ਅੰਮ੍ਰਿਤਸਰ ਨੂੰ ਮਿਲਣਾ ਚਾਹੀਦੈ ‘ਹੋਲੀ ਸਿਟੀ’ ਦਾ ਦਰਜਾ : ਜਗਮੋਹਨ ਰਾਜੂ
ਗੁਰੂ ਨਗਰੀ ਅੰਮ੍ਰਿਤਸਰ ਨੂੰ ਹੋਲੀ ਸਿਟੀ ਦਾ ਦਰਜਾ ਦਿਵਾਉਣ ਵਿਚ ਜੁਟੇ ਸਾਬਕਾ ਆਈਏਐਸ ਅਤੇ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਡਾ. ਜਗਮੋਹਨ ਸਿੰਘ ਰਾਜੂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਇਸ ਮਿਸ਼ਨ ’ਚ ਲੱਗੇ ਹੋਰ ਸਮਰਥਕਾਂ ਦਾ ਇਕੱਠ ਬੁਲਾਇਆ, ਜਿਸ ਵਿਚ 400 ਦੇ ਕਰੀਬ ਸਮਰਥਕ ਸ਼ਾਮਲ ਹੋਏ ਅਤੇ ਇਸ ਮਿਸ਼ਨ ਨੂੰ 2027 ਤੱਕ ਪੂਰਾ ਕਰਨ ਦਾ ਪ੍ਰਣ ਕੀਤਾ।
By : Makhan shah
ਅੰਮ੍ਰਿਤਸਰ : ਗੁਰੂ ਨਗਰੀ ਅੰਮ੍ਰਿਤਸਰ ਨੂੰ ਹੋਲੀ ਸਿਟੀ ਦਾ ਦਰਜਾ ਦਿਵਾਉਣ ਵਿਚ ਜੁਟੇ ਸਾਬਕਾ ਆਈਏਐਸ ਅਤੇ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਡਾ. ਜਗਮੋਹਨ ਸਿੰਘ ਰਾਜੂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਇਸ ਮਿਸ਼ਨ ’ਚ ਲੱਗੇ ਹੋਰ ਸਮਰਥਕਾਂ ਦਾ ਇਕੱਠ ਬੁਲਾਇਆ, ਜਿਸ ਵਿਚ 400 ਦੇ ਕਰੀਬ ਸਮਰਥਕ ਸ਼ਾਮਲ ਹੋਏ ਅਤੇ ਇਸ ਮਿਸ਼ਨ ਨੂੰ 2027 ਤੱਕ ਪੂਰਾ ਕਰਨ ਦਾ ਪ੍ਰਣ ਕੀਤਾ।
ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਿੱਖਾਂ ਦਾ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਸਥਿਤ ਐ ਪਰ ਅਜੇ ਤੱਕ ਇਸ ਸ਼ਹਿਰ ਨੂੰ ਆਫੀਸ਼ੀਅਲ ਤੌਰ ’ਤੇ ਹੋਲੀ ਸਿਟੀ ਯਾਨੀ ਪਵਿੱਤਰ ਸ਼ਹਿਰ ਦਾ ਦਰਜਾ ਹਾਸਲ ਨਹੀਂ ਹੋ ਸਕਿਆ। ਇਸ ਸਬੰਧੀ ਗੱਲਬਾਤ ਕਰਦਿਆਂ ਭਾਜਪਾ ਆਗੂ ਅਤੇ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਜਗਮੋਹਨ ਸਿੰਘ ਰਾਜੂ ਨੇ ਆਖਿਆ ਕਿ ਦੁਨੀਆ ਭਰ ਦੇ ਧਾਰਮਿਕ ਲੋਕਾਂ ਨੇ ਆਪਣੇ ਆਪਣੇ ਪਵਿੱਤਰ ਅਸਥਾਨਾਂ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦਿਵਾਇਆ ਹੋਇਆ ਏ ਪਰ
ਹਾਲੇ ਤੱਕ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਇਹ ਦਰਜਾ ਨਹੀਂ ਮਿਲ ਸਕਿਆ ਅਤੇ ਇੱਥੇ ਸ਼ਰਾਬ, ਮੀਟ, ਤੰਬਾਕੂ ਸਭ ਕੁੱਝ ਸ਼ਰ੍ਹੇਆਮ ਵਿਕਦਾ ਏ। ਉਨ੍ਹਾਂ ਆਖਿਆ ਕਿ ਵੈਟੀਕਨ ਸਿਟੀ, ਯੇਰੂਸ਼ਲਮ, ਮੱਕਾ, ਆਯੁੱਧਿਆ ਅਤੇ ਵਾਰਾਨਸੀ ਆਦਿ ਸ਼ਹਿਰਾਂ ਦੀ ਤਰਜ਼ ’ਤੇ ਅੰਮ੍ਰਿਤਸਰ ਨੂੰ ਵੀ ਪਵਿੱਤਰ ਅਸਥਾਨ ਦਾ ਦਰਜਾ ਮਿਲਣਾ ਚਾਹੀਦਾ ਹੈ।
ਦੱਸ ਦਈਏ ਕਿ ਇਹ ਮੰਗ ਕਾਫ਼ੀ ਸਮੇਂ ਤੋਂ ਉਠਦੀ ਆ ਰਹੀ ਐ ਪਰ ਹਾਲੇ ਤੱਕ ਇਸ ਮੰਗ ਨੂੰ ਬੂਰ ਨਹੀਂ ਪੈ ਸਕਿਆ ਪਰ ਹੁਣ ਜਦੋਂ ਇਹ ਮੰਗ ਦੁਬਾਰਾ ਤੋਂ ਉਠਣ ਲੱਗੀ ਐ ਤਾਂ ਦੇਖਣਾ ਹੋਵੇਗਾ ਕਿ ਕਦੋਂ ਤੱਕ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਮਿਲੇਗਾ।