜਿਹਾ ਕੋਈ ਵੀ ਫੈਸਲਾ ਨਾ ਕਰ ਲੈਣ, ਜਿਸ ਕਰਕੇ ਸਾਰੀ ਉਮਰ ਸਮੁੱਚੀ ਲੀਡਰਸ਼ਿਪ ਨੂੰ ਅਕਾਲ ਤਖ਼ਤ ਦੇ ਭਗੌੜੇ ਹੋਣ ਦਾ ਦਾਗ ਲੱਗ ਜਾਵੇ। ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਆਪਣੇ ਬਿਆਨ ਵਿੱਚ ਸਾਰੇ ਵਰਕਿੰਗ ਕਮੇਟੀ ਮੈਬਰਾਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ, ਬੀਤੇ ਦਿਨ ਅਕਾਲੀ ਦਲ ਦੇ ਅਸਤੀਫਾ ਦੇ ਚੁੱਕੇ ਆਗੂ ਡਾ: ਦਲਜੀਤ ਸਿੰਘ ਚੀਮਾਂ ਤੇ ਆਗੂਆਂ ਵਲੋਂ ਸਿੰਘ ਸਾਹਿਬਾਨ ਨਾਲ ਕੀਤੀ ਮੁਲਾਕਾਤ ਤੋਂ ਬਾਅਦ ਸਰੇਆਮ ਝੂਠ ਬੋਲਿਆ ਗਿਆ ਕਿਉਂਕਿ ਸਕੱਤਰੇਤ ਤੋਂ ਪਤਾ ਕਰਨ ਉਤੇ ਨਾ ਲ਼ਿਖਤੀ ਤੇ ਨਾਂ ਜੁਬਾਨੀ ਦੋ ਦਸੰਬਰ ਵਾਲੇ ਹੁਕਮਨਾਮੇ ਵਿੱਚ ਕੋਈ ਤਬਦੀਲੀ ਨਹੀ ਕੀਤੀ ਗਈ।

ਡਾ: ਚੀਮਾਂ ਤੇ ਸਾਥੀ ਝੂਠੀਆਂ ਅਪੀਲਾਂ ਰਾਹੀਂ ਸਿੱਖ ਪੰਥ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ, ਤਾਂ ਜੋ ਵਰਕਿੰਗ ਕਮੇਟੀ ਮੈਬਰਾਂ ਤੇ ਗਲਤ ਪ੍ਰਭਾਵ ਪਾਇਆ ਜਾ ਸਕੇ। ਅਕਾਲੀ ਦਲ ਦੀ ਲੀਡਰਸ਼ਿਪ ਅਤੇ ਵਰਕਿੰਗ ਕਮੇਟੀ ਮੈਂਬਰਾਂ ਨੂੰ ਫੈਸਲਾ ਲੈਣ ਲੱਗੇ ਸ਼੍ਰੀ ਅਕਾਲ ਤਖ਼ਤ ਦੀ ਫ਼ਸੀਲ ਤੋਂ ਹੁਕਮਨਾਮੇ ਨੂੰ ਪੂਰਨ ਲਾਗੂ ਕਰਨਾ ਚਾਹੀਦਾ ਹੈ ਅਤੇ ਮੀਰੀ ਪੀਰੀ ਦੇ ਸਿਧਾਂਤ ਤੇ ਪਹਿਰਾ ਦੇਣ ਲਈ ਖੁੱਲ ਕੇ ਨਿਤਰਨਾ ਚਾਹੀਦਾ ਹੈ।

ਜਥੇ: ਵਡਾਲਾ ਨੇ ਕਿਹਾ ਬੜੇ ਅਫ਼ਸੋਸ ਦੀ ਗੱਲ ਹੈ ਕਿ ਪੰਥਕ ਪਾਰਟੀ ਕੋਲ ਪੰਥਕ ਸਲਾਹਾਂ ਦੇਣ ਲਈ ਕੋਈ ਸਿੱਖ ਵਕੀਲ ਜਾਂ ਸਿੱਖ ਬੁਧੀਜੀਵੀ ਨਹੀਂ ਹੈ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦਿੱਤੀ ਧਾਰਨਾਂ ਨੂੰ ਸਮਝ ਸਕੇ ਤੇ ਸਹੀ ਰਾਏ ਦੇ ਸਕੇ। ਅਸਤੀਫ਼ਾ ਦੇ ਚੁੱਕੇ ਡਾ: ਚੀਮਾ ਵੱਲੋ ਆਪਣੇ ਆਪ ਨੂੰ ਬਚਾਉਣ ਲਈ ਗਲਤ ਢੰਗ ਦੇ ਚਿੱਠੀ ਪੱਤਰ ਦਿੱਤੇ ਜਾ ਰਹੇ ਹਨ।

ਸ: ਰੱਖੜਾ ਅਤੇ ਜਥੇ: ਉਮੈਦਪੁਰੀ ਨੇ ਐਸਜੀਪੀਸੀ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਬਣਾਈ ਕਮੇਟੀ ਦੇ ਮੁਖੀ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕਰਦਿਆਂ ਕਿਹਾ ਕਿ ਓਹਨਾਂ ਦੀ ਨੈਤਿਕ ਅਤੇ ਇਖਲਾਕੀ ਜਿੰਮੇਵਾਰੀ ਬਣਦੀ ਹੈ ਕਿ ਮੀਟਿੰਗ ਵਿੱਚ ਓਹ ਹੁਕਮਨਾਮੇ ਦੀ ਇੰਨ ਬਿਨ ਪਾਲਣਾ ਕਰਵਾਉਣ ਲਈ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਤੇ ਆਪਣਾ ਰਸੂਖ ਵਰਤਣ।

ਸ: ਪਰਮਿੰਦਰ ਸਿੰਘ ਢੀਂਡਸਾ ਅਤੇ ਜਥੇ: ਸੁੱਚਾ ਸਿੰਘ ਛੋਟੇਪੁਰ ਨੇ ਸਾਰੇ ਵਰਕਿੰਗ ਕਮੇਟੀ ਮੈਬਰਾਂ ਨੂੰ ਕਿਹਾ ਕਿ ਆਪੋ ਆਪਣਾ ਫਰਜ਼ ਸਮਝਦੇ ਹੋਏ ਉਹ ਪੰਥ ਦੇ ਸਿਧਾਂਤ ਤੇ ਪਹਿਰਾ ਦੇਣ, ਸ਼੍ਰੋਮਣੀ ਅਕਾਲੀ ਦਲ ਦੀ ਮੁਢਲੀ ਵਿਚਾਰਧਾਰਾ ਨੂੰ ਬਰਕਰਾਰ ਰੱਖਣ ਅਤੇ ਮੀਰੀ ਪੀਰੀ ਦਾ ਸਿਧਾਂਤ ਜੋਂ ਅਟੱਲ ਹੈ ਨੂੰ ਕਾਇਮ ਰੱਖਣ। ਇਸ ਤਰ੍ਹਾਂ ਦਾ ਵਿਰਤਾਂਤ ਨਾ ਸਿਰਜਿਆ ਜਾਵੇ ਜਿਸ ਨਾਲ ਆਪਣੇ ਫਲਸਫੇ ਅਤੇ ਪਰੰਪਰਾ ਨੂੰ ਢਾਹ ਲੱਗੇ ਤੇ ਆਉਣ ਵਾਲੇ ਲੰਬੇ ਸਮੇਂ ਤੱਕ ਇਸ ਦਾ ਪਛਤਾਵਾ ਕੌਮ ਦੇ ਪੱਲੇ ਪੈ ਜਾਵੇ।

ਆਗੂਆਂ ਨੇ ਸਪੱਸ਼ਟ ਕੀਤਾ ਕਿ, ਜਦੋਂ ਡਾ: ਦਲਜੀਤ ਚੀਮਾ ਦੇ ਬੀਤੇ ਦਿਨ ਦੇ ਦਾਅਵਿਆਂ ਨੂੰ ਲੈ ਕੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਥੇ ਕੋਈ ਵੀ ਡਾ: ਦਲਜੀਤ ਚੀਮਾ ਦੇ ਦਾਅਵਿਆਂ ਵਾਲਾ ਪੱਤਰ ਨਹੀਂ ਪਾਇਆ ਗਿਆ, ਅਤੇ ਨਾ ਹੀ ਜਥੇਦਾਰ ਗਿਆਨੀ ਰਘਬੀਰ ਸਿੰਘ ਹੁਰਾਂ ਨੇ ਕਿਤੇ ਲਿਖਤੀ ਜਾਂ ਮੌਖਿਕ ਤੌਰ ਤੇ ਕਿਹਾ ਹੋਵੇ ਕਿ ਦੋ ਦਸੰਬਰ ਦੇ ਹੁਕਮਨਾਮੇ ਵਿੱਚ ਕੋਈ ਢਿੱਲ ਜਾਂ ਤਬਦੀਲੀ ਕੀਤੀ ਗਈ ਹੋਵੇ।

ਇਸ ਦੇ ਨਾਲ ਹੀ ਆਗੂਆਂ ਨੇ ਜਾਰੀ ਬਿਆਨ ਵਿੱਚ ਕਿਹਾ ਕਿ, ਇਹ ਵੀ ਪੁਸ਼ਟੀ ਹੋਈ ਹੈ ਕਿ ਦਲਜੀਤ ਚੀਮਾ ਦੇ ਮੀਡੀਆ ਵਿਚ ਕੀਤੇ ਦਾਅਵਿਆਂ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਨਰਾਜਗੀ ਵੀ ਹੈ ਕਿ ਲੀਡਰਸ਼ਿਪ ਸਿੰਘ ਸਾਹਿਬਾਨਾਂ ਦੀ ਸਖਸ਼ੀਅਤ ਤੇ ਹੀ ਸਵਾਲ ਖੜੇ ਕਰਵਾ ਰਹੇ ਹਨ ਅਤੇ ਗੁੰਮਰਾਹਕੁੰਨ ਬਿਆਨਬਾਜੀ ਨਾਲ ਸੰਗਤ ਦੀ ਨਜਰ ਵਿੱਚ ਸਿੰਘ ਸਾਹਿਬਾਨ ਦੀ ਸਖਸ਼ੀਅਤ ਨੂੰ ਝੂਠਾ ਬਣਾ ਰਹੇ ਹਨ।

Next Story
ਤਾਜ਼ਾ ਖਬਰਾਂ
Share it