ਸ੍ਰੀ ਦਰਬਾਰ ਸਾਹਿਬ ਦੇ ਜੋੜਾ ਘਰ ‘ਚ ਸੇਵਾਦਾਰ ਦੀ ਹੋਈ ਮੌਤ
ਬੇਹੱਦ ਮੰਦਭਾਗੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿਥੇ ਰੂਹਾਨੀਅਤ ਦੇ ਕੇਂਦਰ ਕਹੇ ਜਾਂਦੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ 'ਚ ਜੋੜਿਆ ਦੀ ਸੇਵਾ ਕਰ ਰਹੇ ਇਕ 38 ਸਾਲਾ ਦੇ ਵਿਅਕਤੀ ਦੀ ਅਚਾਨਕ ਹੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ।

ਅੰਮ੍ਰਿਤਸਰ (ਵਿਵੇਕ): ਬੇਹੱਦ ਮੰਦਭਾਗੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿਥੇ ਰੂਹਾਨੀਅਤ ਦੇ ਕੇਂਦਰ ਕਹੇ ਜਾਂਦੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ 'ਚ ਜੋੜਿਆ ਦੀ ਸੇਵਾ ਕਰ ਰਹੇ ਇਕ 38 ਸਾਲਾ ਦੇ ਵਿਅਕਤੀ ਦੀ ਅਚਾਨਕ ਹੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ।
ਮ੍ਰਿਤਕ ਦੀ ਪਛਾਣ ਬਲਵਿੰਦਰ ਸਿੰਘ ਉਰਫ਼ ਪ੍ਰਿੰਸ ਦੇ ਵਜੋਂ ਹੋਈ ਹੈ। ਜੋ ਰੋਜ਼ਾਨਾ ਦੀ ਤਰਾਂ ਕੰਮ ਤੋਂ ਆਕੇ ਸ਼੍ਰੀ ਦਰਬਾਰ ਸਾਹਿਬ 'ਚ ਜੋੜਿਆ ਦੀ ਸੇਵਾ ਕਰ ਰਿਹਾ ਸੀ ਤਾਂ ਕੱਲ ਸ਼ਾਮ ਦੇ ਸਮੇਂ ਉਹ ਅਚਾਨਕ ਬੇਹੋਸ਼ ਹੋਕੇ ਗਿਰ ਜਾਂਦਾ ਹੈ। ਜਿਸ ਤੋਂ ਬਾਅਦ ਆਲੇ-ਦੁਆਲੇ ਦੇ ਲੋਕ ਉਸ ਕੋਲ ਆਉਂਦੇ ਨੇ ਜਦੋ ਉਸਨੂੰ ਚੁੱਕਦੇ ਨੇ ਤਾਂ ਉਸਨੂੰ ਹੋਸ਼ ਨੂੰ ਆਉਂਦਾ ਤਾਂ ਲੋਕ ਉਸਨੂੰ ਹਸਪਤਾਲ ਲੈ ਜਾਂਦੇ ਨੇ ਜਿਥੇ ਡਾਕਟਰਾਂ ਵਲੋਂ ਬਲਵਿੰਦਰ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ।
ਦਸਣਯੋਗ ਹੈ ਕਿ ਬਲਵਿੰਦਰ ਸਿੰਘ ਪਰਿਵਾਰ ਦਾ ਇਕਲੌਤਾ ਸਹਾਰਾ ਸੀ। ਬਲਵਿੰਦਰ ਪਰਿਵਾਰ ਚਲਾਉਣ ਲਈ ਜਮੈਟੋ ਕੰਪਨੀ 'ਚ ਕੰਮ ਕਰਦਾ ਸੀ। ਕੰਪਨੀ ਵਿੱਚ ਕੰਮ ਕਰਨ ਤੋਂ ਬਾਅਦ ਉਹ ਦਰਬਾਰ ਸਾਹਿਬ ਦੇ ਜੋੜਾ ਘਰ ਵਿੱਚ ਸੇਵਾ ਕਰਦਾ ਸੀ। ਬੀਤੇ ਸ਼ਾਮ ਸੇਵਾ ਦੌਰਾਨ ਹਾਰਟ ਅਟੈਕ ਆਉਣ ਕਾਰਨ ਉਸ ਦੀ ਮੌਤ ਹੋ ਗਈ।