ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਕਪੂਰਥਲਾ ਦਾ ਰਹਿਣ ਵਾਲਾ ਸੀ ਪਰਗਟ ਸਿੰਘ2016 'ਚ ਵਿਦੇਸ਼ ਗਿਆਕਪੂਰਥਲਾ : ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਪਰਗਟ ਸਿੰਘ (33 ਸਾਲ) ਵਾਸੀ ਸੁਲਤਾਨਪੁਰ ਲੋਧੀ ਉਪਮੰਡਲ ਕਪੂਰਥਲਾ ਵਜੋਂ ਹੋਈ ਹੈ। ਪਰਗਟ ਸਿੰਘ, ਜੋ ਕਿ ਅਣਵਿਆਹਿਆ ਸੀ, ਰੋਜ਼ੀ-ਰੋਟੀ ਕਮਾਉਣ ਲਈ ਮਾਰਚ 2016 ਵਿੱਚ ਸਟਾਕਟਨ, ਕੈਲੀਫੋਰਨੀਆ, […]
By : Editor (BS)
ਕਪੂਰਥਲਾ ਦਾ ਰਹਿਣ ਵਾਲਾ ਸੀ ਪਰਗਟ ਸਿੰਘ
2016 'ਚ ਵਿਦੇਸ਼ ਗਿਆ
ਕਪੂਰਥਲਾ : ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਪਰਗਟ ਸਿੰਘ (33 ਸਾਲ) ਵਾਸੀ ਸੁਲਤਾਨਪੁਰ ਲੋਧੀ ਉਪਮੰਡਲ ਕਪੂਰਥਲਾ ਵਜੋਂ ਹੋਈ ਹੈ। ਪਰਗਟ ਸਿੰਘ, ਜੋ ਕਿ ਅਣਵਿਆਹਿਆ ਸੀ, ਰੋਜ਼ੀ-ਰੋਟੀ ਕਮਾਉਣ ਲਈ ਮਾਰਚ 2016 ਵਿੱਚ ਸਟਾਕਟਨ, ਕੈਲੀਫੋਰਨੀਆ, ਅਮਰੀਕਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਪੀ.ਆਰ ਲਈ ਫਾਈਲ ਦਿੱਤੀ ਸੀ, ਅਤੇ ਜਲਦ ਹੀ ਪੀ.ਆਰ ਮਿਲਣ ਵਾਲੀ ਸੀ।
ਮ੍ਰਿਤਕ ਦੇ ਪਿਤਾ ਜਸਵੀਰ ਸਿੰਘ ਅਤੇ ਭਰਾ ਪਰਮਜੀਤ ਸਿੰਘ ਅਨੁਸਾਰ ਪਰਗਟ ਸਿੰਘ ਜੋ ਕਿ ਅਣਵਿਆਹਿਆ ਸੀ, ਮਾਰਚ 2016 ਵਿੱਚ ਸਟਾਕਟਨ, ਕੈਲੀਫੋਰਨੀਆ, ਅਮਰੀਕਾ ਵਿਖੇ ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ। ਉਸਨੇ ਇਹ ਵੀ ਦੱਸਿਆ ਕਿ ਪਰਗਟ ਸਿੰਘ ਅਮਰੀਕਾ ਵਿੱਚ ਟਰਾਲੀ ਚਲਾਉਂਦਾ ਸੀ।