ਇਟਲੀ ਵਿਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ
ਵਿਦੇਸ਼ ਤੋਂ ਪੰਜਾਬੀਆਂ ਲਈ ਇੱਕ ਬੇਹੱਦ ਦੁਖਦਾਇਕ ਖਬਰ ਸਾਹਮਣੇ ਆਈ ਹੈ, ਜਿੱਥੇ ਬੀਤੇ ਦਿਨੀ 31 ਸਾਲਾਂ ਨੌਜਵਾਨ ਨਿਰਮਲ ਸਿੰਘ ਦੀ ਅਚਾਨਕ ਮੌਤ ਹੋਣ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਨਿਰਮਲ ਸਿੰਘ ਪਿੰਡ ਛਾਪਿਆ ਵਾਲੀ ਨੇੜੇ ਬਾਬਾ ਬਕਾਲਾ ਸਾਹਿਬ ਥਾਣਾ ਬਿਆਸ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਅਤੇ ਉਹ ਕਰੀਬ 2 ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ ਇਟਲੀ ਗਿਆ ਸੀ।
By : Makhan shah
ਅੰਮ੍ਰਿਤਸਰ : ਵਿਦੇਸ਼ ਤੋਂ ਪੰਜਾਬੀਆਂ ਲਈ ਇੱਕ ਬੇਹੱਦ ਦੁਖਦਾਇਕ ਖਬਰ ਸਾਹਮਣੇ ਆਈ ਹੈ, ਜਿੱਥੇ ਬੀਤੇ ਦਿਨੀ 31 ਸਾਲਾਂ ਨੌਜਵਾਨ ਨਿਰਮਲ ਸਿੰਘ ਦੀ ਅਚਾਨਕ ਮੌਤ ਹੋਣ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਨਿਰਮਲ ਸਿੰਘ ਪਿੰਡ ਛਾਪਿਆ ਵਾਲੀ ਨੇੜੇ ਬਾਬਾ ਬਕਾਲਾ ਸਾਹਿਬ ਥਾਣਾ ਬਿਆਸ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਅਤੇ ਉਹ ਕਰੀਬ 2 ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ ਇਟਲੀ ਗਿਆ ਸੀ। ਪਿਛਲੇ ਹਫਤੇ ਉਸਦਾ ਇਟਲੀ ਵਿਚ ਇਕ ਭਿਆਨਕ ਐਕਸੀਡੈਂਟ ਹੋ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਪੀੜਿਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਇਕ ਹੋਰ ਰਿਸ਼ਤੇਦਾਰ ਇਟਲੀ ਵਿੱਚ ਰਹਿੰਦਾ ਹੈ, ਉਸ ਨੇ ਫ਼ੋਨ ਕਰਕੇ ਸਾਰੀ ਜਾਣਕਾਰੀ ਦਿੱਤੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨਿਰਮਲ ਸਿੰਘ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਗਈ ਸੀ, ਜਿਸ ਕਾਰਨ ਸਾਰੀ ਜ਼ਿੰਮੇਵਾਰੀ ਨਿਰਮਲ ਸਿੰਘ ਦੇ ਸਿਰ ’ਤੇ ਸੀ। ਉਨ੍ਹਾਂ ਕਿਹਾ ਕਿ ਸਾਡੇ ਘਰ ਦੀ ਆਰਥਿਕ ਹਾਲਤ ਮਾੜੀ ਸੀ, ਜਿਸ ਕਾਰਨ ਨਿਰਮਲ ਸਿੰਘ ਰੋਜ਼ੀ ਰੋਟੀ ਲਈ ਇਟਲੀ ਗਿਆ ਸੀ।
ਇਸ ਮੌਕੇ ਤੇ ਨਿਰਮਲ ਸਿੰਘ ਦੇ ਪਰਿਵਾਰ ਨੇ ਰੋਂਦੇ ਕੁਰਲਾਉਂਦੇ ਹੋਏ ਦੱਸਿਆ ਕਿ ਸਾਡੇ ਕੋਲ ਏਨੇ ਪੈਸੇ ਨਹੀਂ ਹਨ ਕਿ ਅਸੀਂ ਹੁਣ ਉਸ ਦੀ ਮ੍ਰਿਤਕ ਦੇਹ ਨੂੰ ਵੀ ਭਾਰਤ ਮੰਗਵਾ ਸਕੀਏ। ਨਿਰਮਲ ਸਿੰਘ ਦੀ ਪਤਨੀ ਨੇ ਭਾਰਤ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਸ ਦੇ ਪਤੀ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਜਾਵੇ ਤਾਂ ਜੋ ਉਹ ਆਪਣੇ ਹੱਥੀਂ ਉਸ ਦਾ ਅੰਤਿਮ ਸਸਕਾਰ ਕਰ ਸਕਣ।
ਮ੍ਰਿਤਕ ਦੇ ਪਿੱਛੇ ਪਰਿਵਾਰ ਵਿਚ ਬੁਜ਼ਰਗ ਮਾਤਾ ਪਤਨੀ ਅਤੇ 5 ਸਾਲਾ ਦੇ ਪੁੱਤਰ ਅਰਮਾਨਵੀਰ ਸਿੰਘ ਹੀ ਰਹਿ ਗਏ ਹਨ। ਘਰ ਦਾ ਗੁਜ਼ਾਰਾ ਚਲਾਉਣ ਲਈ ਕੋਈ ਕਮਾਈ ਦਾ ਸਾਧਨ ਨਹੀਂ ਹੈ, ਇਸ ਲਈ ਸਰਕਾਰ ਨੂੰ ਪੀੜਤ ਪਰਿਵਾਰ ਦੀ ਬਾਂਹ ਫੜਨੀ ਚਾਹੀਦੀ ਹੈ ਤਾਂ ਜੋ ਘਰ ਦਾ ਗੁਜ਼ਾਰਾ ਚਲਦਾ ਰਹੇ।