Begin typing your search above and press return to search.

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 22 ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਕੀਤਾ ਸਨਮਾਨਿਤ

ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਕੀਤਾ ਸਨਮਾਨਿਤ

Jasman GillBy : Jasman Gill

  |  15 Aug 2024 1:31 PM GMT

  • whatsapp
  • Telegram

ਪੰਜਾਬ : ਦੇਸ਼ ਭਰ ‘ਚ 78ਵਾਂ ਆਜ਼ਾਦੀ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਆਜ਼ਾਦੀ ਦਿਹਾੜਾ ਤੇ ਕੇਂਦਰ ਸਰਕਾਰ ਨੇ ਪੰਜਾਬ ਪੁਲਿਸ ਦੇ 22 ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਹੈਂ । ਪੰਜਾਬ ਪੁਲਿਸ ਦੇ 2 ਅਧਿਕਾਰੀਆਂ ਨੂੰ ਰਾਸ਼ਟਰਪਤੀ ਮੈਡਲ, 7 ਅਧਿਕਾਰੀਆਂ ਨੂੰ ਬਹਾਦਰੀ ਪੁਰਸਕਾਰ ਅਤੇ 13 ਪੁਲਿਸ ਮੁਲਾਜ਼ਮਾਂ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਮੈਡਲ ਦਿੱਤੇ ਗਏ ਹਨ । ਏ.ਡੀ.ਜੀ ਨੀਰਜਾ ਵੋਰੁਵਰੂ ਅਤੇ ਏ.ਆਈ .ਜੀ ਮਨਮੋਹਨ ਕੁਮਾਰ ਨੂੰ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ । ਏ.ਆਈ.ਜੀ ਸੰਦੀਪ ਗੋਇਲ, ਉਪ ਪੁਲਿਸ ਕਪਤਾਨ ਬਿਕਰਮਜੀਤ ਸਿੰਘ ਬਰਾੜ, ਉਪ ਪੁਲਿਸ ਕਪਤਾਨ ਰਾਜਨ ਪਰਮਿੰਦਰ ਸਿੰਘ, ਇੰਸਪੈਕਟਰ ਪੁਸ਼ਵਿੰਦਰ ਸਿੰਘ, ਸਬ-ਇੰਸਪੈਕਟਰ ਜਸਪ੍ਰੀਤ ਸਿੰਘ, ਸਬ-ਇੰਸਪੈਕਟਰ ਗੁਰਪ੍ਰੀਤ ਸਿੰਘ, ਕਾਂਸਟੇਬਲ ਸੁਖਰਾਜ ਸਿੰਘ ਨੂੰ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਕਮਾਂਡੈਂਟ ਜਗਵਿੰਦਰ ਸਿੰਘ, ਉਪ ਪੁਲਿਸ ਕਪਤਾਨ ਗੁਰਬਖਸ਼ੀਸ਼ ਸਿੰਘ ਮਾਨ, ਉਪ ਪੁਲਿਸ ਕਪਤਾਨ ਸੰਜੀਵ ਕੁਮਾਰ, ਇੰਸਪੈਕਟਰ ਅਮਰਬੀਰ ਸਿੰਘ, ਸਬ-ਇੰਸਪੈਕਟਰ ਰਵਿੰਦਰ ਸਿੰਘ, ਸਹਾਇਕ ਸਬ-ਇੰਸਪੈਕਟਰ ਗੁਰਦੇਵ ਸਿੰਘ, ਸਹਾਇਕ ਸਬ-ਇੰਸਪੈਕਟਰ ਨਰੇਸ਼ ਕੁਮਾਰ, ਇੰਸਪੈਕਟਰ ਨਰਿੰਦਰ ਕੁਮਾਰ, ਸਬ. ਇੰਸਪੈਕਟਰ ਰਣਜੋਤ ਸਿੰਘ, ਸਬ-ਇੰਸਪੈਕਟਰ ਬਲਬੀਰ ਸਿੰਘ, ਇੰਸਪੈਕਟਰ ਸੁਖਬੀਰ ਸਿੰਘ, ਸਹਾਇਕ ਸਬ-ਇੰਸਪੈਕਟਰ ਮੁਹੰਮਦ ਰਮਜ਼ਾਨ, ਸਬ-ਇੰਸਪੈਕਟਰ ਦਲਜੀਤ ਸਿੰਘ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।


Next Story
ਤਾਜ਼ਾ ਖਬਰਾਂ
Share it