ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ 'ਤੇ 11 ਵਜੇ ਤੱਕ 23.99 ਫੀਸਦ ਵੋਟ ਹੋਈ ਪੋਲ
ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ 17 ਲੱਖ ਵੋਟਰ ਹਨ ਜੋ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ 'ਤੇ 11 ਵਜੇ ਤੱਕ 23.99 ਫੀਸਦ ਵੋਟ ਪੋਲ ਹੋ ਗਈ ਹੈ।
By : Dr. Pardeep singh
Anandpur Sahib Lok Sabha Seat: ਲੋਕ ਸਭਾ ਚੋਣਾਂ 2024 ਦੇ ਤਹਿਤ ਸੱਤਵੇਂ ਤੇ ਆਖਰੀ ਗੇੜ ਦੇ ਵਿੱਚ ਪੰਜਾਬ ਦੀਆਂ 13 ਸੀਟਾਂ ਤੇ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ 17 ਲੱਖ ਵੋਟਰ ਹਨ ਜੋ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ 'ਤੇ 11 ਵਜੇ ਤੱਕ 23.99 ਫੀਸਦ ਵੋਟ ਪੋਲ ਹੋ ਗਈ ਹੈ।
ਸ੍ਰੀ ਅਨੰਦਪੁਰ ਸਾਹਿਬ ਤੋਂ ਆਪ ਉਮੀਦਵਾਰ ਮਲਵਿੰਦਰ ਸਿੰਘ ਕੰਗ, ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਰਾਘਵ ਚੱਢਾ, ਕਰਮਜੀਤ ਅਨਮੋਲ ਨੇ ਵੋਟ ਪਾਈ। ਜੇਕਰ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੀ ਗੱਲ ਕੀਤੀ ਜਾਵੇ ਤਾਂ 2068 ਪੋਲਿੰਗ ਬੂਥ ਬਣਾਏ ਗਏ ਹਨ। ਜਿਨ੍ਹਾਂ ਉੱਤੇ ਵੋਟਿੰਗ ਚੱਲ ਰਹੀ ਹੈ। ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਬਰੂਵਾਲ ਵਿਖੇ ਬੂਥ ਨੰਬਰ 202 ਤੇ ਨਹੀਂ ਸ਼ੁਰੂ ਹੋ ਸਕੀ ਵੋਟਿੰਗ, ਮਸ਼ੀਨ ਵਿੱਚ ਕੋਈ ਤਕਨੀਕੀ ਖਰਾਬੀ ਹੋ ਗਈ ਸੀ। ਜਿਸ ਤੋਂ ਬਾਅਦ ਵੋਟਿੰਗ ਰੁਕ ਗਈ ਸੀ, ਥੋੜ੍ਹੀ ਦੇਰ ਬਾਅਦ ਵੋਟਿੰਗ ਮੁੜ ਤੋਂ ਸ਼ੁਰੂ ਹੋ ਗਈ।
ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ 'ਤੇ 11 ਵਜੇ ਤੱਕ 23.99 ਫੀਸਦ ਵੋਟ ਹੋਈ ਪੋਲਗਰਮੀ ਨੂੰ ਦੇਖਦੇ ਹੋਏ ਲੋਕ ਸਵੇਰੇ ਤੋਂ ਹੀ ਵੋਟ ਪਾਉਣ ਲਈ ਆਪਣੇ ਆਪਣੇ ਬੂਥਾਂ 'ਤੇ ਪਹੁੰਚ ਰਹੇ ਹਨ। ਚੋਣ ਕਮਿਸ਼ਨ ਦੁਆਰਾ ਵੋਟਰਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਦੇ ਲਈ ਗ੍ਰੀਨ ਬੂਥ ਵੀ ਬਣਾਏ ਗਏ ਹਨ। ਜਿਸ ਤਰੀਕੇ ਨਾਲ ਗਲੋਬਲ ਵਾਰਮਿੰਗ ਵਧਦੀ ਜਾ ਰਹੀ ਹੈ। ਚੋਣ ਕਮਿਸ਼ਨ ਨੇ ਫੈਸਲਾ ਕੀਤਾ ਸੀ ਕਿ ਲੋਕਾਂ ਨੂੰ ਭਰਿਆ ਬਣ ਵੱਲ ਜਾਗਰੂਕ ਕਰਵਾਇਆ ਜਾਵੇ ਅਤੇ ਨਾਲ ਦੀ ਨਾਲ ਵੋਟ ਪਾਈ ਜਾਵੇ।