Begin typing your search above and press return to search.

ਅੰਮ੍ਰਿਤਸਰ ਪੁਲਿਸ ਨੇ 24 ਘੰਟੇ ’ਚ ਕਾਬੂ ਕੀਤੇ ਸੋਨਾ ਲੁੱਟਣ ਵਾਲੇ ਲੁਟੇਰੇ

ਅੰਮ੍ਰਿਤਸਰ ਪੁਲਿਸ ਨੇ ਦੋ ਦਿਨ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਪਰਾਗਾ ਚੌਂਕ ਤੋਂ ਇਕ ਵਪਾਰੀ ਕੋਲੋਂ ਇਕ ਕਿਲੋ 710 ਗ੍ਰਾਮ ਸੋਨੇ ਦਾ ਪਾਰਸਲ ਲੁੱਟਣ ਵਾਲੇ ਚਾਰ ਲੁਟੇਰਿਆਂ ਨੂੰ ਮਹਿਜ਼ 24 ਘੰਟੇ ਦੇ ਅੰਦਰ ਹੀ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਐ, ਜਿਨ੍ਹਾਂ ਪਾਸੋਂ ਲੁੱਟ ਕੀਤੇ ਗਏ ਸੋਨੇ ਦੇ ਨਾਲ ਨਾਲ ਇਕ ਪਿਸਟਲ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਏ।

ਅੰਮ੍ਰਿਤਸਰ ਪੁਲਿਸ ਨੇ 24 ਘੰਟੇ ’ਚ ਕਾਬੂ ਕੀਤੇ ਸੋਨਾ ਲੁੱਟਣ ਵਾਲੇ ਲੁਟੇਰੇ
X

Makhan shahBy : Makhan shah

  |  15 Sept 2024 6:53 PM IST

  • whatsapp
  • Telegram

ਅੰਮ੍ਰਿਤਸਰ : ਅੰਮ੍ਰਿਤਸਰ ਪੁਲਿਸ ਨੇ ਦੋ ਦਿਨ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਪਰਾਗਾ ਚੌਂਕ ਤੋਂ ਇਕ ਵਪਾਰੀ ਕੋਲੋਂ ਇਕ ਕਿਲੋ 710 ਗ੍ਰਾਮ ਸੋਨੇ ਦਾ ਪਾਰਸਲ ਲੁੱਟਣ ਵਾਲੇ ਚਾਰ ਲੁਟੇਰਿਆਂ ਨੂੰ ਮਹਿਜ਼ 24 ਘੰਟੇ ਦੇ ਅੰਦਰ ਹੀ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਐ, ਜਿਨ੍ਹਾਂ ਪਾਸੋਂ ਲੁੱਟ ਕੀਤੇ ਗਏ ਸੋਨੇ ਦੇ ਨਾਲ ਨਾਲ ਇਕ ਪਿਸਟਲ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਏ। ਸੋਨੇ ਦੀ ਵੱਡੀ ਲੁੱਟ ਵਾਲੀ ਇਹ ਘਟਨਾ ਪੁਲਿਸ ਦੇ ਲਈ ਵੱਡੀ ਚੁਣੌਤੀ ਸੀ ਪਰ ਪੁਲਿਸ ਨੇ ਮੁਸ਼ਤੈਦੀ ਦਿਖਾਉਂਦਿਆਂ ਲੁਟੇਰਿਆਂ ਨੂੰ ਥੋੜ੍ਹੇ ਸਮੇਂ ਵਿਚ ਹੀ ਕਾਬੂ ਕਰ ਲਿਆ।

ਅੰਮ੍ਰਿਤਸਰ ਦੀ ਪੁਲਿਸ ਨੇ ਦੋ ਦਿਨ ਪਹਿਲਾਂ ਇਕ ਵਪਾਰੀ ਕੋਲੋਂ ਡੇਢ ਕਿਲੋ ਤੋਂ ਵੱਧ ਸੋਨੇ ਦਾ ਪਾਰਸਲ ਲੁੱਟਣ ਵਾਲੇ ਲੁਟੇਰਿਆਂ ਨੂੰ ਮਹਿਜ਼ 24 ਘੰਟੇ ਦੇ ਅੰਦਰ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ 13 ਸਤੰਬਰ ਦੀ ਸ਼ਾਮ ਲੁਟੇਰਿਆਂ ਨੇ ਮੁਕੇਸ਼ ਸੈਣੀ ਨਾਮੀ ਵਿਅਕਤੀ ਕੋਲੋਂ ਸੋਨੇ ਦੀ ਲੁੱਟ ਕੀਤੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਮੁਸ਼ਤੈਦੀ ਦਿਖਾਉਂਦਿਆਂ ਚਾਰ ਲੁਟੇਰਿਆਂ ਨੂੰ ਸੋਨੇ ਸਮੇਤ ਕਾਬੂ ਕਰ ਲਿਆ।

ਦੱਸ ਦਈਏ ਕਿ ਪੁਲਿਸ ਵੱਲੋਂ ਕਾਬੂ ਕੀਤੇ ਗਏ ਲੁਟੇਰਿਆਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਐ ਤਾਂ ਜੋ ਉਨ੍ਹਾਂ ਦੇ ਹੋਰ ਘਟਨਾਵਾਂ ਵਿਚ ਸ਼ਾਮਲ ਹੋਣ ਦਾ ਪਤਾ ਲਗਾਇਆ ਜਾ ਸਕੇ।

Next Story
ਤਾਜ਼ਾ ਖਬਰਾਂ
Share it