Begin typing your search above and press return to search.

ਧੁੰਦ ਕਾਰਨ ਫਿਲੌਰ ਵਿਖੇ ਵਾਪਰਿਆ ਭਿਆਨਕ ਹਾਦਸਾ

ਪੰਜਾਬ ਭਰ ਵਿਚ ਅੱਜ ਸੀਜ਼ਨ ਦੀ ਪਹਿਲੀ ਧੁੰਦ ਦੇਖਣ ਨੂੰ ਮਿਲੀ, ਧੁੰਦ ਦੇ ਚਲਦਿਆਂ ਵਿਜ਼ੀਬਿਲਟੀ ਬਹੁਤ ਜ਼ਿਆਦਾ ਘੱਟ ਸੀ, ਜਿਸ ਕਾਰਨ ਫਿਲੌਰ ਵਿਖੇ ਉਸ ਸਮੇਂ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਦੋਂ ਇਕ ਟੂਰਿਸਟ ਬੱਸ ਇਕ ਟਿੱਪਰ ਦੇ ਨਾਲ ਟਕਰਾ ਗਈ। ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਜਦਕਿ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਧੁੰਦ ਕਾਰਨ ਫਿਲੌਰ ਵਿਖੇ ਵਾਪਰਿਆ ਭਿਆਨਕ ਹਾਦਸਾ
X

Makhan shahBy : Makhan shah

  |  13 Nov 2024 8:03 PM IST

  • whatsapp
  • Telegram

ਜਲੰਧਰ : ਪੰਜਾਬ ਭਰ ਵਿਚ ਅੱਜ ਸੀਜ਼ਨ ਦੀ ਪਹਿਲੀ ਧੁੰਦ ਦੇਖਣ ਨੂੰ ਮਿਲੀ, ਧੁੰਦ ਦੇ ਚਲਦਿਆਂ ਵਿਜ਼ੀਬਿਲਟੀ ਬਹੁਤ ਜ਼ਿਆਦਾ ਘੱਟ ਸੀ, ਜਿਸ ਕਾਰਨ ਫਿਲੌਰ ਵਿਖੇ ਉਸ ਸਮੇਂ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਦੋਂ ਇਕ ਟੂਰਿਸਟ ਬੱਸ ਇਕ ਟਿੱਪਰ ਦੇ ਨਾਲ ਟਕਰਾ ਗਈ। ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਜਦਕਿ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਫਿਲੌਰ ਵਿਖੇ ਅੱਜ ਪਹਿਲੀ ਧੁੰਦ ਨੇ ਹੀ ਆਪਣਾ ਰੰਗ ਦਿਖਾ ਦਿੱਤਾ, ਜਿੱਥੇ ਸੰਘਣੀ ਧੁੰਦ ਦੇ ਚਲਦਿਆਂ ਇਕ ਟੂਰਿਸਟ ਬੱਸ ਦੀ ਇਕ ਟਿੱਪਰ ਦੇ ਨਾਲ ਭਿਆਨਕ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦਾ ਕਾਫ਼ੀ ਨੁਕਸਾਨ ਹੋ ਗਿਆ ਜਦਕਿ ਟਿੱਪਰ ਪੂਰੀ ਤਰ੍ਹਾਂ ਤਬਾਹ ਹੋ ਗਿਆ। ਰੱਬ ਦਾ ਸ਼ੁਕਰ ਰਿਹਾ ਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਭਿਆਨਕ ਹਾਦਸੇ ਤੋਂ ਬਾਅਦ ਪੂਰੇ ਰੋਡ ’ਤੇ ਜਾਮ ਲੱਗ ਗਿਆ।

ਇਸੇ ਤਰ੍ਹਾਂ ਬੱਸ ਡਰਾਇਵਰ ਰਾਜੇਸ਼ ਨੇ ਦੱਸਿਆ ਕਿ ਟਰੱਕ ਵਾਲੇ ਨੇ ਰੋਡ ’ਤੇ ਬਿਨਾਂ ਆਸੇ ਪਾਸੇ ਦੇਖੇ ਟਰੱਕ ਚਾੜ੍ਹ ਦਿੱਤਾ, ਜਿਸ ਕਾਰਨ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ। ਉਸ ਨੇ ਦੱਸਿਆ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਉਧਰ ਮੌਕੇ ’ਤੇ ਪੁੱਜੇ ਪੁਲਿਸ ਮੁਲਾਜ਼ਮ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਤੋਂ ਪਹਿਲਾਂ ਇਕ ਹਾਦਸਾ ਹੋਇਆ ਸੀ ਪਰ ਉਨ੍ਹਾਂ ਦੇ ਵਾਪਸ ਆਉਣ ਤੋਂ ਪਹਿਲਾਂ ਧੁੰਦ ਕਾਰਨ ਇਕ ਹੋਰ ਹਾਦਸਾ ਵਾਪਰ ਗਿਆ।

ਫਿਲਹਾਲ ਪੁਲਿਸ ਵੱਲੋਂ ਹਾਈਡਰਾ ਮੰਗਵਾ ਕੇ ਦੋਵੇਂ ਗੱਡੀਆਂ ਨੂੰ ਸੜਕ ਤੋਂ ਹਟਾਇਆ ਜਾ ਰਿਹਾ ਏ ਅਤੇ ਮਾਮਲਾ ਦਰਜ ਕਰਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ।

Next Story
ਤਾਜ਼ਾ ਖਬਰਾਂ
Share it