ਟਰੈਵਲ ਏਜੰਟ ਵੱਲੋਂ NRI ਮਹਿਲਾ ਨਾਲ 7 ਲੱਖ ਦੀ ਠੱਗੀ, ਪੀੜਤ ਪਰਿਵਾਰ ਨੇ ਲਗਾਇਆ ਧਰਨਾ
ਪੰਜਾਬ ਵਿਚ ਟਰੈਵਲ ਏਜੰਟਾਂ ਵੱਲੋਂ ਲੋਕਾਂ ਨਾਲ ਠੱਗੀ ਮਾਰਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ। ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਏ, ਜਿੱਥੇ ਇਕ ਐਨਆਰਆਈ ਮਹਿਲਾ ਵੱਲੋਂ ਟਰੈਵਲ ਏਜੰਟ ’ਤੇ 7 ਲੱਖ ਰੁਪਏ ਦੀ ਠੱਗੀ ਮਾਰਨ ਦੇ ਇਲਜ਼ਾਮ ਲਗਾਏ ਗਏ ਨੇ।
By : Dr. Pardeep singh
ਅੰਮ੍ਰਿਤਸਰ: ਪੰਜਾਬ ਵਿਚ ਟਰੈਵਲ ਏਜੰਟਾਂ ਵੱਲੋਂ ਲੋਕਾਂ ਨਾਲ ਠੱਗੀ ਮਾਰਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ। ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਏ, ਜਿੱਥੇ ਇਕ ਐਨਆਰਆਈ ਮਹਿਲਾ ਵੱਲੋਂ ਟਰੈਵਲ ਏਜੰਟ ’ਤੇ 7 ਲੱਖ ਰੁਪਏ ਦੀ ਠੱਗੀ ਮਾਰਨ ਦੇ ਇਲਜ਼ਾਮ ਲਗਾਏ ਗਏ ਨੇ। ਉਸ ਦਾ ਕਹਿਣਾ ਏ ਕਿ ਹੁਣ ਪੁਲਿਸ ਵੀ ਉਸ ਦਾ ਸਾਥ ਨਹੀਂ ਦੇ ਰਹੀ, ਜਿਸ ਤੋਂ ਬਾਅਦ ਉਸ ਨੇ ਰੋਡ ਜਾਮ ਕਰਕੇ ਧਰਨਾ ਲਗਾ ਦਿੱਤਾ।
ਅੰਮ੍ਰਿਤਸਰ ਵਿਖੇ ਅਮਰੀਕਾ ਤੋਂ ਆਈ ਇਕ ਐਨਆਰਆਈ ਮਹਿਲਾ ਵੱਲੋਂ ਇਕ ਟਰੈਵਲ ਏਜੰਟ ’ਤੇ ਠੱਗੀ ਮਾਰਨ ਦੇ ਇਲਜ਼ਾਮ ਲਗਾਏ ਗਏ ਨੇ। ਐਨਆਰਆਈ ਮਹਿਲਾ ਨੇ ਦੱਸਿਆ ਕਿ ਉਸ ਨੇ ਏਜੰਟ ਦੇ ਜ਼ਰੀਏ ਆਪਣੇ ਰਿਸ਼ਤੇਦਾਰ ਦਾ ਵੀਜ਼ਾ ਲਗਵਾਇਆ ਸੀ, ਜਿਸ ਦੇ ਲਈ ਏਜੰਟ ਨੂੰ 7 ਲੱਖ ਰੁਪਏ ਦਿੱਤੇ ਗਏ ਸੀ ਪਰ ਨਾ ਵੀਜ਼ਾ ਆਇਆ ਅਤੇ ਨਾ ਹੀ ਏਜੰਟ ਕੋਈ ਰਾਹ ਦੇ ਰਿਹਾ ਏ। ਉਸ ਨੇ ਦੱਸਿਆ ਕਿ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਤਾਂ ਉਲਟਾ ਪੁਲਿਸ ਵੱਲੋਂ ਉਸ ’ਤੇ ਹੀ ਏਜੰਟ ਹੋਣ ਦੇ ਇਲਜ਼ਾਮ ਲਗਾਏ ਜਾ ਰਹੇ ਨੇ।
ਉਧਰ ਜਦੋਂ ਇਸ ਸਬੰਧੀ ਮੌਕੇ ’ਤੇ ਪਹੁੰਚੇ ਐਸਐਚਓ ਅਮੋਲਕਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਸਾਡੇ ਕੋਲ ਜੋ ਸ਼ਿਕਾਇਤ ਆਈ ਐ, ਉਸ ਦੀ ਪੜਤਾਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ, ਜਾਂਚ ਤੋਂ ਬਾਅਦ ਹੀ ਮੁਲਜ਼ਮਾਂ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।