Begin typing your search above and press return to search.
ਅਮਰੀਕਾ ਵਿਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਸ੍ਰੀ ਮਾਛੀਵਾੜਾ ਸਾਹਿਬ, 20 ਦਸੰਬਰ, ਨਿਰਮਲ : ਵਿਦੇਸ਼ਾਂ ਵਿਚ ਪੰਜਾਬੀਆਂ ਦੀ ਮੌਤਾਂ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਤਰ੍ਹਾਂ ਵਿਦੇਸ਼ ਤੋਂ ਇੱਕ ਹੋਰ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦੱਸਦੇ ਚਲੀਏ ਕਿ ਪਿੰਡ ਸਹਿਜੋ ਮਾਜਰਾ ਦੇ ਰਹਿਣ ਵਾਲੇ ਕੇਹਰ ਸਿੰਘ (43) ਦੀ ਅਮਰੀਕਾ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਜਿਸ ਕਰਕੇ ਪਰਿਵਾਰ […]
By : Editor Editor
ਸ੍ਰੀ ਮਾਛੀਵਾੜਾ ਸਾਹਿਬ, 20 ਦਸੰਬਰ, ਨਿਰਮਲ : ਵਿਦੇਸ਼ਾਂ ਵਿਚ ਪੰਜਾਬੀਆਂ ਦੀ ਮੌਤਾਂ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਤਰ੍ਹਾਂ ਵਿਦੇਸ਼ ਤੋਂ ਇੱਕ ਹੋਰ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦੱਸਦੇ ਚਲੀਏ ਕਿ ਪਿੰਡ ਸਹਿਜੋ ਮਾਜਰਾ ਦੇ ਰਹਿਣ ਵਾਲੇ ਕੇਹਰ ਸਿੰਘ (43) ਦੀ ਅਮਰੀਕਾ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਜਿਸ ਕਰਕੇ ਪਰਿਵਾਰ ਵਲੋਂ ਕਰਜ਼ਾ ਚੁੱਕ ਕੇ ਆਪਣੀ ਗਰੀਬੀ ਤੋਂ ਨਿਜ਼ਾਤ ਪਾਉਣ ਵਾਲੇ ਪਰਿਵਾਰ ਦਾ ਭਵਿੱਖ ਹੋਰ ਧੁੰਦਲਾ ਹੋ ਗਿਆ ਹੈ। ਜਾਣਕਾਰੀ ਮੁਤਾਬਕ ਪਰਿਵਾਰ ਵੱਲੋਂ ਕੇਹਰ ਸਿੰਘ ਨੂੰ ਕਰੀਬ 6 ਸਾਲ ਪਹਿਲਾਂ ਕਰਜ਼ੇ ਦੀ ਵੱਡੀ ਰਕਮ ਚੁੱਕ ਕੇ ਅਮਰੀਕਾ ਭੇਜਿਆ ਸੀ ਪਰ ਪਿਛਲੇ ਸ਼ਨਿੱਚਰਵਾਰ ਰਾਤ ਨੂੰ ਉਸ ਦੀ ਘਰ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕੇਹਰ ਸਿੰਘ ਅਮਰੀਕਾ ਦੇ ਕੈਲੇਫੋਰਨੀਆ, ਸਾਊਥ ਲੇਕ ਤਾਹੋਏ ਵਿਖੇ ਰਹਿੰਦਾ ਸੀ ਤੇ ਉੱਥੇ ਇਕ ਰੈਸਟੋਰੈਂਟ ’ਚ ਨੌਕਰੀ ਕਰਦਾ ਸੀ। ਬੀਤੇ ਸ਼ਨਿੱਚਰਵਾਰ ਜਦੋਂ ਉਹ ਕੰਮ ’ਤੇ ਨਾ ਆਇਆ ਤਾਂ ਉਸ ਦੇ ਸਾਥੀਆਂ ਨੇ ਘਰ ਆ ਕੇ ਦੇਖਿਆ ਤਾਂ ਉਹ ਮ੍ਰਿਤਕ ਹਾਲਤ ’ਚ ਪਿਆ ਸੀ ਤੇ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ। ਮ੍ਰਿਤਕ ਕੇਹਰ ਸਿੰਘ ਦੀ ਪਤਨੀ ਤੇ ਉਸ ਦੇ 2 ਛੋਟੇ-ਛੋਟੇ ਬੱਚੇ ਪਿੰਡ ਸਹਿਜੋ ਮਾਜਰਾ ਵਿਖੇ ਰਹਿੰਦੇ ਹਨ ਤੇ ਉਸ ਦਾ ਪਿਤਾ ਸੁੱਚਾ ਸਿੰਘ ਇਕ ਕਿਸਾਨ ਹੈ। ਅਮਰੀਕਾ ਵਿਖੇ ਮ੍ਰਿਤਕ ਕੇਹਰ ਸਿੰਘ ਦੇ ਦੋਸਤਾਂ ਵੱਲੋਂ ਉਸ ਦੀ ਲਾਸ਼ ਪਿੰਡ ਪਹੁੰਚਾਉਣ ਲਈ ਯਤਨ ਕੀਤੇ ਜਾ ਰਹੇ ਹਨ।
Next Story