Begin typing your search above and press return to search.
ਸਟੱਡੀ ਵੀਜ਼ਾ ’ਤੇ ਕੈਨੇਡਾ ਆਇਆ ਪੰਜਾਬੀ ਨੌਜਵਾਨ ਕੋਮਾ ਵਿਚ
ਟੋਰਾਂਟੋ, 21 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਸਟੱਡੀ ਵੀਜ਼ਾ ’ਤੇ ਕੈਨੇਡਾ ਆਇਆ ਬੱਧਨੀ ਕਲਾਂ ਦਾ ਇੰਦਰਜੀਤ ਸਿੰਘ ਧਾਲੀਵਾਲ ਪਿਛਲੇ ਦੋ ਮਹੀਨੇ ਤੋਂ ਕੋਮਾ ਵਿਚ ਹੈ ਅਤੇ ਵਰਕ ਪਰਮਿਟ ਰਿਨਿਊ ਨਾ ਹੋਣ ਕਰ ਕੇ ਹੈਲਥ ਇੰਸ਼ੋਰੈਂਸ ਦਾ ਘੇਰਾ ਖਤਮ ਹੋ ਗਿਆ ਹੈ। ਇੰਦਰਜੀਤ ਦੀ ਭੈਣ ਅਰਸ਼ਦੀਪ ਕੌਰ ਵੱਲੋਂ ਇਲਾਜ ਦਾ ਖਰਚਾ ਤੋਰਨ ਵਾਸਤੇ ਗੋਫੰਡਮੀ ਪੇਜ ਸਥਾਪਤ ਕਰਦਿਆਂ […]
By : Editor Editor
ਟੋਰਾਂਟੋ, 21 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਸਟੱਡੀ ਵੀਜ਼ਾ ’ਤੇ ਕੈਨੇਡਾ ਆਇਆ ਬੱਧਨੀ ਕਲਾਂ ਦਾ ਇੰਦਰਜੀਤ ਸਿੰਘ ਧਾਲੀਵਾਲ ਪਿਛਲੇ ਦੋ ਮਹੀਨੇ ਤੋਂ ਕੋਮਾ ਵਿਚ ਹੈ ਅਤੇ ਵਰਕ ਪਰਮਿਟ ਰਿਨਿਊ ਨਾ ਹੋਣ ਕਰ ਕੇ ਹੈਲਥ ਇੰਸ਼ੋਰੈਂਸ ਦਾ ਘੇਰਾ ਖਤਮ ਹੋ ਗਿਆ ਹੈ। ਇੰਦਰਜੀਤ ਦੀ ਭੈਣ ਅਰਸ਼ਦੀਪ ਕੌਰ ਵੱਲੋਂ ਇਲਾਜ ਦਾ ਖਰਚਾ ਤੋਰਨ ਵਾਸਤੇ ਗੋਫੰਡਮੀ ਪੇਜ ਸਥਾਪਤ ਕਰਦਿਆਂ ਭਾਈਚਾਰੇ ਤੋਂ ਮਦਦ ਮੰਗੀ ਗਈ ਹੈ। ਇੰਦਰਜੀਤ ਸਿੰਘ 26 ਅਕਤੂਬਰ ਨੂੰ ਸੜਕ ਹਾਦਸੇ ਦੌਰਾਨ ਗੰਭੀਰ ਜ਼ਖਮੀ ਹੋਇਆ ਅਤੇ ਉਦੋਂ ਤੋਂ ਕਿਊਬੈਕ ਦੇ ਹਸਪਤਾਲ ਵਿਚ ਜ਼ਿੰਦਗੀ ਵਾਸਤੇ ਸੰਘਰਸ਼ ਕਰ ਰਿਹਾ ਹੈ।
ਭੈਣ ਵੱਲੋਂ ਭਾਈਚਾਰੇ ਤੋਂ ਮੰਗ ਜਾ ਰਹੀ ਆਰਥਿਕ ਮਦਦ
ਗੋਫੰਡਮੀ ਪੇਜ ’ਤੇ ਦਿਤੇ ਵੇਰਵਿਆਂ ਮੁਤਾਬਕ ਇੰਦਰਜੀਤ ਸਿੰਘ ਚਾਰ ਸਾਲ ਪਹਿਲਾਂ ਬਿਹਤਰ ਜ਼ਿੰਦਗੀ ਦੀ ਭਾਲ ਵਿਚ ਕੈਨੇਡਾ ਆਇਆ ਸੀ ਪਰ ਸਮੇਂ ਨੇ ਅਚਾਨਕ ਅਜਿਹਾ ਮੋੜ ਕੱਟਿਆ ਕਿ ਸਭ ਕੁਝ ਬਦਲ ਗਿਆ। ਕਾਲਜ ਨਾਲ ਸਬੰਧਤ ਕੁਝ ਮੁੱਦਿਆਂ ਕਰ ਕੇ ਇੰਦਰਜੀਤ ਸਿੰਘ ਨੂੰ ਵਰਕ ਪਰਮਿਟ ਨਾ ਮਿਲ ਸਕਿਆ ਅਤੇ ਉਹ ਇਕ ਸਾਲ ਡਿਪ੍ਰੈਸ਼ਨ ਵਿਚ ਰਿਹਾ। ਸੜਕ ਹਾਦਸੇ ਦਾ ਸ਼ਿਕਾਰ ਹੋਣ ਤੋਂ ਪਹਿਲਾਂ ਉਹ ਵਰਕ ਪਰਮਿਟ ਵਾਸਤੇ ਸੰਘਰਸ਼ ਕਰ ਰਿਹਾ ਸੀ ਪਰ 26 ਅਕਤੂਬਰ ਮਗਰੋਂ ਹਸਪਤਾਲ ਦੇ ਗੇੜਿਆਂ ਤੋਂ ਸਿਵਾਏ ਪਿੱਛੇ ਕੁਝ ਨਹੀਂ ਰਿਹਾ। ਇੰਦਰਜੀਤ ਸਿੰਘ ਦੇ ਸਿਹਤਯਾਬ ਹੋਣ ਦਾ ਰਾਹ ਕਾਫੀ ਲੰਮਾ ਲੱਗ ਰਿਹਾ ਹੈ ਜਿਸ ਨੂੰ ਵੇਖਦਿਆਂ ਉਸ ਪੰਜਾਬ ਲਿਜਾਣ ਬਾਰੇ ਸੋਚਿਆ ਹੈ ਪਰ ਖਰਚਾ ਬਰਦਾਸ਼ਤ ਕਰਨਾ ਮੁਸ਼ਕਲ ਹੈ। ਅਰਸ਼ਦੀਪ ਕੌਰ ਨੇ ਅੱਗੇ ਲਿਖਿਆ ਕਿ ਉਹ ਏਅਰ ਐਂਬੁਲੈਂਸ ਰਾਹੀਂ ਆਪਣੇ ਭਰਾ ਨੂੰ ਪੰਜਾਬ ਲਿਜਾਣ ਦਾ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਗੋਫੰਡਮੀ ਪੇਜ ਰਾਹੀਂ ਭਾਈਚਾਰਾ ਇਸ ਕੰਮ ਵਿਚ ਮਦਦ ਕਰ ਸਕਦਾ ਹੈ।
Next Story