3500 ਦਾ ਪੈਟਰੋਲ ਪਵਾ ਕੇ ਰਫੂ ਚੱਕਰ ਹੋ ਗਏ ਕਾਰ ਚਾਲਕ
ਨਾਭਾ ਵਿਖੇ ਗਣਪਤੀ ਫੀਲਿੰਗ ਸਟੇਸ਼ਨ ਤੇ ਬੀਤੀ ਰਾਤ ਕਾਰ ਵਿੱਚ ਪੈਟਰੋਲ ਪਵਾਉਣ ਆਏ ਵਿਅਕਤੀ ਅਤੇ ਉਸ ਦੇ ਨਾਲ ਬੈਠੀ ਔਰਤ 3500 ਦਾ ਪੈਟਰੋਲ ਪਵਾ ਕੇ ਰਫੂ ਚੱਕਰ ਹੋ ਗਏ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

By : Makhan shah
ਨਾਭਾ : ਸੂਬੇ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਇਜਾਫਾ ਹੁੰਦਾ ਜਾ ਰਿਹਾ ਹੈ ਅਤੇ ਹੁਣ ਕਾਰਾਂ ਵਿੱਚ ਪੈਟਰੋਲ ਪਵਾਉਣ ਵਾਲਿਆਂ ਵੱਲੋਂ ਵੀ ਪੈਟਰੋਲ ਪਵਾਉਣ ਤੋਂ ਬਾਅਦ ਪੈਸੇ ਨਾ ਦੇਣ ਦੀਆਂ ਘਟਨਾਵਾਂ ਵਿੱਚ ਲਗਾਤਾਰ ਇਜਾਫਾ ਹੁੰਦਾ ਜਾ ਰਿਹਾ ਹੈ। ਜਿਸ ਦੇ ਤਹਿਤ ਨਾਭਾ ਵਿਖੇ ਗਣਪਤੀ ਫੀਲਿੰਗ ਸਟੇਸ਼ਨ ਤੇ ਬੀਤੀ ਰਾਤ ਕਾਰ ਵਿੱਚ ਪੈਟਰੋਲ ਪਵਾਉਣ ਆਏ ਵਿਅਕਤੀ ਅਤੇ ਉਸ ਦੇ ਨਾਲ ਬੈਠੀ ਔਰਤ 3500 ਦਾ ਪੈਟਰੋਲ ਪਵਾ ਕੇ ਰਫੂ ਚੱਕਰ ਹੋ ਗਏ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਤਸਵੀਰਾਂ ਵਿੱਚ ਤੁਸੀਂ ਸਾਫ ਵੇਖ ਸਕਦੇ ਹੋ ਕਿ ਪੈਟਰੋਲ ਪੰਪ ਦੇ ਮੁਲਾਜਮ ਕਾਰ ਚਾਲਕ ਨੂੰ ਪੈਸੇ ਦੇਣ ਲਈ ਸਕੈਨਰ ਵੀ ਦੇ ਰਿਹਾ ਹੈ। ਕਾਰ ਚਾਲਕ ਵੱਲੋਂ ਬਿਨਾਂ ਪੈਸੇ ਦਿੱਤੇ ਹੀ ਉਹ ਰਫੂ ਚੱਕਰ ਹੋ ਜਾਂਦਾ ਹੈ। ਇਸ ਸਬੰਧੀ ਪੈਟਰੋਲ ਪੰਪ ਦੇ ਮੈਨੇਜਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ।
ਪੈਟਰੋਲ ਪੰਪ ਤੇ ਲੁੱਟਾਂ ਖੋਹਾਂ ਦੀਆ ਵਾਰਦਾਤਾਂ ਤਾਂ ਤੁਸੀਂ ਆਮ ਵੇਖਿਆ ਹੋਣਗੀਆਂ ਪਰ ਹੁਣ ਸ਼ਾਤਰ ਲੋਕ ਨਵੇਂ ਤਰੀਕੇ ਦੇ ਨਾਲ ਪੈਟਰੋਲ ਪੰਪ ਦੇ ਮੁਲਾਜ਼ਮਾਂ ਨੂੰ ਚੂਨਾ ਲਗਾ ਰਹੇ ਹਨ। ਤਾਜਾ ਮਾਮਲਾ ਸਾਹਮਣੇ ਆਇਆ ਨਾਭਾ ਦੇ ਗਣਪਤੀ ਫੀਲਿੰਗ ਸਟੇਸ਼ਨ ਵਿਖੇ ਜਿੱਥੇ ਬੀਤੀ ਰਾਤ ਕਾਰ ਸਵਾਰ ਵੱਲੋਂ 3500 ਦਾ ਪੈਟਰੋਲ ਪਵਾਇਆ ਅਤੇ ਜਦੋਂ ਕਾਰ ਚਾਲਕ ਨੇ ਬਾਕੀ ਪੰਪ ਦੇ ਮੁਲਾਜ਼ਮ ਤੋਂ ਸਕੈਨਰ ਮੰਗਿਆ ਤਾਂ ਉਸ ਨੇ ਉਹ ਕਾਰ ਭਜਾ ਕੇ ਲੈ ਗਿਆ ਅਤੇ ਪੈਟਰੋਲ ਵਾਲਾ ਪਾਈਪ ਵੀ ਕਾਰ ਵਿੱਚ ਹੀ ਸੀ ਅਤੇ ਗਨੀਮਤ ਇਹੀ ਰਹੀ ਕਿ ਜਦੋਂ ਕਾਰ ਚਾਲਕ ਨੇ ਕਾਰ ਭਜਾਈ ਤਾਂ ਕੋਈ ਵੱਡਾ ਨੁਕਸਾਨ ਨਹੀਂ ਹੋਇਆ, ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਇਸ ਮੌਕੇ ਤੇ ਗਣਪਤੀ ਫੀਲਿੰਗ ਸਟੇਸ਼ਨ ਦੇ ਮੈਨੇਜਰ ਨੇ ਦੱਸਿਆ ਕਿ ਬੀਤੀ ਰਾਤ ਕਾਰ ਸਵਾਰ ਅਤੇ ਉਸ ਦੇ ਨਾਲ ਬੈਠੀ ਔਰਤ ਵੱਲੋਂ 3500 ਰੁਪਏ ਦਾ ਪੈਟਰੋਲ ਪਵਾਇਆ ਗਿਆ ਅਤੇ ਵੇਖਣ ਨੂੰ ਇੰਜ ਲੱਗਦਾ ਸੀ ਕਿ ਉਹ ਚੰਗੇ ਘਰਾਂ ਦੇ ਨਾਲ ਤਾਲੁਕਾਤ ਰੱਖਦੇ ਹੋਣ। ਉਹਨਾਂ ਵੱਲੋਂ ਸਕੈਨਰ ਮੰਗਾਇਆ ਗਿਆ ਕਿ ਅਸੀਂ ਸਕੈਨ ਦੇ ਰਾਹੀਂ ਹੀ ਪੈਸੇ ਪਾਵਾਂਗੇ ਜੇ ਤਾਂ ਹੈਗੇ ਪਰ ਜਦੋਂ ਪੈਟਰੋਲ ਪੈ ਗਿਆ ਤਾਂ ਉਹ ਕਾਰ ਸਟਾਰਟ ਕਰਕੇ ਰਫੂ ਚੱਕਰ ਹੋ ਗਏ ਅਸੀਂ ਇਸ ਬਾਬਤ ਪੁਲਿਸ ਨੂੰ ਵੀ ਸ਼ਿਕਾਇਤ ਦਰਜ ਕਰਵਾਈ ਹੈ।


