Begin typing your search above and press return to search.

ਹੁਸ਼ਿਆਰਪੁਰ ਚਿੰਤਪੁਰਨੀ ਰੋਡ ’ਤੇ ਵਾਪਰਿਆ ਵੱਡਾ ਸੜਕ ਹਾਦਸਾ

ਚਿੰਤਪੁਰਨੀ ਨੈਸ਼ਨਲ ਹਾਈਵੇਅ ’ਤੇ ਸਵੇਰੇ ਸਵੇਰੇ ਮਾਤਾ ਚਿੰਤਪੁਰਨੀ ਦਰਬਾਰ (ਹਿਮਾਚਲ ਪ੍ਰਦੇਸ਼) ਤੋਂ ਮੱਥਾ ਟੇਕ ਕੇ ਆ ਰਹੇ ਤਿੰਨ ਦੋਸਤਾਂ ਨਾਲ ਸਵੇਰੇ 7:30 ਵਜੇ ਪਿੰਡ ਆਦਮਵਾਲ ਵਿੱਚ ਭਿਆਨਕ ਹਾਦਸਾ ਵਾਪਰ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਦੇ ਏਅਰ ਬੈਗ ਖੁੱਲ੍ਹ ਗਏ, ਜਿਸ ਕਾਰਨ ਕਾਰ ਚਾਲਕ ਸਮੇਤ ਕਾਰ ਸਵਾਰ ਤਿੰਨੋਂ ਦੋਸਤਾਂ ਦੀ ਜਾਨ ਬਚ ਗਈ।

ਹੁਸ਼ਿਆਰਪੁਰ ਚਿੰਤਪੁਰਨੀ ਰੋਡ ’ਤੇ ਵਾਪਰਿਆ ਵੱਡਾ ਸੜਕ ਹਾਦਸਾ
X

Makhan shahBy : Makhan shah

  |  14 Jan 2025 6:30 PM IST

  • whatsapp
  • Telegram

ਹੁਸ਼ਿਆਰਪੁਰ : ਚਿੰਤਪੁਰਨੀ ਨੈਸ਼ਨਲ ਹਾਈਵੇਅ ’ਤੇ ਸਵੇਰੇ ਸਵੇਰੇ ਮਾਤਾ ਚਿੰਤਪੁਰਨੀ ਦਰਬਾਰ (ਹਿਮਾਚਲ ਪ੍ਰਦੇਸ਼) ਤੋਂ ਮੱਥਾ ਟੇਕ ਕੇ ਆ ਰਹੇ ਤਿੰਨ ਦੋਸਤਾਂ ਨਾਲ ਸਵੇਰੇ 7:30 ਵਜੇ ਪਿੰਡ ਆਦਮਵਾਲ ਵਿੱਚ ਭਿਆਨਕ ਹਾਦਸਾ ਵਾਪਰ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਦੇ ਏਅਰ ਬੈਗ ਖੁੱਲ੍ਹ ਗਏ, ਜਿਸ ਕਾਰਨ ਕਾਰ ਚਾਲਕ ਸਮੇਤ ਕਾਰ ਸਵਾਰ ਤਿੰਨੋਂ ਦੋਸਤਾਂ ਦੀ ਜਾਨ ਬਚ ਗਈ।

ਮੌਕੇ ’ਤੇ ਚਸ਼ਮਦੀਦ ਅਤੇ ਕਾਰ ਸਵਾਰਾਂ ਨੇ ਦੱਸਿਆ ਕਿ ਪਿੰਡ ਆਦਮਵਾਲ ਵਿੱਚ ਸੜਕ ਦੇ ਬਿਲਕੁਲ ਨਾਲ ਨਹਿਰ ਵਰਗੇ ਨਾਲੇ ਬਾਰੇ ਨਾ ਤਾਂ ਕੋਈ ਚੇਤਾਵਨੀ ਬੋਰਡ ਲੱਗਿਆ ਹੋਇਆ ਅਤੇ ਨਾ ਹੀ ਇਸ ਨਾਲੇ ਦੇ ਕਿਨਾਰਿਆਂ ਉੱਪਰ ਕੋਈ ਰਿਫਲੈਕਟਰ ਜਾਂ ਸਲੈਬ ਬਣੀ ਹੋਈ ਹੈ ਜੋ ਹਾਦਸਿਆਂ ਦਾ ਕਾਰਨ ਬਣ ਰਿਹਾ ਹੈ।

ਪਿੰਡ ਆਦਮ ਬਾੜ ਦੇ ਵਾਸੀਆਂ ਨੇ ਦੱਸਿਆ ਕਿ ਆਏ ਦਿਨ ਇਸ ਨਾਲੇ ਦੇ ਕਾਰਨ ਹਾਦਸੇ ਹੁੰਦੇ ਹੀ ਰਹਿੰਦੇ ਹਨ ਅਤੇ ਧੁੰਦ ਵਾਲੇ ਦਿਨ ਪਿੰਡ ਵਾਲੇ ਖੁਦ ਵਾਰੀ ਵਾਰੀ ਇਸ ਨਾਲੇ ਕਿਨਾਰੇ ਖੜੇ੍ਹ ਹੋ ਕੇ ਵਾਹਨਾਂ ਨੂੰ ਇਸ ਨਾਲੇ ਸਬੰਧੀ ਸੁਚੇਤ ਕਰਦੇ ਰਹਿੰਦੇ ਨੇ ਤਾਂ ਜੋ ਹਾਦਸੇ ਨਾ ਵਾਪਰਨ। ਲੋਕਾਂ ਨੇ ਪ੍ਰਸ਼ਾਸਨ ਉੱਪਰ ਵੀ ਖੂਬ ਭੜਾਸ ਕੱਢਦਿਆਂ ਕਿਹਾ ਕਿ ਇਸ ਰੋਡ ’ਤੇ ਆਏ ਦਿਨ ਹਾਦਸੇ ਹੁੰਦੇ ਰਹਿੰਦੇ ਹਨ ਪਰ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਸਾਰਾ ਕੁਝ ਦੇਖੀ ਜਾ ਰਿਹਾ।

ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਰੋਡ ਦੇ ਕਿਨਾਰਿਆਂ ਉੱਪਰ ਨਾਲੇ ਅਤੇ ਡੂੰਘੀਆਂ ਥਾਵਾਂ ਲਈ ਜਾਂ ਮੁਰੰਮਤ ਕੀਤੀ ਜਾਵੇ ਜਾਂ ਚਿਤਾਵਨੀ ਬੋਰਡ ਅਤੇ ਰਿਫਲੈਕਟਰ ਲਗਾਏ ਜਾਣ। ਲੋਕਾਂ ਨੇ ਇਹ ਵੀ ਕਿਹਾ ਕਿ ਜਦੋਂ ਕਿਸੇ ਵੀਆਈਪੀ ਨੇ ਇਸ ਥਾਂ ਤੋਂ ਲੰਘਣਾ ਹੋਵੇ ਤਾਂ ਰੋਡ ਨੂੰ ਆਰਜ਼ੀ ਤੌਰ ’ਤੇ ਮੁਰੰਮਤ ਅਤੇ ਸਫਾਈ ਕਰ ਦਿੱਤੀ ਜਾਂਦੀ ਹੈ ਪ੍ਰੰਤੂ ਆਮ ਲੋਕਾਂ ਅਤੇ ਰਾਹਗੀਰਾਂ ਲਈ ਇਸ ਰੋਡ ਨੂੰ ਲਵਾਰਿਸ ਛੱਡ ਦਿੱਤਾ ਜਾਂਦਾ ਹੈ।

Next Story
ਤਾਜ਼ਾ ਖਬਰਾਂ
Share it