Begin typing your search above and press return to search.

ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਬੱਸ ਖਾਈ ’ਚ ਡਿੱਗੀ

ਜਿਵੇਂ ਹੀ ਸਰਦੀਆਂ ਸ਼ੁਰੂ ਹੋਈਆਂ ਤਾਂ ਸੜਕ ਹਾਦਸਿਆਂ ਵਿੱਚ ਵੀ ਇਜ਼ਾਫਾ ਹੁੰਦਾ ਸਾਫ ਸਾਫ ਨਜ਼ਰ ਆ ਗਿਹਾ ਹੈ। ਅਜਿਹੇ ਵਿੱਚ ਹੁਣ ਮੋਗਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਰੋਡਵੇਜ਼ ਦੀ ਬੱਸ ਪੁੱਲ ਤੋਂ ਕਈ ਫੁੱਟ ਹੇਠਾਂ ਡਿੱਗ ਗਈ ਜਿਸਦੇ ਵਿੱਚ ਕਰੀਬ 40 ਤੋਂ 50 ਸਵਾਰੀ ਬੈਠੇ ਹੋਏ ਸਨ। ਇਸ ਹਾਦਸੇ ਵਿੱਚ ਕਈ ਸਵਾਰੀਆਂ ਜ਼ਖ਼ਮੀ ਹੋਈਆਂ ਹਨ।

ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਬੱਸ ਖਾਈ ’ਚ ਡਿੱਗੀ
X

Makhan shahBy : Makhan shah

  |  29 Nov 2024 1:22 PM IST

  • whatsapp
  • Telegram

ਮੋਗਾ, ਕਵਿਤਾ: ਜਿਵੇਂ ਹੀ ਸਰਦੀਆਂ ਸ਼ੁਰੂ ਹੋਈਆਂ ਤਾਂ ਸੜਕ ਹਾਦਸਿਆਂ ਵਿੱਚ ਵੀ ਇਜ਼ਾਫਾ ਹੁੰਦਾ ਸਾਫ ਸਾਫ ਨਜ਼ਰ ਆ ਗਿਹਾ ਹੈ। ਅਜਿਹੇ ਵਿੱਚ ਹੁਣ ਮੋਗਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਰੋਡਵੇਜ਼ ਦੀ ਬੱਸ ਪੁੱਲ ਤੋਂ ਕਈ ਫੁੱਟ ਹੇਠਾਂ ਡਿੱਗ ਗਈ ਜਿਸਦੇ ਵਿੱਚ ਕਰੀਬ 40 ਤੋਂ 50 ਸਵਾਰੀ ਬੈਠੇ ਹੋਏ ਸਨ। ਇਸ ਹਾਦਸੇ ਵਿੱਚ ਕਈ ਸਵਾਰੀਆਂ ਜ਼ਖ਼ਮੀ ਹੋਈਆਂ ਹਨ। ਸਵਾਰੀਆਂ ਦੇ ਦੱਸਣ ਮੁਤਾਬਿਕ ਬੱਸ ਦਾ ਡਰਾਈਵਰ ਫੋਨ ਉੱਤੇ ਗੱਲ ਕਰ ਰਿਹਾ ਸੀ। ਬੱਸ ਸਵਾਰੀਆਂ ਨਾਲ ਭਰੀ ਸੀ ਜਿਸ ਵਿੱਚੋਂ ਤਿੰਨ ਸਵਾਰੀਆਂ ਦੇ ਗੰਭੀਰ ਸੱਟਾਂ ਵੱਜੀਆਂ ਹਨ ਜਿਨਾਂ ਨੂੰ ਇਲਾਜ ਲਈ ਮੋਗਾ ਦੇ ਸਿਵਲਾ ਹਸਪਤਾਲ ਲਿਆਂਦਾ ਗਿਆ ਹੈ।

ਤੁਹਾਨੂੰ ਦੱਸ ਦਈਏ ਕਿ ਇਹ ਰੋਡਵੇਜ਼ ਦੀ ਬੱਸ ਜਲੰਧਰ ਤੋਂ ਮੋਗਾ ਆ ਰਹੀ ਸੀ। ਜ਼ਿਕਰਯੋਗ ਹੈ ਕਿ ਮੋਗਾ ਦੇ ਕਸਬਾ ਧਰਮਕੋਟ ਲਾਗੇ ਪਿੰਡ ਕਮਾਲ ਕੇ ਵਿਖੇ ਪੰਜਾਬ ਰੋਡਵੇਜ਼ ਜਲੰਧਰ ਡੀਪੂ ਦੀ ਬੱਸ ਪੁੱਲ ਤੋਂ ਹੇਠਾਂ ਡਿੱਗ ਗਈ ਤੇ ਕਾਰਣ ਸਵਾਰੀਆਂ ਦੇ ਦੱਸਣ ਮੁਤਾਬਕ ਡਰਾਇਵਰ ਹੈ ਜੋ ਫੋਨ ਉੱਤੇ ਗੱਲ ਕਰ ਰਿਹਾ ਸੀ ਤੇ ਸੰਤੁਲਨ ਵਿਗੜਨ ਦੇ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ ਹੈ।

ਪਰ ਇਥੇ ਗਣੀਮਤ ਇਹ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਤੁਹਾਨੂੰ ਅੱਗੇ ਇਹ ਵੀ ਦੱਸ ਦਈਏ ਕਿ ਸੜਕ ਉੱਤੇ ਜਾ ਰਹੇ ਇੱਕ ਕੈਂਟਰ ਨੂੰ ਵੀ ਪੰਜਾਬ ਰੋਡਵੇਜ਼ ਦੀ ਬੱਸ ਨੇ ਟੱਕਰ ਮਾਰੀ ਹੈ ਅਤੇ ਇਸ ਤੋਂ ਬਾਅਦ ਬੱਸ ਪੁੱਲ ਤੋਂ ਜਾ ਕੇ ਹੇਠਾਂ ਡਿੱਗੀ। ਮੌਕੇ ਉੱਤੇ ਪੁੱਜੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿ ਬੱਸ ਤੇਜ਼ ਰਫਤਾਰ ਹੋਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ ਇਸ ਵਿੱਚ ਕਈ ਯਾਤਰੀ ਗੰਭੀਰ ਜਖਮੀ ਹੋ ਗਏ ਹਨ ਉਹਨਾਂ ਯਾਤਰੀਆਂ ਦੇ ਬਿਆਨਾਂ ਤੇ ਮਾਮਲਾ ਦਰਜ ਕੀਤਾ ਜਾਵੇਗਾ ਬਸ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।

Next Story
ਤਾਜ਼ਾ ਖਬਰਾਂ
Share it