ਟੋਰਾਂਟੋ ਤੋਂ ਲੁੱਟੇ 400 ਕਿਲੋ ਸੋਨੇ ਦੀਆਂ ਤਾਰਾਂ ਮੁੜ ਪੰਜਾਬ ਨਾਲ ਜੁੜੀਆਂ
ਪੰਜਾਬ ਵਿਚ ਬਗੈਰ ਬਿਲ ਤੋਂ ਖਰੀਦੇ ਸੋਨੇ ਦੀ ਮਿਕਦਾਰ ਵਧਦੀ ਜਾ ਰਹੀ ਹੈ ਅਤੇ ਅੰਮ੍ਰਿਤਸਰ ਤੋਂ ਬਾਅਦ ਹੁਣ ਲੁਧਿਆਣਾ ਵਿਖੇ 424 ਕਰੋੜ ਦਾ ਸੋਨਾ ਖਰੀਦੇ ਜਾਣ ਦਾ ਖੁਲਾਸਾ ਹੋਇਆ ਹੈ ਜਿਸ ਨੂੰ ਵੇਖਦਿਆਂ ਕੈਨੇਡਾ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਲੁੱਟਿਆ 400 ਕਿਲੋ ਸੋਨਾ ਭਾਰਤ ਪੁੱਜਣ ਦਾ ਸ਼ੱਕ ਯਕੀਨ ਵਿਚ ਬਦਲਦਾ ਜਾ ਰਿਹਾ ਹੈ।
By : Upjit Singh
ਲੁਧਿਆਣਾ : ਪੰਜਾਬ ਵਿਚ ਬਗੈਰ ਬਿਲ ਤੋਂ ਖਰੀਦੇ ਸੋਨੇ ਦੀ ਮਿਕਦਾਰ ਵਧਦੀ ਜਾ ਰਹੀ ਹੈ ਅਤੇ ਅੰਮ੍ਰਿਤਸਰ ਤੋਂ ਬਾਅਦ ਹੁਣ ਲੁਧਿਆਣਾ ਵਿਖੇ 424 ਕਰੋੜ ਦਾ ਸੋਨਾ ਖਰੀਦੇ ਜਾਣ ਦਾ ਖੁਲਾਸਾ ਹੋਇਆ ਹੈ ਜਿਸ ਨੂੰ ਵੇਖਦਿਆਂ ਕੈਨੇਡਾ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਲੁੱਟਿਆ 400 ਕਿਲੋ ਸੋਨਾ ਭਾਰਤ ਪੁੱਜਣ ਦਾ ਸ਼ੱਕ ਯਕੀਨ ਵਿਚ ਬਦਲਦਾ ਜਾ ਰਿਹਾ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਬਗੈਰ ਬਿਲ ਤੋਂ ਸੋਨੇ ਦੀ ਵਿਕਰੀ ਬਾਰੇ ਪਤਾ ਲੱਗਣ ’ਤੇ ਅੰਮ੍ਰਿਤਸਰ ਅਤੇ ਲੁਧਿਆਣਾ ਦੇ ਜਿਊਲਰਜ਼ ਦੇ ਲਾਇਸੰਸ ਰੱਦ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਦੇ ਸਿਰ ’ਤੇ ਤਕਰੀਬਨ 20 ਅਤੇ 25 ਕਰੋੜ ਦੀ ਟੈਕਸ ਦੇਣਦਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਕਿ ਕੀ ਇਹ ਸੋਨਾ ਕੈਨੇਡਾ ਤੋਂ ਲੁੱਟੇ ਸੋਨੇ ਦਾ ਹਿੱਸਾ ਸੀ।
ਲੁਧਿਆਣਾ ਵਿਖੇ ਬਗੈਰ ਬਿਲ ਤੋਂ 424 ਕਰੋੜ ਸੋਨਾ ਖਰੀਦਣ ਦਾ ਖੁਲਾਸਾ
ਇਥੇ ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਪੰਜਾਬ ਦੇ ਟੈਕਸੇਸ਼ਨ ਵਿਭਾਗ ਨੂੰ 190 ਕਿਲੋ ਸੋਨੇ ਦੀ ਖਰੀਦ ਬਾਰੇ ਪਤਾ ਲੱਗਾ ਜੋ ਜੀ.ਐਸ.ਟੀ. ਦੀ ਅਦਾਇਗੀ ਕੀਤੇ ਬਗੈਰ ਖਰੀਦਿਆ ਗਿਆ ਅਤੇ ਇਸ ਦੇ ਕੈਨੇਡੀਅਨ Çਲੰਕ ਬਾਰੇ ਪਤਾ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਅਤੇ ਲੁਧਿਆਣਾ ਦੋਹਾਂ ਮਾਮਲਿਆਂ ਵਿਚ ਸੋਨੇ ਦਾ ਸਰੋਤ ਬੁਝਾਰਤ ਬਣ ਚੁੱਕਾ ਹੈ। ਦੱਸ ਦੇਈਏ ਕਿ ਅੰਮ੍ਰਿਤਸਰ ਸ਼ਹਿਰ ਸੋਨੇ ਦੇ ਥੋਕ ਵਪਾਰ ਦਾ ਕੇਂਦਰ ਹੈ ਅਤੇ ਉਤਰ ਭਾਰਤ ਦੇ ਜ਼ਿਆਦਾਤਰ ਜਿਊਲਰਜ਼ ਨੂੰ ਇਥੋਂ ਹੀ ਸੋਨਾ ਭੇਜਿਆ ਜਾਂਦਾ ਹੈ। 190 ਕਿਲੋ ਸੋਨੇ ਦੀ ਖੇਪ ਬਾਰੇ ਟੈਕਸੇਸ਼ਨ ਵਿਭਾਗ ਦਾ ਮੰਨਣਾ ਹੈ ਕਿ ਇਹ ਕਈ ਹਿੱਸਿਆਂ ਵਿਚ ਅੰਮ੍ਰਿਤਸਰ ਪੁੱਜੀ ਅਤੇ ਥੋਕ ਵਪਾਰੀ ਸੋਨੇ ਦੀ ਖਰੀਦ ਬਾਰੇ ਕੋਈ ਬਿਲ ਦਿਖਾਉਣ ਵਿਚ ਨਾਕਾਮ ਰਿਹਾ। ਕੁਝ ਦਿਨ ਪਹਿਲਾਂ ਹੀ ਕੈਨੇਡੀਅਨ ਪੁਲਿਸ ਵੱਲੋਂ 400 ਕਿਲੋ ਸੋਨਾ ਭਾਰਤ ਜਾਂ ਦੁਬਈ ਵਿਚ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਸੀ ਅਤੇ ਹੁਣ ਪੰਜਾਬ ਦਾ ਟੈਕਸੇਸ਼ਨ ਵਿਭਾਗ ਨਵੀਆਂ ਪਰਤਾਂ ਖੋਲ੍ਹ ਰਿਹਾ ਹੈ।
ਹੁਣ ਤੱਕ 760 ਕਰੋੜ ਰੁਪਏ ਤੱਕ ਪੁੱਜੀ ਚੁੱਕੀ ਹੈ ਰਕਮ
ਪੀਲ ਰੀਜਨਲ ਪੁਲਿਸ ਦਾ ਮੰਨਣਾ ਹੈ ਕਿ ਸੋਨੇ ਦੀਆਂ 6,600 ਇੱਟਾਂ ਦੀ ਕੀਮਤ 3 ਕਰੋੜ 40 ਲੱਖ ਡਾਲਰ ਹੋ ਸਕਦੀ ਹੈ ਅਤੇ ਲੁੱਟ ਦੀ ਵਾਰਦਾਤ ਤੋਂ ਤੁਰਤ ਬਾਅਦ 400 ਕਿਲੋ ਸੋਨੇ ਵਿਚੋਂ ਵੱਡਾ ਹਿੱਸਾ ਸਾਊਥ ਏਸ਼ੀਆ ਜਾਂ ਮੱਧ ਪੂਰਬ ਦੇ ਮੁਲਕਾਂ ਵਿਚ ਪਹੁੰਚਾ ਦਿਤਾ ਗਿਆ।