Begin typing your search above and press return to search.

ਇਰਾਨ ’ਚ ਕਿਡਨੈਪ ਤਿੰਨ ਪੰਜਾਬੀ ਮੁੰਡੇ ਛੁਡਾਏ, ਪਾਕਿ ਡੌਂਕਰਾਂ ਨੇ ਕੀਤੇ ਸੀ ਅਗਵਾ

ਪੁਲਿਸ ਨੇ ਈਰਾਨ ਵਿੱਚ ਲਾਪਤਾ ਹੋਏ ਤਿੰਨ ਭਾਰਤੀਆਂ ਨੂੰ ਲੱਭ ਲਿਆ ਹੈ ਅਤੇ ਉਨ੍ਹਾਂ ਨੂੰ ਬਚਾ ਲਿਆ ਗਿਆ ਹੈ। ਇਹ ਤਿੰਨ ਭਾਰਤੀ ਪੰਜਾਬ ਰਾਜ ਦੇ ਹਨ ਅਤੇ ਮਈ ਦੇ ਸ਼ੁਰੂ ਵਿੱਚ ਈਰਾਨ ਵਿੱਚ ਲਾਪਤਾ ਹੋ ਗਏ ਸਨ। ਇਹਨਾਂ ਤਿੰਨ ਭਾਰਤੀ ਨਾਗਰਿਕਾਂ ਦੀ ਪਛਾਣ ਹੁਸਨਪ੍ਰੀਤ ਸਿੰਘ ਜਿਲ੍ਹਾ ਸੰਗਰੂਰ, ਜਸਪਾਲ ਸਿੰਘ ਮੋਹਾਲੀ ਅਤੇ ਅੰਮ੍ਰਿਤਪਾਲ ਸਿੰਘ ਜਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ।

ਇਰਾਨ ’ਚ ਕਿਡਨੈਪ ਤਿੰਨ ਪੰਜਾਬੀ ਮੁੰਡੇ ਛੁਡਾਏ, ਪਾਕਿ ਡੌਂਕਰਾਂ ਨੇ ਕੀਤੇ ਸੀ ਅਗਵਾ
X

Makhan shahBy : Makhan shah

  |  4 Jun 2025 3:02 PM IST

  • whatsapp
  • Telegram

ਤੇਹਰਾਨ : ਇਸ ਵੇਲੇ ਦੀ ਵੱਡੀ ਈਰਾਨ ਤੋਂ ਸਾਹਮਣੇ ਆ ਰਾਹੀ ਹੈ। ਜਿਥੇ ਲਾਪਤਾ ਹੋਏ ਤਿੰਨ ਭਾਰਤੀ ਨਾਗਰਿਕਾਂ ਨੂੰ ਬਚਾਅ ਲਿਆ ਗਿਆ ਹੈ। ਇਹ ਜਾਣਕਾਰੀ ਈਰਾਨੀ ਦੂਤਾਵਾਸ ਨੇ ਤਹਿਰਾਨ ਵਿੱਚ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਦਿੱਤੀ। ਜਿਸ ਵਿਚ ਈਰਾਨ ਦੇ ਸਥਾਨਕ ਮੀਡੀਆ ਦਾ ਕਹਿਣਾ ਹੈ ਕਿ ਪੁਲਿਸ ਨੇ ਈਰਾਨ ਵਿੱਚ ਲਾਪਤਾ ਹੋਏ ਤਿੰਨ ਭਾਰਤੀਆਂ ਨੂੰ ਲੱਭ ਲਿਆ ਹੈ ਅਤੇ ਉਨ੍ਹਾਂ ਨੂੰ ਬਚਾ ਲਿਆ ਗਿਆ ਹੈ। ਇਹ ਤਿੰਨ ਭਾਰਤੀ ਪੰਜਾਬ ਰਾਜ ਦੇ ਹਨ ਅਤੇ ਮਈ ਦੇ ਸ਼ੁਰੂ ਵਿੱਚ ਈਰਾਨ ਵਿੱਚ ਲਾਪਤਾ ਹੋ ਗਏ ਸਨ। ਇਹਨਾਂ ਤਿੰਨ ਭਾਰਤੀ ਨਾਗਰਿਕਾਂ ਦੀ ਪਛਾਣ ਹੁਸਨਪ੍ਰੀਤ ਸਿੰਘ ਜਿਲ੍ਹਾ ਸੰਗਰੂਰ, ਜਸਪਾਲ ਸਿੰਘ ਮੋਹਾਲੀ ਅਤੇ ਅੰਮ੍ਰਿਤਪਾਲ ਸਿੰਘ ਜਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ। ਜੋ 1 ਮਈ ਨੂੰ ਈਰਾਨ ਪਹੁੰਚੇ ਸਨ।

ਇਸ ਮੌਕੇ ਤਿੰਨਾਂ ਨੌਜਵਾਨਾਂ ਦੇ ਪਰਿਵਾਰਾਂ ਨੇ ਵੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੂੰ ਸੁਰੱਖਿਅਤ ਰਿਹਾਅ ਕਰ ਦਿੱਤਾ ਗਿਆ ਹੈ। ਇਸ ਸਬੰਧੀ ਹੁਸਨਪ੍ਰੀਤ ਦੀ ਮਾਂ ਬਲਵਿੰਦਰ ਕੌਰ ਨੇ ਕਿਹਾ ਮੈਨੂੰ ਇਸ ਬਾਰੇ ਖ਼ਬਰਾਂ ਤੋਂ ਪਤਾ ਲੱਗਾ। ਕਿ ਉਹਨਾਂ ਦੇ ਪੁੱਤਰ ਨੂੰ ਬਚਾ ਲਿਆ ਗਿਆ ਹੈ, ਉਹਨਾਂ ਦਸਿਆ ਕਿ ਹੁਸਨਪ੍ਰੀਤ ਦੇ ਪਿਤਾ ਦਾ ਦੇਹਾਂਤ ਹੋ ਗਿਆ ਹੋਇਆ।

ਇਸ ਮੌਕੇ ਹੁਸਨਪ੍ਰੀਤ ਦੇ ਮਾਮੇ ਰਮੇਸ਼ ਸ਼ਰਮਾ ਨੇ ਕਿਹਾ ਕਿ ਪਰਿਵਾਰ ਨੂੰ ਸੋਮਵਾਰ ਉਨ੍ਹਾਂ ਦੇ ਪੁੱਤਰ ਅਤੇ ਉਸਦੇ ਦੋਸਤਾਂ ਦਾ ਫ਼ੋਨ ਆਇਆ ਸੀ। ਕਿ ਉਹਨਾਂ ਨੂੰ ਅਗਵਾ ਕਰ ਲਿਆ ਗਿਆ ਸੀ। ਉਥੇ ਮੌਜੂਦ ਇੱਕ ਪੁਲਿਸ ਅਧਿਕਾਰੀ ਨੇ ਉਨ੍ਹਾਂ ਨੂੰ ਫ਼ੋਨ ਰਾਹੀਂ ਸੂਚਿਤ ਕਰਨ ਦੀ ਇਜਾਜ਼ਤ ਦਿੱਤੀ। ਜਿਸ ਵਿੱਚ ਮੁੰਡਿਆਂ ਨੇ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਨੂੰ ਅਗਵਾ ਹੋਣ ਤੋਂ ਸੁਰੱਖਿਅਤ ਛੁਡਾਇਆ ਹੈ ਅਤੇ ਦੋਸ਼ੀ ਪਾਕਿਸਤਾਨੀ ਅਗਵਾਕਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਿਸ ਤੋਂ ਬਾਅਦ ਸਰਕਾਰ ਦਾ ਧੰਨਵਾਦ ਕਰਦੇ ਹੋਏ ਸ਼ਰਮਾ ਨੇ ਕਿਹਾ ਕਿ ਮੁੰਡਿਆਂ ਦੀ ਭਾਰਤ ਵਾਪਸੀ ਇਹ ਸਰਕਾਰ 'ਤੇ ਨਿਰਭਰ ਕਰਦਾ ਹੈ। ਕਿਉਂਕਿ ਇਹ ਇੱਕ ਬਾਹਰੀ ਮਾਮਲਾ ਹੈ।

ਇਹ ਤਿੰਨੋ ਨੌਜਵਾਨ ਇੱਕ ਸਥਾਨਕ ਟ੍ਰੈਵਲ ਏਜੰਟ ਰਾਹੀਂ ਆਸਟ੍ਰੇਲੀਆ ਵਿੱਚ ਨੌਕਰੀ ਦੇ ਵਾਅਦੇ ਨਾਲ ਗਏ ਸੀ। ਈਰਾਨ ਦੇ ਤਹਿਰਾਨ ਵਿੱਚ ਪਹੁੰਚਣ ਤੋਂ ਤੁਰੰਤ ਬਾਅਦ ਉਨ੍ਹਾਂ ਦੇ ਪਰਿਵਾਰਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਅਣਪਛਾਤੇ ਲੋਕਾਂ ਨੇ ਅਗਵਾ ਕੀਤਾ ਹੈ। ਜਿਸ ਲਈ ਅਗਵਾਕਾਰਾਂ ਨੇ ਕਥਿਤ ਤੌਰ 'ਤੇ ਉਹਨਾਂ ਕੋਲੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ ਅਤੇ ਉਨ੍ਹਾਂ ਨੂੰ ਬੰਨ੍ਹੇ ਹੋਏ ਅਤੇ ਜ਼ਖਮੀ ਕੀਤੇ ਜਾਣ ਦੀਆਂ ਵੀਡੀਓ ਅਤੇ ਤਸਵੀਰਾਂ ਵੀ ਪਰਿਵਾਰਾਂ ਨੂੰ ਭੇਜੀਆਂ ਸਨ। ਈਰਾਨ ਦੀ ਤਹਿਰਾਨ ਪੁਲਿਸ ਨੇ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਤਿੰਨੋਂ ਭਾਰਤੀਆਂ ਨੌਜਵਾਨਾਂ ਨੂੰ ਸੁਰੱਖਿਅਤ ਬਚਾ ਲਿਆ ਅਤੇ ਅਗਵਾ ਕਰਨ ਵਾਲੇ ਗਿਰੋਹ ਨੂੰ ਹਿਰਾਸਤ ਵਿੱਚ ਲੈ ਲਿਆ।

ਭਾਰਤ ਵਿੱਚ ਵਾਪਰੀ ਘਟਨਾ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਈਰਾਨੀ ਦੂਤਾਵਾਸ ਨੇ ਟਵੀਟ ਕੀਤਾ ਕਿ ਤਹਿਰਾਨ ਪੁਲਿਸ ਨੇ ਤਿੰਨ ਲਾਪਤਾ ਭਾਰਤੀ ਨਾਗਰਿਕਾਂ ਨੂੰ ਰਿਹਾਅ ਕਰ ਦਿੱਤਾ ਹੈ। ਸਥਾਨਕ ਮੀਡੀਆ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ, ਭਾਰਤੀ ਦੂਤਾਵਾਸ ਨੇ 28 ਮਈ ਨੂੰ ਇਹ ਮਾਮਲਾ ਚੁੱਕਿਆ ਸੀ, ਜਦੋਂ ਪੀੜਤਾਂ ਦੇ ਪਰਿਵਾਰਾਂ ਨੇ ਉਨ੍ਹਾਂ ਦੇ ਲਾਪਤਾ ਹੋਣ ਦੀ ਰਿਪੋਰਟ ਦਿੱਤੀ ਸੀ। ਦੂਤਾਵਾਸ ਨੇ ਈਰਾਨੀ ਅਧਿਕਾਰੀਆਂ ਤੋਂ ਤੁਰੰਤ ਅਤੇ ਪੂਰੀ ਜਾਂਚ ਕਰਨ ਦੀ ਮੰਗ ਕੀਤੀ ਸੀ। 29 ਮਈ ਨੂੰ ਇੱਕ ਪ੍ਰੈਸ ਬ੍ਰੀਫਿੰਗ ਵਿੱਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਅਸੀਂ ਈਰਾਨੀ ਅਧਿਕਾਰੀਆਂ ਨਾਲ ਰੋਜ਼ਾਨਾ ਸੰਪਰਕ ਵਿੱਚ ਹਾਂ ਅਤੇ ਸਾਨੂੰ ਉਨ੍ਹਾਂ ਤੋਂ ਚੰਗਾ ਸਹਿਯੋਗ ਮਿਲ ਰਿਹਾ ਹੈ। ਅਸੀਂ ਪਰਿਵਾਰਾਂ ਨਾਲ ਵੀ ਪੂਰੀ ਤਰਾਂ ਨਾਲ ਸੰਪਰਕ ਵਿੱਚ ਹਾਂ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਕਰ ਰਹੇ ਹਾਂ।

ਇਸ ਦੌਰਾਨ ਹੁਸ਼ਿਆਰਪੁਰ ਦੇ ਇੱਕ ਟ੍ਰੈਵਲ ਏਜੰਟ ਵਿਰੁੱਧ ਪੁਲਿਸ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜੋ ਕਥਿਤ ਤੌਰ 'ਤੇ ਫਰਾਰ ਹੈ। ਸਰਕਾਰੀ ਸੂਤਰਾਂ ਅਨੁਸਾਰ ਤਿੰਨੋਂ ਭਾਰਤੀ ਨਾਗਰਿਕਾਂ ਨੂੰ ਜਲਦੀ ਹੀ ਭਾਰਤ ਵਾਪਸ ਲਿਆਂਦਾ ਜਾਵੇਗਾ। ਭਾਰਤੀ ਦੂਤਾਵਾਸ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਈਰਾਨੀ ਅਧਿਕਾਰੀਆਂ ਨਾਲ ਤਾਲਮੇਲ ਕਰ ਰਿਹਾ ਹੈ।

Next Story
ਤਾਜ਼ਾ ਖਬਰਾਂ
Share it