Begin typing your search above and press return to search.

ਇਕ ਹੋਰ ਪੰਜਾਬੀ ਮੁੰਡੇ ਨੂੰ ਨਿਗਲ ਗਈ ਡਾਲਰਾਂ ਦੀ ਚਮਕ

ਫਰਿਜ਼ਨੋ : ਵਿਦੇਸ਼ਾਂ ਵਿਚ ਨੌਜਵਾਨਾਂ ਦੀਆਂ ਲਗਾਤਾਰ ਹੋ ਰਹੀਆਂ ਮੌਤਾਂ ਨੇ ਸਾਰਿਆਂ ਨੂੰ ਚਿੰਤਾ ਵਿਚ ਪਾਇਆ ਹੋਇਆ ਏ, ਨਿੱਤ ਦਿਨ ਕੋਈ ਨਾ ਕੋਈ ਮੰਦਭਾਗੀ ਖ਼ਬਰ ਵਿਦੇਸ਼ ਤੋਂ ਆ ਰਹੀ ਐ। ਹੁਣ ਫਿਰ ਇਕ ਪੰਜਾਬੀ ਨੌਜਵਾਨ ਦੀ ਅਮਰੀਕਾ ਵਿਚ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਐ ਜੋ ਹਾਲੇ ਕਰੀਬ 7 ਮਹੀਨੇ ਪਹਿਲਾਂ ਹੀ […]

punjabi youth death fresno
X

Makhan ShahBy : Makhan Shah

  |  20 March 2024 11:00 AM IST

  • whatsapp
  • Telegram

ਫਰਿਜ਼ਨੋ : ਵਿਦੇਸ਼ਾਂ ਵਿਚ ਨੌਜਵਾਨਾਂ ਦੀਆਂ ਲਗਾਤਾਰ ਹੋ ਰਹੀਆਂ ਮੌਤਾਂ ਨੇ ਸਾਰਿਆਂ ਨੂੰ ਚਿੰਤਾ ਵਿਚ ਪਾਇਆ ਹੋਇਆ ਏ, ਨਿੱਤ ਦਿਨ ਕੋਈ ਨਾ ਕੋਈ ਮੰਦਭਾਗੀ ਖ਼ਬਰ ਵਿਦੇਸ਼ ਤੋਂ ਆ ਰਹੀ ਐ। ਹੁਣ ਫਿਰ ਇਕ ਪੰਜਾਬੀ ਨੌਜਵਾਨ ਦੀ ਅਮਰੀਕਾ ਵਿਚ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਐ ਜੋ ਹਾਲੇ ਕਰੀਬ 7 ਮਹੀਨੇ ਪਹਿਲਾਂ ਹੀ ਅਮਰੀਕਾ ਗਿਆ ਸੀ। ਦਰਅਸਲ ਇਹ ਨੌਜਵਾਨ ਕੰਮ ਨਾ ਮਿਲਣ ਤੋਂ ਪਰੇਸ਼ਾਨ ਸੀ, ਜਿਸ ਦੇ ਚਲਦਿਆਂ ਉਸ ਨੇ ਡਿਪ੍ਰੈਸ਼ਨ ਵਿਚ ਆ ਕੇ ਗ਼ਲਤ ਕਦਮ ਉਠਾ ਲਿਆ। ਦੇਖੋ ਪੂਰੀ ਖ਼ਬਰ।

ਅਮਰੀਕਾ ਵਿਚ ਕੈਲੀਫੋਰਨੀਆ ਸਟੇਟ ਦੇ ਫਰਿਜ਼ਨੋ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਐ, ਜਿੱਥੇ ਇਕ ਪੰਜਾਬੀ ਨੌਜਵਾਨ ਗੁਰਮੁੱਖ ਸਿੰਘ ਦੀ ਮੌਤ ਹੋ ਗਈ। ਗੁਰਮੁੱਖ ਸਿੰਘ ਹਰਿਆਣਾ ਦੇ ਜ਼ਿਲ੍ਹਾ ਕੈਥਲ ’ਚ ਪੈਂਦੇ ਪਿੰਡ ਦੁਸੈਣ ਦਾ ਰਹਿਣ ਵਾਲਾ ਸੀ ਅਤੇ ਕਰੀਬ 7 ਮਹੀਨੇ ਪਹਿਲਾਂ ਹੀ ਅਮਰੀਕਾ ਆਇਆ ਸੀ। ਗੁਰਮੁੱਖ ਸਿੰਘ ਨੂੰ ਅਮਰੀਕਾ ਵਿਚ ਕੋਈ ਕੰਮ ਨਹੀਂ ਮਿਲਿਆ, ਜਿਸ ਕਾਰਨ ਉਹ ਕਾਫ਼ੀ ਡਿਪ੍ਰੈਸ਼ਨ ਵਿਚ ਚੱਲ ਰਿਹਾ ਸੀ ਕਿਉਂਕਿ ਉਹ ਪਿੰਡ ਵਿਚ ਜ਼ਮੀਨ ਵੇਚ ਕੇ ਅਤੇ ਵੱਡਾ ਕਰਜ਼ਾ ਲੈ ਕੇ ਅਮਰੀਕਾ ਆਇਆ ਸੀ।

ਉਸ ਨੂੰ ਇਹੀ ਗ਼ਮ ਸਤਾ ਰਿਹਾ ਸੀ ਕਿ ਉਹ ਇੰਨਾ ਭਾਰੀ ਕਰਜ਼ਾ ਕਿਵੇਂ ਲਾਹੇਗਾ। ਇਸੇ ਡਿਪ੍ਰੈਸ਼ਨ ਦੇ ਚਲਦਿਆਂ ਉਸ ਨੇ ਆਪਣੇ ਕਮਰੇ ਵਿਚ ਜਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਿਵੇਂ ਹੀ ਇਹ ਖ਼ਬਰ ਉਸ ਦੇ ਪਰਿਵਾਰਕ ਮੈਂਬਰਾਂ ਤੱਕ ਪੁੱਜੀ ਤਾਂ ਉਨ੍ਹਾਂ ’ਤੇ ਜਿਵੇਂ ਦੁੱਖਾਂ ਦਾ ਪਹਾੜ ਹੀ ਟੁੱਟ ਗਿਆ। ਪੂਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਐ।

ਮ੍ਰਿਤਕ ਨੌਜਵਾਨ ਗੁਰਮੁੱਖ ਸਿੰਘ ਆਪਣੇ ਪਿੱਛੇ ਪਤਨੀ ਤੇ ਦੋ ਬੱਚੀਆਂ ਅਤੇ ਬਜ਼ੁਰਗ ਮਾਤਾ ਨੂੰ ਛੱਡ ਗਿਆ। ਗੁਰਮੁੱਖ ਸਿੰਘ ਦੀ ਵੱਡੀ ਧੀ ਦੀ ਉਮਰ 10 ਸਾਲ ਅਤੇ ਛੋਟੀ ਮਹਿਜ਼ ਸੱਤ ਮਹੀਨੇ ਦੀ ਐ। ਦੁੱਖ ਦੀ ਗੱਲ ਇਹ ਵੀ ਐ ਕਿ ਪਰਿਵਾਰ ਵਿਚ ਕਮਾਉਣ ਵਾਲਾ ਹੋਰ ਕੋਈ ਵੀ ਨਹੀਂ। ਧੀਆਂ ਦੇ ਸਿਰੋਂ ਪਿਓ ਦਾ ਸਾਇਆ ਉਠ ਗਿਆ, ਜਿਹੜੀਆਂ ਧੀਆਂ ਨੂੰ ਪਿਓ ਦਾ ਫ਼ੋਨ ਸੁਣ ਕੇ ਚਾਅ ਚੜ੍ਹ ਜਾਂਦਾ ਸੀ, ਉਹ ਹੁਣ ਕਦੇ ਵੀ ਆਪਣੇ ਪਿਓ ਦੀ ਆਵਾਜ਼ ਨਹੀਂ ਸੁਣ ਸਕਣਗੀਆਂ।

ਗੁਰਮੁੱਖ ਸਿੰਘ 40 ਤੋਂ 45 ਲੱਖ ਰੁਪਏ ਖ਼ਰਚ ਕੇ ਅਮਰੀਕਾ ਆਇਆ ਸੀ, ਉਸ ਨੂੰ ਇਹ ਸੀ ਕਿ ਉਹ ਇੱਥੇ ਦਿਨ ਰਾਤ ਮਿਹਨਤ ਕਰਕੇ ਜਲਦ ਹੀ ਸਾਰਾ ਕਰਜ਼ਾ ਉਤਾਰ ਦੇਵੇਗਾ ਪਰ ਉਸ ਨੂੰ ਕੀ ਪਤਾ ਸੀ ਕਿ ਉਹ ਅਮਰੀਕਾ ਦੀ ਧਰਤੀ ਤੋਂ ਕਦੀ ਜ਼ਿੰਦਾ ਵਾਪਸ ਨਹੀਂ ਜਾ ਸਕੇਗਾ।

ਦੱਸ ਦਈਏ ਕਿ ਮ੍ਰਿਤਕ ਨੌਜਵਾਨ ਗੁਰਮੁੱਖ ਸਿੰਘ ਕੈਲੀਫੋਰਨੀਆ ਦੇ ਫਰਿਜ਼ਨੋ ਵਿਚ ਰਹਿੰਦਾ ਸੀ। ਉਸ ਦਾ ਅੰਤਿਮ ਸਸਕਾਰ ਅਮਰੀਕਾ ਵਿਚ ਹੀ ਕੀਤਾ ਜਾਵੇਗਾ। ਗੁਰਮੁੱਖ ਸਿੰਘ ਘਰ ਵਿਚ ਕਮਾਉਣ ਵਾਲਾ ਇਕੱਲਾ ਸੀ, ਜਿਸ ਕਰਕੇ ਉਸ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਗੁਜ਼ਾਰਾ ਬਹੁਤ ਔਖਾ ਹੋ ਜਾਵੇਗਾ।

ਪਰਿਵਾਰ ਦੇ ਕਰੀਬੀਆਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਐ ਕਿ ਪੀੜਤ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਜੋ ਇਸ ਪਰਿਵਾਰ ’ਤੇ ਚੜ੍ਹਿਆ ਕਰਜ਼ਾ ਉਤਰ ਸਕੇ ਅਤੇ ਇਹ ਪਰਿਵਾਰ ਆਪਣਾ ਸਹੀ ਤਰੀਕੇ ਨਾਲ ਗੁਜ਼ਰ ਬਸ਼ਰ ਕਰ ਸਕੇ।

Next Story
ਤਾਜ਼ਾ ਖਬਰਾਂ
Share it