ਅੰਮ੍ਰਿਤਸਰ ਪੁਲਿਸ ਵੱਲੋਂ 10 ਕਿਲੋ ਹੈਰੋਇਨ ਤੇ ਡ੍ਰੋਨ ਸਮੇਤ ਤਸਕਰ ਕਾਬੂ
ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਅੱਜ ਵੱਖ-ਵੱਖ ਮਾਮਲਿਆਂ ਦੇ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਕਈ ਅਹਿਮ ਖੁਲਾਸੇ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦਿਹਾਤੀ ਐਸਐਸਪੀ ਚਰਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਥਾਣਾ ਲੋਪੋਕੇ ਅਧੀਨ ਇਲਾਕੇ ਵਿੱਚ ਗੁਪਤ ਸੂਚਨਾ ਦੇ ਅਧਾਰ ਤੇ ਜਗਰੂਪ ਸਿੰਘ ਉਰਫ ਜੁਗਨੂ ਕਾਬੂ ਕੀਤਾ ਗਿਆ ਹੈ।
By : Makhan shah
ਅੰਮ੍ਰਿਤਸਰ : ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਅੱਜ ਵੱਖ-ਵੱਖ ਮਾਮਲਿਆਂ ਦੇ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਕਈ ਅਹਿਮ ਖੁਲਾਸੇ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦਿਹਾਤੀ ਐਸਐਸਪੀ ਚਰਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਥਾਣਾ ਲੋਪੋਕੇ ਅਧੀਨ ਇਲਾਕੇ ਵਿੱਚ ਗੁਪਤ ਸੂਚਨਾ ਦੇ ਅਧਾਰ ਤੇ ਜਗਰੂਪ ਸਿੰਘ ਉਰਫ ਜੁਗਨੂ ਕਾਬੂ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਜਗਰੂਪ ਸਿੰਘ ਉਰਫ ਜੁਗਨੂ ਵੱਡੇ ਪੱਧਰ ’ਤੇ ਹੈਰੋਇਨ ਵੇਚਣ ਦਾ ਕੰਮ ਕਰਦਾ ਹੈ, ਜਿਸ ’ਤੇ ਕਾਰਵਾਈ ਕਰਦੇ ਥਾਣਾ ਲੋਪੋਕੇ ਦੀ ਪੁਲਿਸ ਨੇ ਜਗਰੂਪ ਸਿੰਘ ਉਰਫ ਜੁਗਨੂੰ ਦੇ ਕੋਲੋਂ 05 ਕਿਲੋ ਹੈਰੋਇਨ ਦੋ ਮੋਬਾਇਲ ਫੋਨ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ। ਪੁਲਿਸ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਇਸੇ ਤਰੀਕੇ ਪੁਲਿਸ ਨੇ ਇੱਕ ਹੋਰ ਮਾਮਲਾ ਦਰਜ ਕੀਤਾ ਹੈ, ਜਿਸ ਦੇ ਵਿੱਚ ਥਾਣਾ ਲੋਪੋਕੇ ਅਧੀਨ ਆਉਂਦੇ ਇਲਾਕੇ ਦੇ ਵਿੱਚ ਇੱਕ ਖੇਤ ਦੇ ਵਿੱਚੋਂ ਡ੍ਰੋਨ ਬਰਾਮਦ ਕੀਤਾ। ਡ੍ਰੋਨ ਦੇ ਨਾਲ 05 ਕਿਲੋ ਹੈਰੋਇਨ ਦਾ ਪੈਕਟ ਵੀ ਬਰਾਮਦ ਕੀਤਾ ਗਿਆ ਹੈ, ਜਿਸ ਦੇ ਚਲਦੇ ਪੁਲਿਸ ਨੇ ਡ੍ਰੋਨ ਤੇ ਹੈਰੋਇਨ ਆਪਣੇ ਕਬਜ਼ੇ ਤੇ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਥਾਣਾ ਚਾਟੀਵਿੰਡ ਪੁਲਿਸ ਵੱਲੋਂ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ 700 ਡੱਬੇ ਫੁੱਲ ਝੜੀਆਂ ਅਤੇ 26 ਤੋੜੇ ਪੈਕ ਫੁਲਝੜੀਆਂ ਬਰਾਮਦ ਕੀਤੀਆਂ ਹਨ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਗੁਰਪ੍ਰੀਤ ਸਿੰਘ ਅਤੇ ਬਲਵਿੰਦਰ ਸਿੰਘ ਦੇ ਉੱਪਰ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਦਿਵਾਲੀ ਤੇ ਸੀਜ਼ਨ ਤੋਂ ਪਹਿਲਾਂ ਇਹਨਾਂ ਵੱਲੋਂ ਬਿਨਾਂ ਲਾਇਸੈਂਸ ਲਏ ਹੀ ਪਟਾਕੇ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ, ਜਿਸ ਕਰਕੇ ਪੁਲਿਸ ਨੇ ਇਹਨਾਂ ਦੇ ਕੋਲੋਂ ਵੱਡੀ ਮਾਤਰਾ ਵਿੱਚ ਪਟਾਖੇ ਬਰਾਮਦ ਕੀਤੇ ਹਨ।
ਅੱਗੇ ਬੋਲਦੇ ਹੋਏ ਪੁਲਿਸ ਨੇ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਪੰਜ ਨਸ਼ਾ ਤਸਕਰਾਂ ਦੀਆਂ ਦੋ ਕਰੋੜ 7 ਲੱਖ 20 ਹਜ਼ਾਰ ਦੀ ਕੀਮਤ ਦੀਆਂ ਸੰਪਤੀਆਂ ਵੀ ਫ੍ਰੀਜ ਕੀਤੀਆਂ ਗਈਆਂ ਹਨ, ਜਿਨ੍ਹਾਂ ਦੇ ਵਿੱਚ ਰਵਿਤਿੰਦਰ ਸਿੰਘ ਉਰਫ ਰਵੀ, ਗੁਰਦੀਪ ਸਿੰਘ ਉਰਫ ਚੌਂਕੀਦਾਰ, ਰੋਸ਼ਨ ਸਿੰਘ ਉਰਫ ਰੋਸ਼ੀ ਅਤੇ ਮਨਜੀਤ ਸਿੰਘ ਉਰਫ ਕਾਲੂ ਤੇ ਧਰਮਿੰਦਰ ਸਿੰਘ ਉਰਫ ਬਲਦੇਵ ਸਿੰਘ ਨਾਮ ਤੇ ਹੋਰ ਨਸ਼ਾ ਤਸਕਰ ਸ਼ਾਮਲ ਹਨ।