ਕੈਨੇਡਾ ਵਿਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਟੋਰਾਂਟੋ, 7 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਬੀ.ਸੀ. ਸੂਬੇ ਨਾਲ ਸਬੰਧਤ ਪੰਜਾਬੀ ਨੌਜਵਾਨ ਦਾ ਟੋਰਾਂਟੋ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਨੌਜਵਾਨ ਦੀ ਸ਼ਨਾਖਤ ਬੀ.ਸੀ. ਦੇ ਮਿਸ਼ਨ ਸ਼ਹਿਰ ਨਾਲ ਸਬੰਧਤ ਜਸਮੀਤ ਬਦੇਸ਼ਾ ਵਜੋਂ ਕੀਤੀ ਗਈ ਹੈ। ਟੋਰਾਂਟੋ ਪੁਲਿਸ ਵੱਲੋਂ ਫਿਲਹਾਲ ਸ਼ੱਕੀਆਂ ਜਾਂ ਕਤਲ ਦੇ ਮਕਸਦ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ ਗਈ ਅਤੇ […]

By : Editor Editor
ਟੋਰਾਂਟੋ, 7 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਬੀ.ਸੀ. ਸੂਬੇ ਨਾਲ ਸਬੰਧਤ ਪੰਜਾਬੀ ਨੌਜਵਾਨ ਦਾ ਟੋਰਾਂਟੋ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਨੌਜਵਾਨ ਦੀ ਸ਼ਨਾਖਤ ਬੀ.ਸੀ. ਦੇ ਮਿਸ਼ਨ ਸ਼ਹਿਰ ਨਾਲ ਸਬੰਧਤ ਜਸਮੀਤ ਬਦੇਸ਼ਾ ਵਜੋਂ ਕੀਤੀ ਗਈ ਹੈ। ਟੋਰਾਂਟੋ ਪੁਲਿਸ ਵੱਲੋਂ ਫਿਲਹਾਲ ਸ਼ੱਕੀਆਂ ਜਾਂ ਕਤਲ ਦੇ ਮਕਸਦ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ ਗਈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਟੋਰਾਂਟੋ ਦੇ ਰੈਕਸਡੇਲ ਇਲਾਕੇ ਵਿਚ ਗੋਲੀਬਾਰੀ ਦੀ ਵਾਰਦਾਤ 3 ਮਾਰਚ ਨੂੰ ਰਾਤ ਤਕਰਬੀਨ 11.30 ਵਜੇ ਵਾਪਰੀ।
ਬੀ.ਸੀ. ਦੇ ਮਿਸ਼ਨ ਸ਼ਹਿਰ ਨਾਲ ਸਬੰਧਤ ਜਸਮੀਤ ਬਦੇਸ਼ਾ ਵਜੋਂ ਹੋਈ ਸ਼ਨਾਖਤ
ਰੈਕਸਡੇਲ ਬੁਲੇਵਾਰਡ ਅਤੇ ਬਰਗਾਮੌਟ ਐਵੇਨਿਊ ਨੇੜੇ ਇਕ ਬਹੁਮੰਜ਼ਿਲਾ ਇਮਾਰਤ ਵਿਚ ਗੋਲੀਆਂ ਚੱਲਣ ਦੀ ਇਤਲਾਹ ਮਿਲਣ ’ਤੇ ਪੁੱਜੇ ਪੁਲਿਸ ਅਫਸਰਾਂ ਨੂੰ ਇਕ ਨੌਜਵਾਨ ਗੰਭੀਰ ਜ਼ਖਮੀ ਹਾਲਤ ਵਿਚ ਮਿਲਿਆ। ਪੈਰਾਮੈਡਿਕਸ ਵੱਲੋਂ ਉਸ ਦੀ ਜਾਨ ਬਚਾਉਣ ਦੇ ਅਣਥੱਕ ਯਤਨਾਂ ਦੌਰਾਨ ਉਹ ਮੌਕੇ ’ਤੇ ਹੀ ਦਮ ਤੋੜ ਗਿਆ। ਪੁਲਿਸ ਵੱਲੋਂ ਤੁਰਤ ਉਸ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਅਤੇ ਬੁੱਧਵਾਰ ਨੂੰ ਇਕ ਪ੍ਰੈਸ ਕਾਨਫਰੰਸ ਦੌਰਾਨ ਪੁਲਿਸ ਨੇ ਦੱਸਿਆ ਕਿ ਮਰਨ ਵਾਲਾ ਨੌਵਜਾਨ ਬੀ.ਸੀ. ਦੇ ਮਿਸ਼ਨ ਸ਼ਹਿਰ ਨਾਲ ਸਬੰਧਤ 25 ਸਾਲ ਦਾ ਜਸਮੀਤ ਬਦੇਸ਼ਾ ਸੀ। ਜਸਮੀਤ ਬਦੇਸ਼ਾ ਟੋਰਾਂਟੋ ਵਿਖੇ ਕਿਸ ਕੋਲ ਰਹਿ ਰਿਹਾ ਸੀ ਜਾਂ ਕਿਹੜੇ ਮਕਸਦ ਨਾਲ ਉਨਟਾਰੀਓ ਆਇਆ, ਇਨ੍ਹਾਂ ਗੱਲਾਂ ਬਾਰੇ ਵੀ ਪੁਲਿਸ ਵੱਲੋਂ ਵਿਸਤਾਰਤ ਜਾਣਕਾਰੀ ਨਹੀਂ ਦਿਤੀ ਗਈ।
ਟੋਰਾਂਟੋ ਦੇ ਰੈਕਸਡੇਲ ਇਲਾਕੇ ਵਿਚ ਕੀਤੀ ਗਈ ਹੱਤਿਆ
ਟੋਰਾਂਟੋ ਵਿਖੇ ਇਹ ਸਾਲ ਦਾ 12ਵਾਂ ਕਤਲ ਦੱਸਿਆ ਜਾ ਰਿਹਾ ਹੈ ਅਤੇ ਜਾਂਚਕਰਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 416 808 7400 ’ਤੇ ਸੰਪਰਕ ਕਰੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨੂੰ 416 222 ਟਿਪਸ 8477 ’ਤੇ ਕਾਲ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ
ਮੁੰਬਈ ਵਿਚ ਬਹੁਤ ਹੀ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ।
ਮੁੰਬਈ ਏਅਰਪੋਰਟ ’ਤੇ ਜਹਾਜ਼ ਵਿਚ ਬੰਬ ਦੀ ਅਫਵਾਹ ਫੈਲਾਉਣ ਦੇ ਇਲਜ਼ਾਮ ਵਿਚ ਬੰਗਲੌਰ ਤੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਦੀ ਪਤਨੀ ਏਅਰਪੋਰਟ ਪੁੱਜਣ ਵਿਚ ਲੇਟ ਹੋ ਰਹੀ ਸੀ। ਉਸ ਨੇ ਫਲਾਈਟ ਦੇ ਟੇਕ ਆਫ ਵਿਚ ਦੇਰੀ ਕਰਾਉਣ ਲਈ ਧਮਕੀ ਭਰਿਆ ਫੋਨ ਕਰਕੇ ਬੰਬ ਦੀ ਅਫ਼ਵਾਹ ਫੈਲਾਈ ਸੀ।
ਮੁਲਜ਼ਮ ਦੀ ਪਛਾਣ ਬੰਗਲੌਰ ਦੇ ਵਿਲਾਸ ਬਾਕੜੇ ਦੇ ਰੂਪ ਵਿਚ ਕੀਤੀ ਗਈ। ਉਹ ਇੱਕ ਪ੍ਰਾਈਵੇਟ ਕੰਪਨੀ ਵਿਚ ਨੌਕਰੀ ਕਰਦਾ ਹੈ। ਬਾਕੜੇ ਦੀ ਪਤਨੀ ਇੰਟੀਰਿਅਰ ਡਿਜ਼ਾਈਨਰ ਹੈ। ਮਾਮਲਾ 24 ਫਰਵਰੀ ਦਾ ਹੈ, ਅਕਾਸਾ ਏਅਰਲਾਈਨ ਦੀ ਮੁੰਬਈ-ਬੰਗਲੌਰ ਫਲਾਈਟ ਕਿਊਪੀ 1376 ਦਾ ਹੈ। ਘਟਨਾ ਦੀ ਜਾਣਕਾਰੀ ਹੁਣ ਸਾਹਮਣੇ ਆਈ ਹੈ।
ਮੁੰਬਈ ਪੁਲਿਸ ਨੇ ਦੱਸਿਆ ਕਿ 24 ਫਰਵਰੀ ਨੂੰ ਮੁੰਬਈ-ਬੰਗਲੌਰ ਫਲਾਈਟ ਸ਼ਾਮ 6.40 ਵਜੇ ਟੇਕ ਆਫ ਲਈ ਤਿਆਰ ਸੀ। ਇਸ ਵਿਚ 167 ਲੋਕ ਸਵਾਰ ਸਨ। ਫਰਜ਼ੀ ਕਾਲ ਕਾਰਨ ਪੂਰਾ ਜਹਾਜ਼ ਖਾਲੀ ਕਰਾਇਆ ਗਿਆ । ਮੌਕੇ ’ਤੇ ਏਅਰਪੋਰਟ ਪੁਲਿਸ, ਕਰਾਈਮ ਬਰਾਂਚ, ਏਟੀਐਸ ਅਤੇ ਬੰਬ ਸਕਵਾਇਡ ਦੀ ਟੀਮ ਪੁੱਜੀ। ਕਰੀਬ ਛੇ ਘੰਟੇ ਦੀ ਦੇਰੀ ਨਾਲ ਫਲਾਈਟ ਬੰਗਲੌਰ ਲਈ ਰਵਾਨਾ ਹੋਈ।
ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ ਉਸ ਮੋਬਾਈਲ ਨੰਬਰ ਦਾ ਪਤਾ ਲਗਾਇਆ ਗਿਆ ਜਿਸ ਨਾਲ ਧਮਕੀ ਦੀ ਕਾਲ ਆਈ ਸੀ। ਪਤਾ ਚਲਿਆ ਕਿ ਇਹ ਨੰਬਰ ਬੰਗਲੌਰ ਦੇ ਵਿਲਾਸ ਬਾਕੜੇ ਦਾ ਸੀ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮ ਨੇ ਪੁਛਗਿੱਛ ਵਿਚ ਦੱਸਿਆ ਕਿ ਧਮਕੀ ਭਰਿਆ ਫੋਨ ਉਸ ਨੇ ਹੀ ਕੀਤਾ ਸੀ।


