Begin typing your search above and press return to search.

‘‘ਅਗਲੀ ਵਾਰ ਪੰਜਾਬ ’ਚ ਨਹੀਂ ਉਤਰੇਗਾ ਅਮਰੀਕੀ ਜਹਾਜ਼’’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਦੂਲਗੜ੍ਹ ਹਲਕੇ ਦੀ ਤਹਿਸੀਲ ਅਤੇ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ ਗਿਆ, ਜਿੱਥੇ ਉਨ੍ਹਾਂ ਨੇ ਮੁਲਾਜ਼ਮਾਂ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ, ਜਿਸ ਤੋਂ ਬਾਅਦ ਉਨ੍ਹਾਂ ਨੇ ਇਕ ਵਾਧੂ ਤਹਿਸੀਲਦਾਰ ਦੀ ਨਿਯੁਕਤੀ ਦਾ ਐਲਾਨ ਕੀਤਾ,

‘‘ਅਗਲੀ ਵਾਰ ਪੰਜਾਬ ’ਚ ਨਹੀਂ ਉਤਰੇਗਾ ਅਮਰੀਕੀ ਜਹਾਜ਼’’
X

Makhan shahBy : Makhan shah

  |  18 Feb 2025 8:12 PM IST

  • whatsapp
  • Telegram

ਮਾਨਸਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਦੂਲਗੜ੍ਹ ਹਲਕੇ ਦੀ ਤਹਿਸੀਲ ਅਤੇ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ ਗਿਆ, ਜਿੱਥੇ ਉਨ੍ਹਾਂ ਨੇ ਮੁਲਾਜ਼ਮਾਂ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ, ਜਿਸ ਤੋਂ ਬਾਅਦ ਉਨ੍ਹਾਂ ਨੇ ਇਕ ਵਾਧੂ ਤਹਿਸੀਲਦਾਰ ਦੀ ਨਿਯੁਕਤੀ ਦਾ ਐਲਾਨ ਕੀਤਾ, ਉਥੇ ਹੀ ਇੰਟਰਨੈੱਟ ਦੀ ਸਮੱਸਿਆ ਵੀ ਹੱਲ ਕਰਨ ਦੀ ਗੱਲ ਆਖੀ। ਇਸੇ ਤਰ੍ਹਾਂ ਡਿਪੋਰਟ ਨੌਜਵਾਨਾਂ ਦੇ ਅੰਮ੍ਰਿਤਸਰ ਵਿਚ ਉਤਾਰੇ ਜਾ ਰਹੇ ਜਹਾਜ਼ ਨੂੰ ਲੈਕੇ ਵੀ ਉਨ੍ਹਾਂ ਵੱਡੀ ਗੱਲ ਆਖ ਦਿੱਤੀ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਦੂਲਗੜ੍ਹ ਦੀ ਤਹਿਸੀਲ ਅਤੇ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਤਹਿਸੀਲ ਦੇ ਵਾਧੂ ਕੰਮ ਨੂੰ ਦੇਖਦਿਆਂ ਇਕ ਹੋਰ ਤਹਿਸੀਲਦਾਰ ਨਿਯੁਕਤ ਕਰਨ ਦਾ ਐਲਾਨ ਕੀਤਾ ਅਤੇ ਇੰਟਰਨੈੱਟ ਦੀ ਸਮੱਸਿਆ ਹੱਲ ਕਰਵਾਉਣ ਦੀ ਗੱਲ ਆਖੀ, ਜਿਸ ਕਾਰਨ ਕਾਫੀ ਦੇਰ ਤੱਕ ਫਾਈਲਾਂ ਰੁਕੀਆਂ ਰਹਿੰਦੀਆਂ ਨੇ।


ਪੱਤਰਕਾਰਾਂ ਵੱਲੋਂ ਡਿਪੋਰਟ ਕੀਤੇ ਜਾ ਰਹੇ ਨੌਜਵਾਨਾਂ ਸਬੰਧੀ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਿਆ ਕਿ ਉਨ੍ਹਾਂ ਵੱਲੋਂ ਜਹਾਜ਼ ਨੂੰ ਅੰਮ੍ਰਿਤਸਰ ਵਿਚ ਉਤਾਰੇ ਜਾਣ ਦਾ ਸਖ਼ਤ ਵਿਰੋਧ ਕੀਤਾ ਗਿਆ ਸੀ, ਪਰ ਹੁਣ ਜੇਕਰ ਕੋਈ ਹੋਰ ਜਹਾਜ਼ ਆਇਆ ਤਾਂ ਉਹ ਪੰਜਾਬ ਵਿਚ ਨਹੀਂ ਬਲਕਿ ਕਿਸੇ ਹੋਰ ਸਟੇਟ ਵਿਚ ਉਤਰੇਗਾ।


ਇਸ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨਾਂ ਨੂੰ ਨੌਕਰੀਆਂ ਅਤੇ ਹੋਰ ਕਾਰੋਬਾਰਾਂ ਦੇ ਮੌਕੇ ਉਪਲਬਧ ਕਰਵਾਉਣ ਦੀ ਗੱਲ ਵੀ ਆਖੀ।


ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਗਾਤਾਰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦਾ ਦੌਰਾ ਕੀਤਾ ਜਾ ਰਿਹਾ ਏ, ਜਿਸ ਦੌਰਾਨ ਉਨ੍ਹਾਂ ਵੱਲੋਂ ਸਰਕਾਰੀ ਦਫ਼ਤਰਾਂ ਵਿਚ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਰਿਹਾ ਏ।

Next Story
ਤਾਜ਼ਾ ਖਬਰਾਂ
Share it