ਕੈਨੇਡਾ ’ਚ ਸੜਕ ਹਾਦਸੇ ਦੌਰਾਨ ਪੰਜਾਬਣ ਮੁਟਿਆਰ ਦੀ ਮੌਤ
ਹੈਲੀਫੈਕਸ, 28 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਨੋਵਾ ਸਕੋਸ਼ੀਆ ਸੂਬੇ ਵਿਚ ਸੜਕ ਹਾਦਸੇ ਦੌਰਾਨ ਗੰਭੀਰ ਜ਼ਖਮੀ ਹੋਈ ਪੰਜਾਬਣ ਮੁਟਿਆਰ ਕਈ ਦਿਨਾਂ ਦੇ ਸੰਘਰਸ਼ ਮਗਰੋਂ ਆਖਰਕਾਰ ਜ਼ਿੰਦਗੀ ਦੀ ਲੜਾਈ ਹਾਰ ਗਈ। ਨੋਵਾ ਸਕੋਸ਼ੀਆ ਦੇ ਈਸਟ੍ਰਨ ਪੈਸੇਜ ਇਲਾਕੇ ਵਿਚ ਸੜਕ ਪਾਰ ਕਰ ਰਹੀ ਹਰਪ੍ਰੀਤ ਕੌਰ ਨੂੰ ਪਹਿਲਾਂ ਇਕ ਪਿਕਅੱਪ ਟਰੱਕ ਨੇ ਟੱਕਰ ਮਾਰੀ ਅਤੇ ਫਿਰ ਇਕ […]
By : Editor Editor
ਹੈਲੀਫੈਕਸ, 28 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਨੋਵਾ ਸਕੋਸ਼ੀਆ ਸੂਬੇ ਵਿਚ ਸੜਕ ਹਾਦਸੇ ਦੌਰਾਨ ਗੰਭੀਰ ਜ਼ਖਮੀ ਹੋਈ ਪੰਜਾਬਣ ਮੁਟਿਆਰ ਕਈ ਦਿਨਾਂ ਦੇ ਸੰਘਰਸ਼ ਮਗਰੋਂ ਆਖਰਕਾਰ ਜ਼ਿੰਦਗੀ ਦੀ ਲੜਾਈ ਹਾਰ ਗਈ। ਨੋਵਾ ਸਕੋਸ਼ੀਆ ਦੇ ਈਸਟ੍ਰਨ ਪੈਸੇਜ ਇਲਾਕੇ ਵਿਚ ਸੜਕ ਪਾਰ ਕਰ ਰਹੀ ਹਰਪ੍ਰੀਤ ਕੌਰ ਨੂੰ ਪਹਿਲਾਂ ਇਕ ਪਿਕਅੱਪ ਟਰੱਕ ਨੇ ਟੱਕਰ ਮਾਰੀ ਅਤੇ ਫਿਰ ਇਕ ਕਾਰ ਨੇ ਦਰੜ ਦਿਤਾ।
ਪੈਦਲ ਜਾ ਰਹੀ ਹਰਪ੍ਰੀਤ ਕੌਰ ਨੂੰ 2 ਗੱਡੀਆਂ ਨੇ ਮਾਰੀ ਸੀ ਟੱਕਰ
ਹਰਪ੍ਰੀਤ ਕੌਰ ਨੂੰ ਨਾਜ਼ੁਕ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਡਾਕਟਰਾਂ ਨੇ ਉਸ ਦੀ ਜਾਨ ਬਚਾਉਣ ਲਈ ਸਰਜਰੀ ਕਰਨ ਦਾ ਫੈਸਲਾ ਲਿਆ। ਹੈਲੀਫੈਕਸ ਦੇ ਹਸਪਤਾਲ ਵਿਚ ਪਹਿਲੀ ਸਰਜਰੀ ਮਗਰੋਂ ਹਰਪ੍ਰੀਤ ਕੌਰ ਦੀ ਹਾਲਤ ਵਿਚ ਮਾਮੂਲੀ ਤੌਰ ’ਤੇ ਸੁਧਾਰ ਆਉਣ ਲੱਗਾ ਪਰ ਅਚਾਨਕ ਸਦੀਵੀ ਵਿਛੋੜਾ ਦੇ ਗਈ। ਵਰਕ ਪਰਮਿਟ ’ਤੇ ਕੈਨੇਡਾ ਆਈ ਹਰਪ੍ਰੀਤ ਕੌਰ ਕੰਮ ’ਤੇ ਜਾਣ ਲਈ ਬੱਸ ਸਟੌਪ ਵੱਲ ਜਾ ਰਹੀ ਸੀ ਜਦੋਂ ਹਾਦਸਾ ਵਾਪਰਿਆ। ਅਪ੍ਰੈਲ 2023 ਤੋਂ ਉਹ ਹੈਲੀਫੈਕਸ ਵਿਚ ਰਹਿ ਰਹੀ ਸੀ ਅਤੇ ਉਸ ਨਾਲ ਕੋਈ ਨਜ਼ਦੀਕੀ ਪਰਵਾਰ ਮੈਂਬਰ ਨਹੀਂ ਸੀ।
ਹੈਲੀਫੈਕਸ ਦੇ ਹਸਪਤਾਲ ’ਚ ਪਹਿਲੀ ਸਰਜਰੀ ਮਗਰੋਂ ਲਏ ਆਖਰੀ ਸਾਹ
ਹਰਪ੍ਰੀਤ ਕੌਰ ਦੇ ਅੰਤਮ ਸਸਕਾਰ ਅਤੇ ਉਸ ਦੇ ਪਰਵਾਰਕ ਮੈਂਬਰਾਂ ਦੀ ਆਰਥਿਕ ਮਦਦ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ। ਇਸੇ ਦੌਰਾਨ ਆਰ.ਸੀ.ਐਮ.ਪੀ. ਨੇ ਦੱਸਿਆ ਕਿ ਹਾਦਸੇ ਦੌਰਾਨ ਪਿਕਅੱਪ ਟਰੱਕ ਚਲਾ ਰਿਹਾ ਡਰਾਈਵਰ ਮੌਕੇ ’ਤੇ ਮੌਜੂਦ ਰਿਹਾ ਜਦਕਿ ਹੌਂਡਾ ਸਿਵਿਕ ਕਾਰ ਵਿਚ ਸਵਾਰ 29 ਸਾਲ ਦੀ ਔਰਤ ਅਤੇ 23 ਸਾਲ ਦਾ ਪੁਰਸ਼ ਵੀ ਉਥੇ ਹੀ ਮੌਜੂਦ ਰਹੇ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਫਿਲਹਾਲ ਕਿਸੇ ਵਿਰੁਧ ਕੋਈ ਦੋਸ਼ ਆਇਦ ਕੀਤੇ ਜਾਣ ਦੀ ਰਿਪੋਰਟ ਨਹੀਂ।
ਹਿਮਾਚਲ ਦੇ ਸੀਐਮ ਸੁਖਵਿੰਦਰ ਸੁੱਖੂ ਵਲੋਂ ਅਸਤੀਫ਼ੇ ਦੀ ਪੇਸ਼ਕਸ਼
ਸ਼ਿਮਲਾ, 28 ਫਰਵਰੀ, ਨਿਰਮਲ : ਹਿਮਾਚਲ ਦੇ ਸੀਐਮ ਸੁਖਵਿੰਦਰ ਸੁੱਖੂ ਨੇ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ ਹੈ।
ਦੱਸਦੇ ਚਲੀਏ ਕਿ ਮੰਤਰੀ ਅਤੇ ਵਿਧਾਇਕਾਂ ਦੀ ਨਰਾਜ਼ਗੀ ਦੇ ਵਿਚਾਲੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਅਸਤੀਫ਼ੇ ਦੀ ਪੇਸ਼ਕਸ਼ ਕਰ ਦਿੱਤੀ।
ਉਨ੍ਹਾਂ ਨੇ ਕਾਂਗਰਸ ਹਾਈ ਕਮਾਨ ਦੇ ਭੇਜੇ ਨਿਗਰਾਨ ਨੂੰ ਇਸ ਬਾਰੇ ਵਿਚ ਦੱਸ ਦਿੱਤਾ ਹੈ। ਕਾਂਗਰਸ ਸ਼ਾਮ ਤੱਕ ਨਵੇਂ ਨੇਤਾ ਦੀ ਚੋਣ ਕਰ ਸਕਦੀ ਹੈ। ਪਾਰਟੀ ਨੇ ਵਿਧਾਇਕਾਂ ਨਾਲ ਗੱਲਬਾਤ ਦੇ ਲਈ ਨਿਗਰਾਨ ਭੇਜੇ ਹਨ।
ਸੁਖਵਿੰਦਰ ਨੇ ਨਰਾਜ਼ ਮੰਤਰੀ ਵਿਕਰਮਦਿਤਿਆ ਦੇ ਅਸਤੀਫ਼ੇ ਦੇ ਕਰੀਬ ਘੰਟੇ ਬਾਅਦ ਇਹ ਕਦਮ ਚੁੱਕਿਆ। ਸਾਬਕਾ ਮੁੱਖ ਮੰਤਰੀ ਵੀਰਭੱਦਰ ਦੇ ਬੇਟੇ ਵਿਕਰਮਦਿਤਿਆ ਨੇ ਨਾਂ ਲਏ ਬਗੈਰ ਸੀਐਮ ਸੁਖਵਿੰਦਰ ਸੁੱਖੂ ’ਤੇ ਅਪਮਾਨ ਕਰਨ ਦਾ ਇਲਜ਼ਾਮ ਲਗਾਇਆ ਹੈ।
ਉਨ੍ਹਾਂ ਨੇ ਕਿਹਾ ਕਿ ਵਿਧਾਇਕਾਂ ਨੂੰ ਵੀ ਨਜ਼ਰਅੰਦਾਜ਼ ਕੀਤਾ ਗਿਆ ਜਿਸ ਦਾ ਨਤੀਜਾ ਕੱਲ੍ਹ ਦਿਖਾਈ ਦਿੱਤਾ। ਹੁਣ ਗੇਂਦ ਹਾਈ ਕਮਾਨ ਦੇ ਪਾਲੇ ਵਿਚ ਹੈ। ਕਰਾਸ ਵੋਟਿੰਗ ਕਰਨ ਵਾਲੇ ਵਿਧਾਇਕ ਰਾਜਿੰਦਰ ਰਾਣਾ ਨੇ ਕਾਂਗਰਸ ਹਾਈ ਕਮਾਨ ਨੂੰ ਸੁਖਵਿੰਦਰ ਸੁੱਖੂ ਨੂੰ ਸੀਐਮ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਸੀ।