Begin typing your search above and press return to search.

ਅਨੰਤ ਅੰਬਾਨੀ ਅਤੇ ਰਾਧਿਕਾ ਦੀ ਬਣਾਈ ਅਦਭੁੱਤ ਪੇਂਟਿੰਗ

ਅੰਮ੍ਰਿਤਸਰ ਦੇ ਮਸ਼ਹੂਰ ਪੇਂਟਿੰਗ ਆਰਟਿਸਟ ਡਾ. ਜਗਜੋਤ ਸਿੰਘ ਰੂਬਲ ਵੱਲੋਂ ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੇਂਟ ਦੀ ਇੱਕ ਖੂਬਸੂਰਤ ਤਸਵੀਰ ਤਿਆਰ ਕੀਤੀ ਗਈ ਹੈ।

ਅਨੰਤ ਅੰਬਾਨੀ ਅਤੇ ਰਾਧਿਕਾ ਦੀ ਬਣਾਈ ਅਦਭੁੱਤ ਪੇਂਟਿੰਗ
X

Dr. Pardeep singhBy : Dr. Pardeep singh

  |  10 July 2024 2:59 PM IST

  • whatsapp
  • Telegram

ਅੰਮ੍ਰਿਤਸਰ: ਅੰਮ੍ਰਿਤਸਰ ਦੇਸ਼ ਦੇ ਮਸ਼ਹੂਰ ਅਮੀਰ ਘਰਾਨੇ ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਦਾ ਰਾਧਿਕਾ ਮਰਚੈਂਟ ਦੇ ਨਾਲ ਵਿਆਹ ਹੋਣ ਜਾ ਰਿਹਾ ਹੈ। 12 ਜੁਲਾਈ ਸ਼ੁੱਕਰਵਾਰ ਨੂੰ ਇਨ੍ਹਾਂ ਦਾ ਵਿਆਹ ਹੋਣ ਜਾ ਰਿਹਾ ਹੈ। ਜਿਸਦੇ ਚਲਦਿਆਂ ਅੰਮਿਤਸਰ ਦੇ ਮਸ਼ਹੂਰ ਪੇਂਟਿੰਗ ਆਰਟਿਸਟ ਡਾ. ਜਗਜੋਤ ਸਿੰਘ ਰੂਬਲ ਵੱਲੋਂ ਇਸ ਵਾਰ ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੇਂਟ ਦੀ ਇੱਕ ਬੇਮਿਸਾਲ ਖੂਬਸੂਰਤ ਤਸਵੀਰ ਤਿਆਰ ਕੀਤੀ ਗਈ ਹੈ।

ਵੱਡੇ-ਵੱਡੇ ਨਾਮਵਰ ਅਦਾਕਾਰ ਕਲਾਕਾਰ

ਜਾਣਕਾਰੀ ਮੁਤਾਬਿਕ ਤਹਾਨੂੰ ਦੱਸ ਦੀਏ ਕੀ ਇੱਸ ਤੋਂ ਪਹਿਲਾਂ ਵੀ ਡਾ. ਜਗਜੋਤ ਸਿੰਘ ਰੂਬਲ ਵੱਲੋਂ ਕਈ ਵੱਡੇ-ਵੱਡੇ ਨਾਮਵਰ ਅਦਾਕਾਰ ਕਲਾਕਾਰ ਅਤੇ ਰਾਜਨੀਤਕ ਨੇਤਾਵਾਂ ਦੀਆਂ ਤਸਵੀਰਾਂ ਤਿਆਰ ਕੀਤੀਆਂ ਗਈਆਂ ਹਨ। ਉਨ੍ਹਾਂ ਵੱਲੋਂ ਖੁਦ ਇਹ ਤਸਵੀਰਾਂ ਆਪਣੇ ਹੱਥੀਂ ਉਨ੍ਹਾਂ ਨੂੰ ਭੇਂਟ ਵੀ ਕੀਤੀਆਂ ਗਈਆਂ ਹਨ।

ਤਸਵੀਰ ਏਕਰੇਲਿਕ ਰੰਗਾਂ ਦੇ ਨਾਲ ਤਿਆਰ

ਇਸ ਮੌਕੇ ਡਾ. ਜਗਜੋਤ ਸਿੰਘ ਰੂਬਲ ਨੇ ਮੀਡਿਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਨਵੀਂ ਵਿਆਹ ਵਾਲ਼ੀ ਜੋੜੀ ਨੂੰ ਇਹ ਉਨ੍ਹਾਂ ਦੇ ਵਿਆਹ ਦੇ ਮੌਕੇ ਤਸਵੀਰ ਭੇਂਟ ਕਰਨ ਦੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਤਸਵੀਰ ਬਣਾਉਣ ਵਿੱਚ ਉਨ੍ਹਾਂ ਨੂੰ 22 ਦਿਨ ਲੱਗੇ ਹਨ। ਇਹ ਵੀ ਕਿਹਾ ਕਿ ਇਹ ਤਸਵੀਰ ਏਕਰੇਲਿਕ ਰੰਗਾਂ ਦੇ ਨਾਲ ਤਿਆਰ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਰਾਸ਼ਟਰਪਤੀ ਜੋਏ ਬਰਡਨ ਦੀ ਤਸਵੀਰ ਦਾ ਸਾਈਜ਼ 5*6 ਫੁੱਟ ਦੀ ਹੈ। ਕਿਹਾ ਕਿ ਮੇਰੀ ਤਮੰਨਾ ਹੈ ਕਿ ਇਹ ਮੇਰੀ ਤਸਵੀਰ ਅੰਬਾਨੀ ਹਾਊਸ ਦੇ ਵਿੱਚ ਲੱਗੇ ਕਿਉਂਕਿ ਵਿਸ਼ਵ ਭਰ ਵਿੱਚੋਂ ਲੋਕ ਵਿਆਹ 'ਤੇ ਸ਼ਾਮਿਲ ਹੋਣ ਲਈ ਆ ਰਹੇ ਹਨ ਤਾਂ ਜੋ ਉਹ ਇਹ ਤਸਵੀਰ ਵੇਖਣ।

ਉਨ੍ਹਾਂ ਨੇ ਕਿਹਾ ਹੈ ਕਿ ਇਸ ਤੋਂ ਪਹਿਲਾਂ ਸੈਫ ਅਲੀ ਖਾਨ ,ਕਰੀਨਾ ਕਪੂਰ, ਅਸ਼ਵਰਿਆ ਰਾਏ, ਸ਼ਿਲਪਾ ਸੇਟੀ ਤੇ ਰਾਜਕੁੰਦਰਾ ਤੇ ਹੋਰ ਵੀ ਬੋਲੀਵੁੱਡ ਕਲਾਕਾਰਾਂ ਦੀਆਂ ਤਸਵੀਰਾਂ ਬਣਾ ਚੁੱਕਾ ਹਾਂ ਤੇ ਉਹਨਾਂ ਨੂੰ ਭੇਂਟ ਵੀ ਕਰ ਚੁੱਕਾ ਹਾਂ ਚਾਹੇ ਉਹ ਬੋਲੀਵੁੱਡ ਦੇ ਸਟਾਰ ਹੋਣ ਚਾਹੇ ਹੋਲੀਵੁੱਡ ਦੇ ਸਟਾਰ ਹੋਣ ਉਹਨਾਂ ਦੀ ਵੀ ਤਸਵੀਰ ਬਣਾ ਚੁੱਕਾ ਹਾਂ। ਇਸ ਤੋਂ ਬਾਅਦ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਅਤੇ ਵਿਸ਼ਵ ਦੇ ਵੱਡੇ ਰਾਜਨੀਤੀਕਾਂ ਦੀਆਂ ਵੀ ਤਸਵੀਰਾਂ ਬਣਾ ਚੁੱਕਾ ਹਾ। ਜ਼ਿਕਰਯੋਗ ਹੈ ਕਿ 2007 ਤੋ ਡਾ ਜਗਜੋਤ ਸਿੰਘ ਰੂਬਲ ਵੱਲੋ ਪੇਂਟਿੰਗ ਤਸਵੀਰਾਂ ਬਣਾਉਣੀਆ ਸ਼ੁਰੁ ਕੀਤੀਆਂ ਸਣ ਜਗਜੋਤ ਸਿੰਘ ਰੂਬਲ ਵੱਲੋ 1000 ਤੋਂ ਵੱਧ ਪੇਂਟਿੰਗ ਤਸਵੀਰਾਂ ਬਣਾਇਆ ਜਾ ਚੁੱਕਿਆ ਹਣ। ਜਗਜੋਤ ਸਿੰਘ ਰੂਬਲ ਨੂੰ ਕਈ ਪ੍ਰਸੰਸਾ ਪੱਤਰ ਅਤੇ ਐਵਾਰਡ ਦੇ ਨਾਲ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।

Next Story
ਤਾਜ਼ਾ ਖਬਰਾਂ
Share it