ਕੈਨੇਡਾ ’ਚ ਇਕ ਹੋਰ ਪੰਜਾਬੀ ਨੌਜਵਾਨ ਛੱਡ ਗਿਆ ਦੁਨੀਆ
ਕਪੂਰਥਲਾ : ਕਪੂਰਥਲਾ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਐ, ਜਿੱਥੋਂ ਦਾ ਇਕ ਨੌਜਵਾਨ ਕੈਨੇਡਾ ਵਿਚ ਇਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਕੇ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ। ਇਹ ਨੌਜਵਾਨ ਡਰਾਇਵਰੀ ਦਾ ਕੰਮ ਕਰਦਾ ਸੀ ਪਰ ਦੋ ਟਰਾਲਿਆਂ ਵਿਚਕਾਰ ਫਸਣ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ। ਜਿਵੇਂ ਹੀ ਇਹ ਖ਼ਬਰ ਉਸ ਦੇ ਪਿੰਡ […]
![punjabi youth death canada punjabi youth death canada](https://hamdardmediagroup.com/wp-content/uploads/2024/03/pic.jpg)
ਕਪੂਰਥਲਾ : ਕਪੂਰਥਲਾ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਐ, ਜਿੱਥੋਂ ਦਾ ਇਕ ਨੌਜਵਾਨ ਕੈਨੇਡਾ ਵਿਚ ਇਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਕੇ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ। ਇਹ ਨੌਜਵਾਨ ਡਰਾਇਵਰੀ ਦਾ ਕੰਮ ਕਰਦਾ ਸੀ ਪਰ ਦੋ ਟਰਾਲਿਆਂ ਵਿਚਕਾਰ ਫਸਣ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ। ਜਿਵੇਂ ਹੀ ਇਹ ਖ਼ਬਰ ਉਸ ਦੇ ਪਿੰਡ ਪੁੱਜੀ ਤਾਂ ਮਾਪਿਆਂ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਮਾਪੇ ਉਸ ਦਿਨ ਨੂੰ ਕੋਸਣ ਲੱਗੇ ਜਦੋਂ ਉਨ੍ਹਾਂ ਨੇ ਆਪਣਾ ਲਾਡਲਾ ਪੁੱਤ ਆਪਣੇ ਹੱਥੀਂ ਵਿਦੇਸ਼ ਤੋਰਿਆ ਸੀ।
ਕੈਨੇਡਾ ਵਿਚ ਇਕ ਹੋਰ ਪੰਜਾਬੀ ਨੌਜਵਾਨ ਸਤਵਿੰਦਰ ਸਿੰਘ ਨਾਲ ਬਹੁਤ ਹੀ ਦੁੱਖਦਾਈ ਭਾਣਾ ਵਾਪਰਨ ਦੀ ਖ਼ਬਰ ਸਾਹਮਣੇ ਆ ਰਹੀ ਐ। 24 ਸਾਲਾ ਮ੍ਰਿਤਕ ਨੌਜਵਾਨ ਸਤਵਿੰਦਰ ਸਿੰਘ ਕਪੂਰਥਲਾ ਦੇ ਢਿਲਵਾਂ ਖੇਤਰ ਵਿਚ ਪੈਂਦੇ ਪਿੰਡ ਫੱਤੂਚੱਕ ਦਾ ਰਹਿਣ ਵਾਲਾ ਸੀ।
ਸਤਵਿੰਦਰ ਕੈਨੇਡਾ ਵਿਚ ਡਰਾਇਵਰੀ ਦਾ ਕੰਮ ਕਰਦਾ ਸੀ ਪਰ ਬੀਤੀ ਸ਼ਾਮ ਸਤਵਿੰਦਰ ਨਾਲ ਉਸ ਸਮੇਂ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਉਸ ਦਾ ਟਰਾਲਾ ਅਚਾਨਕ ਬੈਕ ਆ ਗਿਆ ਅਤੇ ਉਹ ਦੋ ਟਰਾਲਿਆਂ ਦੇ ਵਿਚਾਲੇ ਫਸ ਗਿਆ, ਜਿਸ ਕਾਰਨ ਉਸ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਖ਼ਬਰ ਮਿਲਦਿਆਂ ਹੀ ਪਰਿਵਾਰਕ ਮੈਂਬਰਾਂ ਵਿਚ ਸੋਗ ਦੀ ਲਹਿਰ ਦੌੜ ਗਈ, ਸਾਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਐ।
ਜਾਣਕਾਰੀ ਅਨੁਸਾਰ ਸਤਵਿੰਦਰ ਸਿੰਘ ਕਰੀਬ ਦੋ ਸਾਲ ਪਹਿਲਾਂ ਰੋਜ਼ੀ ਰੋਟੀ ਦੀ ਭਾਲ ਵਿਚ ਕੈਨੇਡਾ ਗਿਆ ਸੀ, ਜਿੱਥੇ ਉਹ ਡਰਾਇਵਰੀ ਦਾ ਕੰਮ ਕਰਦਾ ਸੀ। ਉਹ ਆਪਣਾ ਟਰਾਲਾ ਰਸਤੇ ਵਿਚ ਖੜ੍ਹਾ ਕਰਕੇ ਉਸ ਦੇ ਪਿੱਛੇ ਖੜ੍ਹਾ ਹੋਇਆ ਸੀ, ਉਸ ਦੇ ਪਿੱਛੇ ਹੀ ਇਕ ਹੋਰ ਟਰਾਲਾ ਖੜ੍ਹਾ ਸੀ।
ਇਸੇ ਦੌਰਾਨ ਅਚਾਨਕ ਉਸ ਦਾ ਟਰਾਲਾ ਬੈਕ ਆ ਗਿਅ ਅਤੇ ਉਹ ਦੋਵੇਂ ਟਰਾਲਿਆਂ ਦੇ ਵਿਚਾਲੇ ਫਸ ਗਿਆ, ਜਿਸ ਕਾਰਨ ਉਸ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਹਾਦਸਾ ਇੰਨਾ ਭਿਆਨਕ ਸੀ ਕਿ ਦੇਖਣ ਵਾਲਿਆਂ ਦੇ ਵੀ ਲੂੰ ਕੰਡੇ ਖੜ੍ਹੇ ਹੋ ਗਏ।
ਸਤਵਿੰਦਰ ਸਿੰਘ ਦੇ ਤੁੁਰ ਜਾਣ ਦੀ ਖ਼ਬਰ ਸੁਣ ਕੇ ਪੂਰੇ ਪਿੰਡ ਵਿਚ ਮਾਤਮ ਦਾ ਮਾਹੌਲ ਛਾ ਗਿਆ। ਇਸ ਗੱਭਰੂ ਨੌਜਵਾਨ ਦੀ ਮੌਤ ’ਤੇ ਪਿੰਡ ਮਿਆਣੀ ਬਾਕਰਪੁਰ ਤੋਂ ਕੈਨੇਡਾ ਵਿਚ ਰਹਿੰਦੇ ਭਜਨ ਸਿੰਘ ਚੀਮਾ, ਸਾਬਕਾ ਸਰਪੰਚ ਸਤਨਾਮ ਸਿੰਘ ਚੀਮਾ, ਪ੍ਰੋ: ਹਰਪ੍ਰੀਤ ਸਿੰਘ ਹੁੰਦਲ, ਤਰਸੇਮ ਸਿੰਘ ਸੂਰੀ, ਸਾਬਕਾ ਸਰਪੰਚ ਸੁੱਖਾ ਸਿੰਘ, ਮਾਸਟਰ ਚੰਨਣ ਸਿੰਘ, ਸੁਖਚੈਨ ਸਿੰਘ ਅਤੇ ਹਰਜਿੰਦਰ ਸਿੰਘ ਸਮੇਤ ਹੋਰਨਾਂ ਲੋਕਾਂ ਵੱਲੋਂ ਪੀੜਤ ਪਰਿਵਾਰ ਦੇ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।