ਅੰਮ੍ਰਿਤਸਰ : ਪਿੰਡ ਵਿਚ ਰੂੜੀ ਦੀ ਥਾਂ ਨੂੰ ਲੈ ਕੇ ਚੱਲੀਆਂ ਗੋਲੀਆਂ
ਮਾਮਲਾ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਘਰਿੰਡਾ ਤੋਂ ਸਾਹਮਣੇ ਆਇਆ ਹੈ, ਜਿਥੋਂ ਦੇ ਪਿੰਡ ਭਕਨੇ ਵਿਚ ਪੰਚਾਇਤ ਵੱਲੋਂ ਅਲਾਟ ਰੂੜੀ ਸੱੁਟਣ ਦੀ ਜਗ੍ਹਾ ਨੂੰ ਲੈ ਕੇ ਪਿੰਡ ਦੇ ਇਕ ਨੌਜਵਾਨ ਨੇ ਦੂਜੀ ਧਿਰ ’ਤੇ ਗੋਲੀਆਂ ਚਲਾ ਕੇ ਇਕ ਨੌਜਵਾਨ ਨੂੰ ਜ਼ਖਮੀ ਕਰ ਦਿੱਤਾ ਹੈ। ਫਿਲਹਾਲ ਲੱਤ ਵਿਚ ਲੱਗੀਆਂ ਦੋ ਗੋਲੀਆਂ ਦੇ ਚਲਦੇ ਨੌਜਵਾਨ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਿਲ ਕਰਵਾਉਣਾ ਪਿਆ।
By : Makhan shah
ਅੰਮ੍ਰਿਤਸਰ : ਮਾਮਲਾ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਘਰਿੰਡਾ ਤੋਂ ਸਾਹਮਣੇ ਆਇਆ ਹੈ, ਜਿਥੋਂ ਦੇ ਪਿੰਡ ਭਕਨੇ ਵਿਚ ਪੰਚਾਇਤ ਵੱਲੋਂ ਅਲਾਟ ਰੂੜੀ ਸੱੁਟਣ ਦੀ ਜਗ੍ਹਾ ਨੂੰ ਲੈ ਕੇ ਪਿੰਡ ਦੇ ਇਕ ਨੌਜਵਾਨ ਨੇ ਦੂਜੀ ਧਿਰ ’ਤੇ ਗੋਲੀਆਂ ਚਲਾ ਕੇ ਇਕ ਨੌਜਵਾਨ ਨੂੰ ਜ਼ਖਮੀ ਕਰ ਦਿੱਤਾ ਹੈ। ਫਿਲਹਾਲ ਲੱਤ ਵਿਚ ਲੱਗੀਆਂ ਦੋ ਗੋਲੀਆਂ ਦੇ ਚਲਦੇ ਨੌਜਵਾਨ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਿਲ ਕਰਵਾਉਣਾ ਪਿਆ। ਪੁਲਿਸ ਵਲੋਂ ਮੁਕੱਦਮਾ ਦਰਜ ਕਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਸੰਬਧੀ ਗੱਲਬਾਤ ਕਰਦਿਆਂ ਪੀੜਤ ਪਰਿਵਾਰ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਵਲੋਂ ਰੂੜੀ ਸੱੁਟਣ ਲਈ ਜੋ ਦੋ ਖੱਡ ਅਲਾਟ ਕੀਤੇ ਸਨ, ਉਹਨਾਂ ਉਪਰ ਸੁਭਨਦੀਪ ਸਿੰਘ ਪੱੁਤਰ ਸਰਬਜੀਤ ਸਿੰਘ ਵਲੋਂ ਆਪਣੇ ਪਿਤਾ ਦੀ ਸ਼ਹਿ ’ਤੇ ਕਬਜ਼ਾ ਕਰ ਕੇ ਰੂੜੀ ਨੂੰ ਖਿਲਾਰ ਦਿਤਾ ਗਿਆ ਹੈ, ਜਿਸਦੇ ਚਲਦੇ ਇਸਦਾ ਵਿਰੋਧ ਕਰ ਰਹੇ ਪਰਿਵਾਰ ’ਤੇ ਉਸ ਵਲੋਂ ਗੋਲੀਆਂ ਚਲਾਈਆਂ ਗਈਆਂ। ਗੋਲੀਬਾਰੀ ਦੌਰਾਨ ਇਕ ਨੋਜਵਾਨ ਦੇ ਪੱਟ ਵਿਚ ਦੋ ਗੋਲੀਆਂ ਵੱਜੀਆਂ। ਪੀੜਤ ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਸਿਆਸੀ ਦਬਾਅ ਦੇ ਚਲਦੇ ਸਿਰਫ ਸ਼ੁਭਨਦੀਪ ਸਿੰਘ ’ਤੇ ਮੁਕੱਦਮਾ ਦਰਜ ਕਰ ਰਹੀ ਹੈ ਪਰ ਜਿਸ ਪਿਓ ਦੀ ਸ਼ਹਿ ’ਤੇ ਇਹ ਕੰਮ ਹੋਇਆ, ਉਸ ਨੂੰ ਫਿਲਹਾਲ ਮੁਕੱਦਮੇ ਵਿਚ ਨਹੀਂ ਸ਼ਾਮਿਲ ਕੀਤਾ ਜਾ ਰਿਹਾ। ਜਿਸਦੇ ਚਲਦੇ ਪੀੜੀਤ ਪਰਿਵਾਰ ਫਿਲਹਾਲ ਥਾਣੇ ਆ ਕੇ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ।
ਇਸ ਸੰਬਧੀ ਜਾਣਕਾਰੀ ਦਿੰਦਿਆ ਡੀਐਸਪੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਗੋਲੀਆਂ ਚਲਾਉਣ ਵਾਲੇ ਨੌਜਵਾਨ ’ਤੇ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਗੋਲੀ ਲਾਇਸੈਂਸੀ ਹਥਿਆਰ ਨਾਲ ਚਲੀ ਹੈ। ਘਟਨਾ ਦੀ ਜਾਂਚ ਚਲ ਰਹੀ ਹੈ, ਜਲਦ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।