Attari Border ‘ਤੇ 79ਵੇਂ ਆਜ਼ਾਦੀ ਦਿਹਾੜੇ ਦਾ ਜਸ਼ਨ
79ਵੇਂ ਆਜ਼ਾਦੀ ਦਿਵਸ ਦੀਆਂ ਖੂਬ ਰੌਣਕਾਂ ਲੱਗੀਆਂ ਹੋਈਆਂ ਹਨ। ਅੰਮ੍ਰਿਤਸਰ ਦੀ ਅਟਾਰੀ ਸਰਹੱਦ 'ਤੇ ਵੀ ਆਜ਼ਾਦੀ ਦਿਵਸ ਮਨਾਇਆ ਗਿਆ ਹੈ। ਜਿਥੇ ਗੋਲਡਨ ਜੁਬਲੀ ਗੇਟ ਨੂੰ ਤਿਰੰਗੇ ਦੇ ਰੰਗਾਂ ਵਿੱਚ ਰੰਗਿਆ ਗਿਆ ਹੈ।

By : Makhan shah
ਅੰਮ੍ਰਿਤਸਰ (ਪਰਵਿੰਦਰ) : 79ਵੇਂ ਆਜ਼ਾਦੀ ਦਿਵਸ ਦੀਆਂ ਖੂਬ ਰੌਣਕਾਂ ਲੱਗੀਆਂ ਹੋਈਆਂ ਹਨ। ਅੰਮ੍ਰਿਤਸਰ ਦੀ ਅਟਾਰੀ ਸਰਹੱਦ 'ਤੇ ਵੀ ਆਜ਼ਾਦੀ ਦਿਵਸ ਮਨਾਇਆ ਗਿਆ ਹੈ। ਜਿਥੇ ਗੋਲਡਨ ਜੁਬਲੀ ਗੇਟ ਨੂੰ ਤਿਰੰਗੇ ਦੇ ਰੰਗਾਂ ਵਿੱਚ ਰੰਗਿਆ ਗਿਆ ਹੈ। ਉਥੇ ਹੀ ਖਾਸ ਤੌਰ ‘ਤੇ ਪਹੁੰਚੇ ਕਮਾਂਡੈਂਟ ਐਸਐਸ ਚੰਦੇਲ ਨੇ ਸਰਹੱਦ 'ਤੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ।ਇਸ ਦੇ ਨਾਲ ਹੀ ਉਨ੍ਹਾਂ ਨੇ ਸੈਨਿਕਾਂ ਨੂੰ ਮਠਿਆਈਆਂ ਵੀ ਦਿੱਤੀਆਂ ਅਤੇ ਆਜ਼ਾਦੀ ਦਿਹਾੜੇ ਦੀ ਮੁਬਾਰਕਬਾਦ ਵੀ ਦਿੱੱਤੀ।
ਇਥੇ ਜ਼ਿਕਰ ਕਰ ਦਈਏ ਕਿ ਅਟਾਰੀ ਸਰਹੱਦ ‘ਤੇ ਆਜ਼ਾਦੀ ਦਿਵਸ ਮੌਕੇ ਸ਼ਾਮ ਨੂੰ ਇੱਕ ਰਿਟਰੀਟ ਹੋਵੇਗੀ, ਪਰ ਦੋਵੇਂ ਦੇਸ਼ ਇੱਕ ਵਾਰ ਫਿਰ ਆਜ਼ਾਦੀ ਦਿਵਸ 'ਤੇ ਨਾ ਤਾਂ ਮਠਿਆਈਆਂ ਦਾ ਆਦਾਨ-ਪ੍ਰਦਾਨ ਨਹੀਂ ਕਰਨਗੇ ਤੇ ਨਾ ਹੀ ਦਰਵਾਜ਼ੇ ਖੋਲ੍ਹੇ ਜਾਣਗੇ।ਆਪਣੀ-ਆਪਣੀ ਸਰਹੱਦ ਅੰਦਰ ਰਹਿ ਕੇ, ਝੰਡਾ ਉਤਾਰਨ ਦੀ ਰਸਮ ਪੂਰੀ ਕੀਤੀ ਜਾਏਗੀ।
ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆ ਕਮਾਂਡੈਂਟ ਐਸਐਸ ਚੰਦੇਲ ਨੇ ਕਿਹਾ ਕਿ ਇਸ ਵਾਰ ਦਾ ਆਜ਼ਾਦੀ ਦਿਹਾੜਾ ਖਾਸ ਅਹਿਮੀਅਤ ਰੱਖਦਾ ਹੈ, ਕਿਉਂਕਿ ਆਪਰੇਸ਼ਨ ਸਿੰਦੂਰ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਦੇਸ਼ ਭਰ ਦੇ ਜਵਾਨ ਵੱਡੇ ਜ਼ੋਸ਼ ਅਤੇ ਉਤਸ਼ਾਹ ਨਾਲ ਤਿਉਹਾਰ ਮਨਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡੇ ਸੂਰਮੇ ਜਵਾਨਾਂ ਨੇ ਆਪਣੀ ਬੇਮਿਸਾਲ ਹਿੰਮਤ ਅਤੇ ਦੇਸ਼ਭਗਤੀ ਨਾਲ ਜੋ ਉਦਾਹਰਣ ਪੇਸ਼ ਕੀਤੀ ਹੈ, ਉਹ ਸਲਾਘਾਯੋਗ ਹੈ।ਨਾਲ ਹੀ ਉਨ੍ਹਾਂ ਦੇਸ਼ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀ।


