Begin typing your search above and press return to search.

ਇੰਗਲੈਂਡ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ

ਮ੍ਰਿਤਕ ਲਕਸ਼ਦੀਪ ਸਿੰਘ ਦੇ ਪਿਤਾ ਦੀ 2014 ਵਿੱਚ ਰੋਡ ਐਕਸੀਡੈਂਟ ਵਿੱਚ ਹੋ ਗਈ ਸੀ ਮੌਤ ਅੰਮ੍ਰਿਤਸਰ, 4 ਦਸੰਬਰ, ਨਿਰਮਲ : ਪੰਜਾਬ ਤੋਂ ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿਚ ਨੌਜਵਾਨ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਜਾਂ ਕਾਰੋਬਾਰ ਸੈੱਟ ਕਰਨ ਲਈ ਜਾਂਦੇ ਹਨ। ਉਨ੍ਹਾਂ ਦਾ ਸੁਪਨਾ ਹੁੰਦਾ ਹੈ ਕਿ ਉਥੇ ਚੰਗੀ ਕਮਾਈ ਕਰਕੇ ਆਪਣੇ ਘਰ ਦੀ ਆਰਥਿਕ ਸਥਿਤੀ […]

ਇੰਗਲੈਂਡ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ

Editor EditorBy : Editor Editor

  |  3 Dec 2023 10:45 PM GMT

  • whatsapp
  • Telegram
  • koo

ਮ੍ਰਿਤਕ ਲਕਸ਼ਦੀਪ ਸਿੰਘ ਦੇ ਪਿਤਾ ਦੀ 2014 ਵਿੱਚ ਰੋਡ ਐਕਸੀਡੈਂਟ ਵਿੱਚ ਹੋ ਗਈ ਸੀ ਮੌਤ

ਅੰਮ੍ਰਿਤਸਰ, 4 ਦਸੰਬਰ, ਨਿਰਮਲ : ਪੰਜਾਬ ਤੋਂ ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿਚ ਨੌਜਵਾਨ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਜਾਂ ਕਾਰੋਬਾਰ ਸੈੱਟ ਕਰਨ ਲਈ ਜਾਂਦੇ ਹਨ। ਉਨ੍ਹਾਂ ਦਾ ਸੁਪਨਾ ਹੁੰਦਾ ਹੈ ਕਿ ਉਥੇ ਚੰਗੀ ਕਮਾਈ ਕਰਕੇ ਆਪਣੇ ਘਰ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਪਰ ਕਈ ਵਾਰ ਉਨ੍ਹਾਂ ਨਾਲ ਅਜਿਹਾ ਭਾਣਾ ਵਾਪਰ ਜਾਂਦਾ ਹੈ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਹੁੰਦੀ। ਅਜਿਹਾ ਹੀ ਇਕ ਹਾਦਸਾ ਵਿਧਾਨ ਸਭਾ ਹਲਕਾ ਮਜੀਠਾ ਦੇ ਪਿੰਡ ਬੁਲਾਰਾ ਦੇ ਨੌਜਵਾਨ ਨਾਲ ਵਾਪਰਿਆ, ਜਿਸ ਦੀ ਮਾਮੂਲੀ ਬਿਮਾਰੀ ਦੇ ਬਾਅਦ ਮੌ.ਤ ਹੋ ਗਈ। ਮ੍ਰਿਤਕ ਦੀ ਪਛਾਣ ਲਕਸ਼ਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਵਜੋਂ ਹੋਈ ਹੈ। ਨੌਜਵਾਨ ਦੀ ਉਮਰ 22 ਸਾਲ ਦੱਸੀ ਜਾ ਰਹੀ ਹੈ। ਉਹ ਇੰਗਲੈਂਡ ਦੇ ਵਿਲਨਹਾਲ ਸ਼ਹਿਰ ਵਿਚ ਰਹਿ ਰਿਹਾ ਸੀ।
ਮਿਲੀ ਜਾਣਕਾਰੀ ਮੁਤਾਬਕ ਉਹ ਥੋੜ੍ਹਾ ਬੀਮਾਰ ਸੀ ਜਿਸ ਦੇ ਬਾਅਦ ਅਚਾਨਕ ਉਸ ਦੇ ਦੇਹਾਂਤ ਦੀ ਖਬਰ ਮਿਲੀ। ਲਕਸ਼ਦੀਪ ਅਜੇ 20 ਦਿਨ ਪਹਿਲਾਂ 9 ਨਵੰਬਰ ਨੂੰ ਹੀ ਵਿਦੇਸ਼ ਵਿਚ ਪੜ੍ਹਾਈ ਕਰਨ ਲਈ ਭਾਰਤ ਤੋਂ ਗਿਆ ਸੀ।

Next Story
ਤਾਜ਼ਾ ਖਬਰਾਂ
Share it