Begin typing your search above and press return to search.

ਜਲੰਧਰ ਜ਼ਿਮਨੀ ਚੋਣਾ : 3971 ਵੋਟਾਂ ਨਾਲ ਆਪ ਉਮੀਦਵਾਰ ਮਹਿੰਦਰ ਭਗਤ ਅੱਗੇ

ਜਲੰਧਰ ਜ਼ਿਮਨੀ ਚੋਣਾਂ ਦੇ ਪਹਿਲੇ ਰਾਊਂਡ 'ਚ ਆਪ ਦੇ ਮਹਿੰਦਰ ਭਗਤ ਨੇ 3971 ਵੋਟਾਂ ਨਾਲ ਲੀਡ ਹਾਸਲ ਕੀਤੀ ਹੋਈ ਹੈ ਅਤੇ ਇਸ ਤੋਂ ਬਾਅਦ ਕਾਂਗਰਸ ਦੇ ਉਮੀਦਵਾਰ ਸੁਰਿੰਦਰ ਕੌਰ ।

ਜਲੰਧਰ ਜ਼ਿਮਨੀ ਚੋਣਾ : 3971 ਵੋਟਾਂ ਨਾਲ ਆਪ ਉਮੀਦਵਾਰ ਮਹਿੰਦਰ ਭਗਤ ਅੱਗੇ
X

lokeshbhardwajBy : lokeshbhardwaj

  |  13 July 2024 6:11 AM GMT

  • whatsapp
  • Telegram

ਜਲੰਧਰ ਜ਼ਿਮਨੀ ਚੋਣਾਂ ਦੇ ਪਹਿਲੇ ਰਾਊਂਡ 'ਚ ਆਪ ਦੇ ਮਹਿੰਦਰ ਭਗਤ ਨੇ 3971 ਵੋਟਾਂ ਨਾਲ ਲੀਡ ਹਾਸਲ ਕੀਤੀ ਹੋਈ ਹੈ ਅਤੇ ਇਸ ਤੋਂ ਬਾਅਦ ਕਾਂਗਰਸ ਦੇ ਉਮੀਦਵਾਰ ਸੁਰਿੰਦਰ ਕੌਰ 1722 ਵੋਟਾਂ ਤੇ ਦੂਜੇ ਸਥਾਨ ਤੇ ਨੇ ਅਤੇ ਭਾਜਪਾ ਦੇ ਸ਼ੀਤਲ ਅੰਗੁਰਾਲ 1073 ਵੋਟਾਂ ਨਾਲ ਤੀਜੇ ਸਥਾਨ ਤੇ ਨੇ । ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ 'ਚ ਕਿਰਾਏ 'ਤੇ ਮਕਾਨ ਵੀ ਲਿਆ ਸੀ ਅਤੇ ਉਹ ਪਰਿਵਾਰ ਸਮੇਤ ਉਥੇ ਰਹਿਣ ਲੱਗੇ ਅਤੇ ਉਨ੍ਹਾਂ ਵੱਲੋ ਕਿਹਾ ਗਿਆ ਸੀ ਕਿ ਉਹ ਜ਼ਿਮਨੀ ਚੋਣ ਤੋਂ ਬਾਅਦ ਵੀ ਘਰ ਨੂੰ ਸੰਭਾਲ ਕੇ ਰੱਖਣਗੇ। ਮੁੱਖ ਮੰਤਰੀ ਵੱਲੋਂ ਇਹ ਵੀ ਕਿਹਾ ਗਿਆ ਕਿ ਉਹ ਹਫ਼ਤੇ ਵਿੱਚ ਦੋ ਦਿਨ ਦੋਆਬਾ ਅਤੇ ਮਾਝਾ ਖੇਤਰ ਦੇ ਲੋਕਾਂ ਨੂੰ ਮਿਲ ਕੇ ਉਨ੍ਹਾਂ ਦਾ ਰੁਟੀਨ ਲੈਣਗੇ। ਪਹਿਲੇ ਰਾਊਂਡ ਚ ਉਨ੍ਹਾਂ ਦੇ ਦਾਵੇ ਕਾਰਗਰ ਸਾਬਿਤ ਹੁੰਦੇ ਨਜ਼ਰ ਆ ਰਹੇ ਨੇ ।

ਵਿਧਾਇਕ ਵਜੋਂ ਚੁਣੇ ਜਾਣ ਲਈ ਇਹ ਉਮੀਦਵਾਰ ਨੇ ਮੈਦਾਨ 'ਚ

2024 ਜ਼ਿਮਨੀ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਸੂਚੀ 'ਚ ਸ਼ੀਤਲ ਅੰਗੁਰਾਲ (ਭਾਜਪਾ), ਸੁਰਜੀਤ ਕੌਰ (ਸ਼੍ਰੋਮਣੀ ਅਕਾਲੀ ਦਲ), ਸੁਰਿੰਦਰ ਕੌਰ (ਇੰ. ਸੀ.), ਬਿੰਦਰ ਕੁਮਾਰ ਲੱਖਾ (ਬਸਪਾ), ਮਹਿੰਦਰ ਭਗਤ (ਆਪ), ਸਰਬਜੀਤ ਸਿੰਘ ਖਾਲਸਾ (ਐਸ.ਡੀ.ਐਸ.ਐਮ.), ਅਤੇ ਆਜ਼ਾਦ ਉਮੀਦਵਾਰ ਵੱਜੋਂ ਕੁਮਾਰ ਭਗਤ, ਅਜੇ ਪਾਲ ਵਾਲਮੀਕੀ, ਆਰਤੀ , ਇੰਦਰਜੀਤ ਸਿੰਘ, ਦੀਪਕ ਭਗਤ, ਨੀਤੂ ਸ਼ਤਰਨ ਵਾਲਾ, ਰਾਜ ਕੁਮਾਰ ਸਾਕੀ, ਵਰੁਣ ਕਲੇਰ ਵਾਰੀ , ਵਿਸ਼ਾਲ ਮੈਦਾਨ ਵਿੱਚ ਨੇ ।

Next Story
ਤਾਜ਼ਾ ਖਬਰਾਂ
Share it