Begin typing your search above and press return to search.

ਅੱਖਾਂ ਸਾਹਣਮੇ ਮੁੰਡਾ ਕਰ ਗਿਆ 14.30 ਲੱਖ ਦੀ ਧੋਖਾਧੜੀ

ਵਿਆਹ ਵਾਲੇ ਘਰ ਵਿੱਚ ਬੈਂਕ ਚੋਂ ਗਾਇਬ ਹੋਏ ਸਾਢੇ 9 ਲੱਖ ਰੁਪਏ ਸਣੇ ਧੋਖੇਬਾਜਾਂ ਨੇ ਕ੍ਰੈਡਿਟ ਕਾਰ਼ ਰਾਹੀਂ 5 ਲੱਖ ਰੁਪਏ ਉੱਡਾ ਲਏ। ਖਬਰ ਹੁਸ਼ਿਆਰਪੁਰ ਦੇ ਦਸੂਹਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬਜੁਰਗ ਮਾਪੇ ਸਣੇ ਧੀ ਜਿਸਦਾ ਕੁਝ ਹੀ ਸਮੇਂ ਬਾਅਦ ਵਿਆਹ ਸੀ ਰੋਂਦੇ ਹੋਏ ਨਜ਼ਰ ਆ ਰਹੇ ਨੇ ਕਿ ਹੁਣ ਓਹ ਵਿਆਹ ਕਿਵੇਂ ਕਰਨਗੇ

ਅੱਖਾਂ ਸਾਹਣਮੇ ਮੁੰਡਾ ਕਰ ਗਿਆ 14.30 ਲੱਖ ਦੀ ਧੋਖਾਧੜੀ
X

Makhan shahBy : Makhan shah

  |  10 Jan 2025 4:54 PM IST

  • whatsapp
  • Telegram

ਹੁਸ਼ਿਆਰਪੁਰ, ਕਵਿਤਾ: ਵਿਆਹ ਵਾਲੇ ਘਰ ਵਿੱਚ ਬੈਂਕ ਚੋਂ ਗਾਇਬ ਹੋਏ ਸਾਢੇ 9 ਲੱਖ ਰੁਪਏ ਸਣੇ ਧੋਖੇਬਾਜਾਂ ਨੇ ਕ੍ਰੈਡਿਟ ਕਾਰ਼ ਰਾਹੀਂ 5 ਲੱਖ ਰੁਪਏ ਉੱਡਾ ਲਏ। ਖਬਰ ਹੁਸ਼ਿਆਰਪੁਰ ਦੇ ਦਸੂਹਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬਜੁਰਗ ਮਾਪੇ ਸਣੇ ਧੀ ਜਿਸਦਾ ਕੁਝ ਹੀ ਸਮੇਂ ਬਾਅਦ ਵਿਆਹ ਸੀ ਰੋਂਦੇ ਹੋਏ ਨਜ਼ਰ ਆ ਰਹੇ ਨੇ ਕਿ ਹੁਣ ਓਹ ਵਿਆਹ ਕਿਵੇਂ ਕਰਨਗੇ ਕਿਉਂਕਿ ਮੁੰਡੇ ਵਾਲੇ ਕਹੀ ਜਾਂਦੇ ਨੇ ਵਿਆਙ ਛੇਤੀ ਕਰੋ ਪਰ ਹੁਣ ਇਨ੍ਹਾਂ ਕੋਲ ਪੈਸੇ ਹੀ ਨਹੀਂ ਹੈ ਵਿਆਹ ਕਰਵਾਉਣ ਲਈ।

ਅੱਜਕੱਲ ਆਨਲਾਈ ਫਰੋਡ ਆਮ ਜਿਹੀ ਗੱਲ਼ ਹੁੰਦੀ ਨਜ਼ਰ ਆ ਰਹੀ ਹੈ ਹਰ ਰੋਜ ਆਨਲਾਈ ਧੋਖਾਧੜੀ ਦੀ ਖਬਰ ਪੜ੍ਹਨ ਜਾਂ ਸੁਣਨ ਨੂੰ ਮਿ ਹੀ ਜਾਂਦੀ ਹੈ। ਅਜਿਹੇ ਵਿੱਚ ਹਰ ਨੌਜਵਾਨ ਨੂੰ ਡਿਜੀਟਲ ਨਾਲ ਜਾਣੂ ਹੋਣਾ ਬਹੁਤ ਜ਼ਰੂਰੀ ਹੋ ਗਿਆ ਹੈ। ਅੱਜ ਦੀ ਇਹ ਖਬਰ ਤੁਹਾਡੀਆਂ ਅੱਖਾਂ ਖੋਲ ਦੇਵੇਗੀ ਜੇਕਰ ਤੁਸੀਂ ਹੁਣ ਤੱਕ ਅੱਜ ਕੱਰਲ ਦੀ ਡਿਜੀਟਲ ਲਾਈਫ ਤੋਂ ਵਾਂਝੇ ਹੋ।

ਹੁਸ਼ਿਆਰਪੁਰ ਦੇ ਪਿੰਡ ਦਸੂਹਾ ਵਿੱਚ ਜਿੱਥੇ ਘਰ ਵਿੱਚ ਖੁਸ਼ੀ ਦਾ ਮਾਹੌਲ ਸੀ ਕਿ ਕੁਝ ਕੁ ਮਹਿਨੀਆਂ ਬਾਅਦ ਘਰ ਵਿੱਚ ਕੁੜੀ ਦਾ ਵਿਆਹ ਹੋਵੇਗਾ ਤੇ ਹਰ ਮਾਪਿਆਂ ਦਾ ਜੋ ਸੁਪਣਾ ਹੁੰਦਾ ਹੈ ਓਹ ਪੂਰਾ ਹੋਵੇਗਾ। ਅਜਿਹੇ ਵਿੱਚ ਵਿਆਹ ਲਈ ਬੈਂਕ ਖਾਤੇ ਵਿੱਚ ਰੱਖੇ ਪੈਸਿਆਂ ਵਿੱਚੋਂ ਧੋਖੇਬਾਜਾਂ ਨੇ ਸਾਢੇ ਨੌ ਲੱਖ ਰੁਪਏ ਕੱਢ ਲਏ ਤੇ ਕਿਸੇ ਨੂੰ ਕਾਨੋਂ ਕਾਨ ਖਬਰ ਵੀ ਨਹੀਂ ਹੋਈ। ਇਨ੍ਹਾਂ ਹੀ ਨਹੀਂ ਬੈਂਕ ਵਿੱਚੋਂ ਪੈਸੇ ਕੱਢਣ ਤਂ ਬਾਅਦ ਧੋਖੇਬਾਜਾਂ ਨੇ ਕੁੜੀ ਦੇ ਕ੍ਰੈਡਿਟ ਕਾਰਡ ਦੀ ਵਰਤੋਂ ਕਰਕੇ 5 ਲੱਖ ਵੀ ਉੱਡਾ ਲਏ।

ਦਰਅਸਲ ਕੁੜੀ ਜਿਸਨੇ ਕਿ ਗਲਤੀ ਨਾਲ ਏਟੀਐਮ ਸਮਝ ਕੇ ਕ੍ਰੈਡਿਟ ਕਾਰਡ ਦੀ ਵਰਤੋਂ ਕਰਕੇ ਤਕਰੀਬਨ 40 ਹਜਾਰ ਰੁਪਏ ਕੱਢਵਾ ਲਏ ਸੀ ਤੇ ਬਾਅਦ ਵਿੱਚ ਕ੍ਰੈਡਿਟ ਕਾਰਡ ਵੱਲੋਂ ਪੈਨਲਟੀ ਲਗਾ ਕੇ 44500 ਰੁਪਏ ਕੱਟ ਲਿਆ ਸੀ ਜੋ ਕਿ ਬਣਦਾ ਸੀ ਤੇ ਕੁੜੀ ਨੇ ਸਾਹਿਲ ਨਾਮ ਦੇ ਇੱਕ ਮੁੰਡੇ ਨੂੰ ਕਿਹਾ ਕਿ ਮੇਰੇ ਵਾਧੂ ਪੈਸੇ ਕੱਟ ਹੋ ਗਏ ਆ। ਉਨ੍ਹੇ ਕਿਹਾ ਕਿ ਤੁਹਾਡੇ ਫੋਨ ਤੋਂ ਮੇਲ ਪਾਉਣੀ ਪਵੇਗੀ ਜਿਸਤੋਂ ਬਾਅਦ ਸਾਹਿਲ ਨਮਾਮਕ ਮੁੰਡੇ ਨੇ ਕੁੜੀ ਦਾ ਫੋਨ ਲੈ ਲਿਆ ਕਈ ਘੰਟਿਆਂ ਤੱਕ ਕੁੜੀ ਫੇਨ ਵਿੱਚ ਲੱਗਿਆ ਰਿਹਾ। ਫਿਰ ਮੁੰਡੇ ਨੇ ਕੁੜੀ ਨੂੰ ਫੇਨ ਫੜਾ ਦਿੱਤਾ ਤੇ ਕਿਹੈ ਕਿ ਤੁਹਾਨੂੰ ਮੇਲ ਆਵੇਗੀ ਤੇ ਓਹ ਮੇਲ ਮੈਨੂੰ ਸੈਂਡ ਕਰ ਦੇਓ ਮੇਰਾ ਨੰਬਰ ਲੈ ਲਓ।

ਜਿਸਤੋਂ ਬਾਅਦ ਵੀ ਕੁੜੀ ਦੇ ਪੈਸੇ ਵਾਪਸ ਨਹੀਂ ਆਏ ਤਾਂ ਕੁੜੀ ਮੁੰਡੇ ਕੋਲ ਗਈ ਤੇ ਕਿਹਾ ਕਿ ਮੇਰੇ ਪਾਸੇ ਹਾਲੇ ਤੱਕ ਵਾਪਸ ਨਹੀਂ ਆਈ ਫਿਰ ਮੁੰਡੇ ਨੇ ਕਿਹਾ ਕਿ ਠੀਕ ਹੈ ਆ ਜਾਣਗੇ ਆਪਣਾ ਨੈਟਬੈਂਕਿੰਗ ਦਾ ਪਾਸਵਰਡ ਦੱਸੋ ਫਿਰ ਕੁੜੀ ਨੇ ਕਿਹਾ ਕਿ ਮੈਂ ਨੈੱਟਬੈਂਕਿਗ ਇਸਤੇਮਾਲ ਨਹੀਂ ਕਰਦੀ ਫਿਰ ਮੁੰਡੇ ਨੇ ਕੁੜੀ ਦਾ ਫੋਨ ਲਿਆ ਤੇ ਨੈੱਟਬੈਂਕਿੰਗ ਐਕਟਿਵ ਕਰ ਦਿੱਤਾ ਅਤੇ ਕਾਫੀ ਟਾਈਮ ਤੱਕਤ ਫੋਨ ਵਿੱਚ ਲੱਗਿਆ ਰਿਹਾ ਤੇ ਮੁੰਡੇ ਨੇ ਕਿਹਾ ਕਿ ਹੁਣ ਤੁਹਾਨੂੰ ਇੱਕ ਮੈਸਜ ਵੀ ਆਵੇਗਾ ਤੇ ਫੋਨ ਵੀ ਆਵੇਗਾ ਬੈਂਕ ਵੱਲੋਂ ਤੇ ਤੁਸੀਂਓਹ ਰਿਸਿਵ ਕਰ ਲੈਣੀ ਹੈ।

ਕੁੜੀ ਨੇ ਅੱਗੇ ਦੱਸਿਆ ਕਿ ਮੈਨੂੰ ਦੋ ਗਿਨਾਂ ਬਾਅਦ ਕਾਲ ਆ ਗਈ ਤੇ ਮੈੰ ਕਾਲ ਰਿਸੀਵ ਕੀਤੀ ਫਿਰ ਉਨ੍ਹਾਂ ਨੇ ਮੇਰੇ ਤੋਂ ਤੁਹਾਡਾ ਏਟੀਐਮ ਤੇ ਕ੍ਰੈਡਿਟ ਕਾਰਡ ਬੰਦ ਕਰ ਦੇਣਾ ਹੈ ਬੈਂਕ ਤੋਂ ਅਸੀਂ ਬੋਲਦੇ ਹਾਂ ਤੇ ਤੁਸੀਂ ਆਪਣਾ ਕ੍ਰੈਡਿਟ ਕਾਰਡ ਤੇ ਏਟੀਐਮ ਦੇ ਕਾਰਡ ਦਾ ਨੰਬਰ ਦੱਸੋ। ਫਿਰ ਕੁੜੀ ਨੇ ਬੈਂਕ ਵਾਲਾ ਸਮਝ ਕੇ ਆਪਣੇ ਕ੍ਰੈਡਿਟ ਕਾਰ਼ ਤੇ ਏਟੀਐਮ ਦਾ ਨੰਬਰ ਦੱਸ ਦਿੱਤਾ ਤੇ ਤਿੰਨ ਦਿਨਾਂ ਬਾਅਦ ਕੁੜੀ ਦੀ ਦੋ ਐਫਡੀ ਜੋ ਕਿ ਇੱਕ 40 ਹਜਾਰ ਤੇ ਇੱਕ 8 ਲੱਖ ਦੀ ਤੋੜਤੀ । ਫਿਰ ਪੈਸੇ ਜਮਾਂ ਕਰਵਾਉਣ ਤੋਂ ਬਾਅਦ ਜਦੋਂ ਐਂਟਰੀ ਕਰਵਾਈ ਕੁੜੀ ਨੇ ਤਾਂ ਜਾ ਕੇ ਪਤਾ ਲੱਗਿਆ ਕਿ ਕੁੜੀ ਦੇ ਅਕਾਉਂਟ ਵਿੱਚੋਂ ਪੈਸੇ ਕੱਢੇ ਗਏ ਆ ਤੇ ਐਫਡੀ ਵੀ ਚੁੱਟ ਚੁੱਕੀ ਹੈ ਤੇ ਪੈਸੇ ਨਹੀਂ ਸਨ ।

ਬੈਂਕ ਵਿੱਚ ਖੜੇ ਖੜੇ ਪੈਸੇ ਵੀ ਕੁੜੀ ਦੇ ਖਾਤੇ ਚੋਂ ਪੈਸੇ ਕੱਢੇ ਜਾ ਰਹੇ ਸੀ। ਬੈਂਕ ਵਾਲਿਆਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਕੁੜੀ ਦਾ ਖਾਤਾ ਬੰਦ ਨਹੀਂ ਕੀਤਾ ਗਿਆ ਕ੍ਰੈਡਿਟ ਕਾਰਡ ਬੰਦ ਨਹੀਂ ਕੀਤਾ ਗਿਆ ਜਿਸ ਕਰਕੇ ਹੁਣ ਕੁੜੀ ਦਾ ਪੂਰਾ ਪਰਿਵਾਰ ਦੋਸ਼ ਲਗਾ ਰਿਹਾ ਹੈ ਕਿ ਇਹ ਸਭ ਬੈਂਕ ਦੀ ਮਿਲੀਭੁਗਤ ਕਰਕੇ ਹੀ ਹੋਇਆ ਹੈ।

ਹੁਣ ਇਨਸਾਫ ਤੇ ਪੈਸੇ ਵਾਪਸ ਲੈਣ ਦੇ ਲਈ ਕੁੜੀ ਨੇ ਸਾਈਬਰ ਕਰਾਈਮ, ਦਸੂਹਾ ਅਤੇ ਹੁਸ਼ਿਆਰਪੁਰ ਵਿੱਚ ਸ਼ਿਕਾਇਤ ਕਰਦ ਕੀਤੀ ਹੈ । ਹੁਣ ਕੁੜੀ ਦਾ ਵਿਆਹ ਹੋਣਾ ਸੀ ਅਤੇ ਮੁੰਡੇ ਵਾਲੇ ਵਾਰ ਵਾਰ ਆਖ ਰਹੇ ਸਨ ਕਿ ਹੁਣ ਛੇਤੀ ਵਿਆਹ ਕਰ ਲਈਏ ਲੇਕਿਨ ਹੁਣ ਧੋਖਾਧੜੀ ਤੋਂ ਬਾਅਦ ਕੁੜੀ ਕੋਲ ਵਿਆਹ ਜੋਗੇ ਪੈਸੇ ਹੀ ਨਹੀਂ ਹਨ ਅਤੇ ਹੁਣ ਪੂਰਾ ਪਰਿਵਾਰ ਸਦਮੇ ਵਿੱਚ ਹੈ ਕਿ ਕੀ ਕੀਤਾ ਜਾਵੇ ਕਿਵੇਂ ਵਿਆਹ ਹੋਵੇਗਾ।

ਅੱਜ ਦੀ ਇਸ ਘਟਨਾ ਤੋਂ ਬਾਅਦ ਹਰ ਕਿਸੇ ਨੂੰ ਸਿਖਣ ਦੀ ਲੋੜ ਹੈ ਕਿ ਕਿਸੇ ਉੱਤੇ ਵੀ ਇਨ੍ਹਾਂ ਵਿਸ਼ਵਾਸ ਨਾ ਕੀਤਾ ਜਾਵੇ ਕਿ ਤੁਸੀਂ ਆਪਣਾ ਫੋਨ ਓਸਨੂੰ ਫੜਾ ਦਓ ਤੇ ਤੁਹਾਨੂੰ ਕਿਸੇ ਚੀਜ਼ ਦੀ ਸਮਝ ਹੀ ਨਾ ਹੋਵੇ। ਇਸ ਪੂਰੀ ਘਟਨਾ ਵਿੱਚ ਸੱਭ ਤੋਂਵੱਡੀ ਲਾਪਰਵਾਹੀ ਵਰਤੀ ਗਈ ਕੁੜੀ ਦੇ ਵੱਲੋਂ ਕਿਉਂਕਿ ਉਸਨੂੰ ਅੱਜ ਦੇ ਟ੍ਰੈਂਡ ਜਾ ਇਹ ਕਹਿ ਲਈਏ ਕਿ ਡਿਜੀਟਲਾਈਜ਼ ਬਾਰੇ ਜਾਣਕਾਰੀ ਨਹੀਂ ਸੀ ਤਾਹੀ ਇਡੀ ਵੱਡੀ ਧੋਖਾਧੜੀ ਉਦੀਆਂ ਅੱਖਾਂ ਸਾਹਮਣੇ ਹੀ ਹੋਈਆਂ ਤੇ ਓਸਨੂੰ ਭੋਰਾ ਸ਼ੱਕ ਵੀ ਨਾ ਹੋਇਆ।

ਜੇਕਰ ਤੁਸੀਂ ਵੀ ਅਜਿਹੇ ਹੀ ਇਨਸਾਨ ਹੋ ਜਿਸਨੂੰ ਗੂਗਲ ਪੇਅ, ਨੈੱਟਬੈਂਕਿੰਗ, ਔਨਲਾਈਨ ਫਰੌਡ, ਡੀਜੀਟਲ ਅਰੈਸਟ, ਅਤੇ ਔਨਲਾਈ ਸਕੈਮ ਬਾਰੇ ਨਹੀਂ ਪਤਾ ਤਾਂ ਹਾਲੇ ਵੀ ਦੇਰ ਨਹੀਂ ਹੋਈ ਹੁਣੇ ਇਨ੍ਹਾਂ ਚੀਜਾਂ ਤੋਂ ਜਾਗਰੂਕ ਹੋ ਜਾ ਨਹੀਂ ਕੀਤੇ ਅਗਲਾ ਨੰਬਰ ਤੁਹਾਡਾ ਨਾ ਹੋਵੇ।

Next Story
ਤਾਜ਼ਾ ਖਬਰਾਂ
Share it