Begin typing your search above and press return to search.

ਅੰਮ੍ਰਿਤਸਰ ਪੁਲਿਸ ਨੇ ਚੰਦ ਘੰਟਿਆਂ ’ਚ ਲੱਭੇ ਅਗਵਾ ਹੋਏ ਸ੍ਰੀਲੰਕਾ ਦੇ ਮੁੰਡਾ ਕੁੜੀ

ਸ੍ਰੀ ਲੰਕਾ ਤੋਂ ਭਾਰਤ ਘੁੰਮਣ ਆਏ ਛੇ ਵਿਅਕਤੀਆਂ ਚੋਂ ਦੋ ਲੋਕਾਂ ਦੀ ਅੰਮ੍ਰਿਤਸਰ ਤੋਂ ਹੋਏ ਇੱਕ ਕਿਡਨੈਪਿਗ ਮਾਮਲੇ ਚ ਪੁਲਿਸ ਨੇ ਹੁਣ ਦੋਨਾਂ ਲੋਕਾਂ ਨੂੰ ਰਿਕਵਰ ਕਰ ਲਿਆ ਹੈ|ਇਸ ਦੇ ਨਾਲ ਹੀ ਕਿਡਨੈਪਰ ਨੂੰ ਵੀ ਗ੍ਰਿਫ਼ਤਾਰ ਕਰ ਲਿੱਤਾ ਹੈ।

ਅੰਮ੍ਰਿਤਸਰ ਪੁਲਿਸ ਨੇ ਚੰਦ ਘੰਟਿਆਂ ’ਚ ਲੱਭੇ ਅਗਵਾ ਹੋਏ ਸ੍ਰੀਲੰਕਾ ਦੇ ਮੁੰਡਾ ਕੁੜੀ
X

Makhan shahBy : Makhan shah

  |  1 Jan 2025 7:39 PM IST

  • whatsapp
  • Telegram

ਅੰਮ੍ਰਿਤਸਰ (ਵਿਵੇਕ): ਸ੍ਰੀ ਲੰਕਾ ਤੋਂ ਭਾਰਤ ਘੁੰਮਣ ਆਏ ਛੇ ਵਿਅਕਤੀਆਂ ਚੋਂ ਦੋ ਲੋਕਾਂ ਦੀ ਅੰਮ੍ਰਿਤਸਰ ਤੋਂ ਹੋਏ ਇੱਕ ਕਿਡਨੈਪਿਗ ਮਾਮਲੇ ਚ ਪੁਲਿਸ ਨੇ ਹੁਣ ਦੋਨਾਂ ਲੋਕਾਂ ਨੂੰ ਰਿਕਵਰ ਕਰ ਲਿਆ ਹੈ|ਇਸ ਦੇ ਨਾਲ ਹੀ ਕਿਡਨੈਪਰ ਨੂੰ ਵੀ ਗ੍ਰਿਫ਼ਤਾਰ ਕਰ ਲਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਪੁਲਿਸ ਨੇ ਦੱਸਿਆ ਕਿ ਸ੍ਰੀ ਲੰਕਾ ਸਿਟੀਜ਼ਨ ਇੱਕ ਲੜਕਾ ਤੇ ਇੱਕ ਲੜਕੀ ਦੇ ਕਿਡਨੈਪਿਗ ਦੇ ਮਾਮਲੇ ਨੂੰ 24 ਘੰਟਿਆ ਅੰਦਰ ਟਰੇਸ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਹੈ।

ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਅੱਗੇ ਦੱਸਿਆ ਕਿ ਸ੍ਰੀ ਲੰਕਾ ਤੋਂ ਛੇ ਲੋਕ ਜੇਹਨ, ਕਾਰਬੀਕਾ, ਲਲਿਥ ਪਿਯੰਥਾ, ਕਨਿਸ਼ਕਾ, ਸੁਮਰਧਨ ਅਤੇ ਨਿਲੁਜਤਿਨ ਭਾਰਤ ਘੁੰਮਣ ਲਈ ਆਏ ਸਨ ਤਾਂ ਦਿੱਲੀ ਵਿੱਚ ਉਹਨਾਂ ਨੂੰ ਇੱਕ ਸ਼੍ਰੀ ਲੰਕਾ ਦਾ ਲੜਕਾ ਅਸੀਥਾ, ਜਿਸਨੂੰ ਉਹ ਪਹਿਲੀ ਵਾਰ ਮਿਲੇ ਸਨ, ਜੋ ਉਹਨਾ ਨੂੰ ਕਹਿੰਦਾ ਹੈ ਕਿ ਮੈ ਤੁਹਾਡੇ ਸਾਰਿਆ ਦਾ ਅਲਬਾਨੀਆ ਦਾ ਵਰਕ ਵੀਜਾ ਲਗਵਾ ਦਿੰਦਾ ਹਾਂ। ਜਿਸ ਤੋਂ ਬਾਅਦ ਲੋਕ ਵਰਕ ਵੀਜ਼ਾ ਲਵਾਉਣ ਦੇ ਲਈ ਅੰਮ੍ਰਿਤਸਰ ਪਹੁੰਚੇ ਅਤੇ ਅੰਮ੍ਰਿਤਸਰ ਇੱਕ ਨਿੱਜੀ ਹੋਟਲ ਦੇ ਵਿੱਚ ਰੁਕੇ।

ਪੁਲਿਸ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਰੋਪੀਆਂ ਵੱਲੋਂ ਸ੍ਰੀ ਲੰਕਾ ਤੋਂ ਆਏ ਦੋ ਲੋਕਾਂ ਨੂੰ ਵੀਜ਼ਾ ਲੱਗਣ ਦਾ ਭਰੋਸਾ ਦੇ ਕੇ ਆਪਣੇ ਨਾਲ ਲੈ ਗਏ ਅਤੇ ਦੋ ਲੋਕ ਹੋਟਲ ਵਿੱਚ ਹੀ ਰੁਕ ਗਏ ਅਤੇ ਬਾਅਦ ਵਿੱਚ ਆਰੋਪੀਆਂ ਵੱਲੋਂ ਹੋਟਲ ਵਿੱਚ ਰੁਕੇ ਦੋ ਲੋਕਾਂ ਨੂੰ ਫੋਨ ਕਰਕੇ ਉਹਨਾਂ ਤੋਂ ਫਰੋਤੀ ਮੰਗੀ ਗਈ ਅਤੇ ਕਿਹਾ ਗਿਆ ਕਿ ਉਹਨਾਂ ਦੇ ਸਾਥੀਆਂ ਨੂੰ ਅਸੀਂ ਕਿਡਨੈਪ ਕਰ ਲਿਤਾ ਹੈ ਜਿਸ ਤੋਂ ਬਾਅਦ ਨੀਲੂਜੀਤਨ ਨੇ ਥਾਣਾ ਰਾਮਬਾਗ ਦੀ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ।

ਪੁਲਿਸ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਕਾਰਵਾਈ ਸ਼ੁਰੂ ਕੀਤੀ ਅਤੇ ਪੁਲਿਸ ਨੇ ਫੋਨ ਤੋਂ ਇਹਨਾਂ ਨੂੰ ਟਰੇਸ ਕਰਦੇ ਹੋਏ। ਹੁਸ਼ਿਆਰਪੁਰ ਇਲਾਕੇ ਪਹੁੰਚੇ ਅਤੇ ਹੁਸ਼ਿਆਰਪੁਰ ਪੁਲਿਸ ਦੀ ਮਦਦ ਦੇ ਨਾਲ ਜਲੰਧਰ ਦੇਹਾਤੀ ਇਲਾਕੇ ਦੇ ਵਿੱਚੋਂ ਦੋ ਆਰੋਪੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ। ਪੁਲਿਸ ਨੇ ਦੱਸਿਆ ਕਿ ਇਹ ਆਰੋਪੀਆਂ ਦੀ ਪਹਿਚਾਨ ਅੰਕਿਤ ਅਤੇ ਇੰਦਰਜੀਤ ਸਿੰਘ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਦੱਸਿਆ ਕਿ ਅੰਕਿਤ ਪਹਿਲਾਂ ਵੀ ਵਿਦੇਸ਼ ਤੋਂ ਡਿਪੋਰਟ ਹੋ ਕੇ ਭਾਰਤ ਆਇਆ ਹੈ ਅਤੇ ਪੁਲਿਸ ਨੇ ਦੱਸਿਆ ਇਹਨਾਂ ਦਾ ਹਜੇ ਇੱਕ ਹੋਰ ਸਾਥੀ ਗ੍ਰਫਤਾਰ ਕਰਨਾ ਬਾਕੀ ਹੈ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਸ਼੍ਰੀ ਲੰਕਾ ਤੋਂ ਆਏ ਸਿਟੀਜਨ ਬਿਲਕੁਲ ਠੀਕ ਠਾਕ ਹਨ ਅਤੇ ਪੁਲਿਸ ਨੇ ਆਰੋਪੀਆਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Next Story
ਤਾਜ਼ਾ ਖਬਰਾਂ
Share it