Begin typing your search above and press return to search.

2 ਮਹੀਨੇ ਪਹਿਲਾਂ ਇਟਲੀ ਗਏ ਪੰਜਾਬੀ ਨਾਲ ਵਰਤਿਆ ਭਾਣਾ

ਰੋਮ, (ਗੁਰਸ਼ਰਨ ਸਿੰਘ ਸੋਨੀ) : ਦੋ ਮਹੀਨੇ ਪਹਿਲਾਂ ਲੱਖਾਂ ਰੁਪਏ ਕਰਜ਼ਾ ਚੁੱਕ ਕੇ ਇਟਲੀ ਗਏ ਕਪੂਰਥਲਾ ਦੀ ਦੇ ਅਜੈ ਕੁਮਾਰ ਦੀ ਸੜਕ ਹਾਦਸੇ ਵਿੱਚ ਜਾਨ ਚਲੀ ਗਈ। ਇਹ ਉਹੀ ਪੰਜਾਬੀ ਹੈ, ਜਿਸ ਦੀ ਏਅਰਪੋਰਟ ’ਤੇ ਮੌਤ ਹੋਈ ਹੈ। ਕਾਰ ਪਾਰਕਿੰਗ ਦੇ ਪੈਸੇ ਬਚਾਉਣ ਦੇ ਚੱਕਰਾਂ ਅਤੇ ਅਣਗਹਿਲੀ ਕਾਰਨ ਇੰਨਾ ਵੱਡਾ ਭਾਣਾ ਵਰਤ ਗਿਆ, ਜਿਸ ਨੇ […]

2 ਮਹੀਨੇ ਪਹਿਲਾਂ ਇਟਲੀ ਗਏ ਪੰਜਾਬੀ ਨਾਲ ਵਰਤਿਆ ਭਾਣਾ
X

Editor EditorBy : Editor Editor

  |  26 Dec 2023 11:32 AM IST

  • whatsapp
  • Telegram
ਰੋਮ, (ਗੁਰਸ਼ਰਨ ਸਿੰਘ ਸੋਨੀ) : ਦੋ ਮਹੀਨੇ ਪਹਿਲਾਂ ਲੱਖਾਂ ਰੁਪਏ ਕਰਜ਼ਾ ਚੁੱਕ ਕੇ ਇਟਲੀ ਗਏ ਕਪੂਰਥਲਾ ਦੀ ਦੇ ਅਜੈ ਕੁਮਾਰ ਦੀ ਸੜਕ ਹਾਦਸੇ ਵਿੱਚ ਜਾਨ ਚਲੀ ਗਈ। ਇਹ ਉਹੀ ਪੰਜਾਬੀ ਹੈ, ਜਿਸ ਦੀ ਏਅਰਪੋਰਟ ’ਤੇ ਮੌਤ ਹੋਈ ਹੈ। ਕਾਰ ਪਾਰਕਿੰਗ ਦੇ ਪੈਸੇ ਬਚਾਉਣ ਦੇ ਚੱਕਰਾਂ ਅਤੇ ਅਣਗਹਿਲੀ ਕਾਰਨ ਇੰਨਾ ਵੱਡਾ ਭਾਣਾ ਵਰਤ ਗਿਆ, ਜਿਸ ਨੇ ਕਪੂਰਥਲਾ ਦੇ ਪੰਜਾਬੀ ਪਰਿਵਾਰ ’ਤੇ ਦੁੱਖਾਂ ਦਾ ਵੱਡਾ ਪਹਾੜ ਤੋੜ ਦਿੱਤਾ।
ਅੱਜ ਵੀ ਪੰਜਾਬ ਦੇ ਬਹੁਤ ਸਾਰੇ ਕਿਸਮਤ ਦੇ ਝੰਬੇ ਨੌਜਵਾਨ ਅਜਿਹੇ ਹਨ, ਜਿਹੜੇ ਚੰਗੀ ਪੜ੍ਹਾਈ ਲਿਖਾਈ ਕਰਕੇ ਵੀ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ। ਕੁਝ ਨੌਜਵਾਨ ਪੇਸ਼ ਚੱਲਦੀ ਨਾ ਦੇਖ ਵਿਦੇਸ਼ ਜਾ ਕੇ ਕਿਸਮਤ ਅਜ਼ਮਾਉਣ ਲਈ ਲੱਖਾਂ ਰੁਪਏ ਕਰਜ਼ਾ ਚੁੱਕ ਬੇਗਾਨੀ ਧਰਤੀ ਵੱਲ ਕੂਚ ਕਰ ਰਹੇ ਹਨ, ਜਿਨ੍ਹਾਂ ਵਿੱਚੋਂ ਬਹੁਤੇ ਕਾਮਯਾਬ ਵੀ ਹੋ ਜਾਂਦੇ ਹਨ, ਪਰ ਕੁਝ ਵਿਚਾਰੇ ਵਿਦੇਸ਼ੀ ਧਰਤੀ ਉੱਪਰ ਪਹੁੰਚਦੇ ਬਾਅਦ ਵਿੱਚ ਹਨ ਤੇ ਮੌਤ ਪਹਿਲਾਂ ਉਹਨਾਂ ਲਈ ਬਾਹਾਂ ਫੈਲਾਈ ਖੜ੍ਹੀ ਹੁੰਦੀ ਹੈ, ਅਜਿਹੀ ਇੱਕ ਘਟਨਾ ਪੰਜਾਬ ਦੇ ਕਪੂਰਥਲਾ ’ਚ ਪੈਂਦੇ ਪਿੰਡ ਨਡਾਲਾ ਦੇ ਨੌਜਵਾਨ ਨਾਲ ਵਾਪਰੀ ਹੈ।
ਰੋਜ਼ੀ-ਰੋਟੀ ਦੀ ਖਾਤਰ ਦੋ ਮਹੀਨੇ ਪਹਿਲਾਂ ਲੱਖਾਂ ਰੁਪਏ ਕਰਜ਼ਾ ਚੁੱਕ ਇਟਲੀ ਆਏ ਅਜੈ ਕੁਮਾਰ ਨਾਲ ਦੀ ਰੋਮ ਦੇ ਏਅਰਪੋਰਟ ਨੇੜੇ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰ ਮਨਦੀਪ ਕੁਮਾਰ ਨੇ ਪ੍ਰੈੱਸ ਨੂੰ ਭੇਜੀ ਜਾਣਕਾਰੀ ਵਿੱਚ ਕਿਹਾ ਅਜੈ ਕੁਮਾਰ ਲੱਖਾਂ ਰੁਪਏ ਦਾ ਕਰਜ਼ਾ ਚੁੱਕ ਕੇ ਚੰਗੇ ਭਵਿੱਖ ਤੇ ਘਰ ਦੀ ਗਰੀਬੀ ਦੂਰ ਕਰਨ ਲਈ ਤਕਰੀਬਨ ਦੋ ਮਹੀਨੇ ਪਹਿਲਾਂ ਇਟਲੀ ਗਿਆ ਸੀ। ਬੀਤੇ ਦਿਨੀਂ ਉਹ ਆਪਣੇ ਕਿਸੇ ਦੋਸਤ ਦੀ ਗੱਡੀ ਵਿੱਚ ਬੈਠ ਕੇ ਲਾਸੀਓ ਸੂਬੇ ਦੇ ਜ਼ਿਲਾ ਲਾਤੀਨਾ ਤੋਂ ਫਿਊਮੀਚੀਨੋ ਹਵਾਈ ਅੱਡੇ ’ਤੇ ਚਲਾ ਗਿਆ, ਜਿੱਥੇ ਉਸ ਦੇ ਦੋਸਤ ਦੇ ਕਿਸੇ ਰਿਸ਼ਤੇਦਾਰ ਨੇ ਆਉਣਾ ਸੀ। ਏਅਰਪੋਰਟ ’ਤੇ ਪਹੁੰਚ ਕੇ ਗੱਡੀ ਚਾਲਕ ਨੇ ਹਵਾਈ ਅੱਡੇ ਨੇੜੇ ਪਾਰਕਿੰਗ ਦੇ ਪੈਸੇ ਬਚਾਉਣ ਖਾਤਰ ਗੱਡੀ ਗਲਤ ਥਾਂ ਖੜ੍ਹੀ ਕਰ ਦਿੱਤੀ। ਉੱਥੇ ਖੜ੍ਹੇ ਉਹ ਰਿਸ਼ਤੇਦਾਰ ਦੀ ਫਲਾਈਟ ਦਾ ਇੰਤਜ਼ਾਰ ਕਰਨ ਲੱਗੇ।
ਇਸ ਦੌਰਾਨ ਅਜੈ ਕੁਮਾਰ ਪਿਸ਼ਾਬ ਕਰਨ ਲਈ ਸੜਕ ਪਾਰ ਕਰਨ ਲੱਗ ਪਿਆ ਤੇ ਇੱਕ ਤੇਜ਼ ਰਫਤਾਰ ਕਾਰ ਨੇ ਉਸ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ।
ਇਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਅਜੈ ਕੁਮਾਰ ਦੇ ਦੋ ਛੋਟੇ ਬੱਚੇ ਹਨ। ਪਰਿਵਾਰਕ ਮੈਂਬਰਾਂ ਨੇ ਇਟਲੀ ਸਰਕਾਰ, ਭਾਰਤੀ ਅੰਬੈਸੀ ਰੋਮ ਤੇ ਭਾਰਤੀ ਭਾਈਚਾਰੇ ਤੋਂ ਮੰਗ ਕਰਦਿਆਂ ਆਖਿਆ ਕਿ ਇਸ ਹਾਦਸੇ ਦੀ ਜਾਂਚ ਕੀਤੀ ਜਾਵੇ ਤੇ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਮਦਦ ਕੀਤੀ ਜਾਵੇ।
ਦੱਸ ਦੇਈਏ ਕਿ ਜਦੋਂ ਇਹ ਹਵਾਈ ਅੱਡੇ ’ਤੇ ਪੁੱਜੇ ਤਾਂ ਇਨ੍ਹਾਂ ਨੇ ਆਪਣੀ ਕਾਰ ਉਸ ਥਾਂ ਪਾਰਕ ਕਰ ਦਿੱਤੀ, ਜਿੱਥੇ ਇਟਲੀ ਦੇ ਕਾਨੂੰਨ ਮੁਤਾਬਕ ਗੱਡੀ ਉਸ ਸਮੇਂ ਖੜ੍ਹੀ ਕੀਤੀ ਜਾ ਸਕਦੀ ਹੈ, ਜਦੋਂ ਤੁਹਾਨੂੰ ਕੋਈ ਐਮਰਜੈਂਸੀ ਜਾਂ ਪ੍ਰੇਸ਼ਾਨੀ ਹੋਵੇ। ਅਫ਼ਸੋਸ ਇਹ ਭਾਰਤੀ ਆਪਣੀ ਗੱਡੀ ਨੂੰ ਏਅਰਪੋਰਟ ਦੀ ਪਾਰਕਿੰਗ ਵਿੱਚ ਇਸ ਲਈ ਲੈ ਕੇ ਨਹੀਂ ਗਏ, ਕਿਉਂਕਿ ਉੱਥੇ ਇਨ੍ਹਾਂ ਨੂੰ ਗੱਡੀ ਪਾਰਕ ਕਰਨ ਦੇ ਪੈਸੇ ਦੇਣੇ ਪੈਣੇ ਸੀ। ਬਸ ਇੱਥੇ ਹੀ ਇਹ ਵੱਡੀ ਗ਼ਲਤੀ ਕਰ ਗਏ ਤੇ ਮੇਨ ਹਾਈਵੇ ਦੇ ਐਮਰਜੈਂਸੀ ਰਾਹ ਉਪਰ ਗੱਡੀ ਖੜ੍ਹੀ ਕਰ ਆਪਣੇ ਭਾਰਤ ਤੋਂ ਆਉਣ ਵਾਲੇ ਦੋਸਤ ਦੀ ਉਡੀਕ ਕਰਨ ਲੱਗੇ। ਜਦੋਂ ਕਿ ਕਾਨੂੰਨ ਅਨੁਸਾਰ ਇੱਥੇ ਗੱਡੀ ਖੜ੍ਹੀ ਨਹੀਂ ਹੋ ਸਕਦੀ।
ਜੇਕਰ ਕੋਈ ਅਜਿਹਾ ਕਰਦਾ ਤਾਂ ਉਸ ਨੂੰ ਜੁਰਮਾਨਾ ਹੋ ਸਕਦਾ ਹੈ, ਪਰ ਜਾਣਕਾਰੀ ਦੀ ਘਾਟ ਜਾਂ ਫਿਰ ਅਣਗਹਿਲੀ ਕਾਰਨ ਇਹ ਮੰਦਭਾਗੀ ਘਟਨਾ ਵਾਪਰ ਗਈ। ਜਦੋਂ ਗੱਡੀ ਖੜ੍ਹੀ ਕੀਤੀ ਤਾਂ 36 ਸਾਲਾ ਅਜੈ ਕੁਮਾਰ ਪਿਸ਼ਾਬ ਕਰਨ ਲਈ ਹਾਈਵੇਅ ਪਾਰ ਕਰਨ ਲੱਗ ਗਿਆ। ਹਾਈਵੇ ਦੇ ਵਿਚਕਾਰ ਜਾਂਦਿਆਂ ਹੀ ਇਸ ਨੂੰ ਇੱਕ ਤੇਜ਼ ਰਫ਼ਤਾਰ ਗੱਡੀ ਨੇ ਆਪਣੀ ਲਪੇਟ ਵਿੱਚ ਲੈ ਲਿਆ। ਗੱਡੀ ਨੇ ਉਸ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਇਟਾਲੀਅਨ ਪੁਲਿਸ ਤੇ ਟ੍ਰੈਫਿਕ ਪੁਲਿਸ ਮੌਕੇ ’ਤੇ ਪਹੁੰਚ ਗਈ ਜਿਸ ਨੇ ਤੁਰੰਤ ਐਂਬੂਲੈਂਸ ਬੁਲਾ ਲਈ, ਪਰ ਉਸ ਸਮੇਂ ਤੱਕ ਬਹੁਤ ਦੇਰ ਹੋ ਚੁੱਕੀ ਸੀ।
Next Story
ਤਾਜ਼ਾ ਖਬਰਾਂ
Share it