ਰਿਵਾਲਵਰ ਲੈ ਕੇ ਸਕੂਲ ਪਹੁੰਚੀ 7ਵੀਂ ਜਮਾਤ ਦੀ ਵਿਦਿਆਰਥਣ
ਹੈਰਾਨਕੁੰਨ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਸੱਤਵੀਂ ਜਮਾਤ ਦੀ ਵਿਦਿਆਰਥਣ ਦੇ ਵਲੋਂ ਰਿਵਾਲਵਰ ਲੈ ਕੇ ਸਕੂਲ ਪਹੁੰਚਿਆ ਗਿਆ ਜਿਸਤੋ ਬਾਅਦ ਜਿੱਥੇ ਸਕੂਲ 'ਚ ਹੜਕੰਪ ਮਚ ਗਿਆ ਉੱਥੇ ਹੀ ਇਸ ਬੱਚੇ ਦੇ ਮਾਪੇ ਵੀ ਹੈਰਾਨ ਪ੍ਰੇਸ਼ਾਨ ਨੇ।

ਤਰਨਤਾਰਨ,(ਸੁਖਵੀਰ ਸਿੰਘ ਸ਼ੇਰਗਿੱਲ): ਆਏ ਦਿਨ ਬਹੁਤ ਸਾਰੇ ਹੈਰਾਨ ਕਰਦੇ ਮਾਮਲੇ ਤੇ ਖਬਰਾਂ ਸਾਨੂੰ ਵੇਖਣ ਤੇ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਨੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੀਆਂ ਹੈਰਾਨ ਕਰਦਿਆਂ ਘਟਨਾਵਾਂ ਵਾਪਰਨ ਦੇ ਸਮਾਚਾਰ ਪ੍ਰਾਪਤ ਹੁੰਦੇ ਰਹਿੰਦੇ ਨੇ।ਹੁਣ ਇਕ ਤਾਜ਼ਾ ਹੈਰਾਨਕੁੰਨ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਸੱਤਵੀਂ ਜਮਾਤ ਦੀ ਵਿਦਿਆਰਥਣ ਦੇ ਵਲੋਂ ਰਿਵਾਲਵਰ ਲੈ ਕੇ ਸਕੂਲ ਪਹੁੰਚਿਆ ਗਿਆ ਜਿਸਤੋ ਬਾਅਦ ਜਿੱਥੇ ਸਕੂਲ 'ਚ ਹੜਕੰਪ ਮਚ ਗਿਆ ਉੱਥੇ ਹੀ ਇਸ ਬੱਚੇ ਦੇ ਮਾਪੇ ਵੀ ਹੈਰਾਨ ਪ੍ਰੇਸ਼ਾਨ ਨੇ।
ਕੀ ਹੈ ਪੂਰਾ ਮਾਮਲਾ,ਜਾਣੋਂ
ਸਰਹੱਦੀ ਪਿੰਡ ਕਲਸੀਆਂ ਦੀ ਨਿਵਾਸੀ ਇੱਕ ਨਾਬਾਲਗ ਕੁੜੀ ਜੋ ਸੱਤਵੀਂ ਕਲਾਸ ਦੀ ਵਿਦਿਆਰਥਣ ਹੈ, ਵੱਲੋਂ ਆਪਣੇ ਪਿਤਾ ਦਾ ਲਾਇਸੈਂਸੀ ਰਿਵਾਲਵਰ ਡੱਬ ਵਿੱਚ ਅੜਾ ਕੇ ਸਕੂਲ ਲੈ ਜਾਣ ਦਾ ਹੈਰਾਨੀ ਜਨਕ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਜਦੋਂ ਪਿਤਾ ਸਰਬਜੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਕਲਸੀਆਂ ਕਲਾ ਨੂੰ ਘਰ ਵਿੱਚ ਆਪਣੇ ਲਾਇਸੈਂਸੀ ਰਿਵਾਲਵਰ ਦੀ ਗੈਰ ਮੌਜੂਦਗੀ ਬਾਰੇ ਪਤਾ ਲੱਗਾ ਤਾਂ ਉਹ ਤੁਰੰਤ ਸੈਕਰਡ ਹਾਰਟ ਕਾਨਵੈਂਟ ਸਕੂਲ ਭਿਖੀਵਿੰਡ ਵਿੱਚ ਪੜ੍ਹਦੀ ਸੱਤਵੀਂ ਜਮਾਤ ਦੀ ਵਿਦਿਆਰਥਣ, ਜੋ ਕਿ ਆਪਣੀ ਬੇਟੀ ਦੇ ਸਕੂਲ ਜਾ ਪੁੱਜਾ।ਇਸ ਦੌਰਾਨ ਜਦੋਂ ਉਸਦੀ ਬੇਟੀ ਨੂੰ ਕਲਾਸ ਵਿੱਚੋਂ ਬੁਲਾਇਆ ਗਿਆ ਤਾਂ ਉਸਦੇ ਵਲੋਂ ਆਪਣੀ ਸੱਜੀ ਜੇਬ੍ਹ 'ਚ ਰਿਵਾਲਵਰ ਕੱਢ ਕੇ ਆਪਣੇ ਪਿਤਾ ਨੂੰ ਦੇ ਦਿੱਤਾ ਗਿਆ ਜਿਸਨੂੰ ਦੇਖ ਕੇ ਸਕੂਲ ਸਟਾਫ਼ ਹੱਕਾ-ਬੱਕਾ ਰਹਿ ਗਿਆ ਤੇ ਮਾਪੇ ਵੀ।
ਸੋਚਾਂ ਵਾਲੀ ਗੱਲ ਇਹ ਹੈ ਕਿ ਜੇਕਰ ਇਸ ਨਾਬਾਲਿਗ ਲੜਕੀ ਦੇ ਵਲੋਂ ਇਸ ਰਿਵਾਲਵਰ ਨਾਲ ਕੁੱਝ ਹਭੀ-ਨਭੀ ਕਰ ਦਿੱਤੀ ਜਾਂਦੀ ਤਾਂ ਜਿੰਮੇਵਾਰ ਕੌਣ ਹੁੰਦਾ ?ਇਸ ਬੱਚੀ ਦੇ ਵਤੀਰੇ ਤੋਂ ਮਾਪਿਆਂ ਦੀ ਅਣਗਹਿਲੀ ਦਾ ਅਨੁਮਾਨ ਸਾਫ਼ ਲਗਾਇਆ ਜਾ ਸਕਦਾ ਹੈ।ਹੁਣ ਇਹ ਮਾਮਲਾ ਪੁਲਿਸ ਦੇ ਕੋਲ ਜਾ ਪੁੱਜਾ ਹੈ ਤੇ ਹੁਣ ਬੱਚੀ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਇਸ ਬੱਚੀ ਦੇ ਵਲੋਂ ਅਜਿਹਾ ਕਿਉਂ ਕੀਤਾ ਗਿਆ,ਪਰ ਇਸ ਖ਼ਬਰ ਦੇ ਸ੍ਹਾਮਣੇ ਆਉਣ ਤੋਂ ਬਾਅਦ ਬਹੁਤ ਸਾਰੇ ਸਵਾਲ ਇਸ ਖ਼ਬਰ ਨੂੰ ਲੈ ਕੇ ਜ਼ਹਿਨ 'ਚ ਪਨਪਣੇ ਸ਼ੁਰੂ ਹੋ ਗਏ ਹਨ।