Begin typing your search above and press return to search.

ਬਰੈਂਪਟਨ ਦਾ ਪੰਜਾਬੀ ਟਰੱਕ ਡਰਾਈਵਰ ਕੋਕੀਨ ਸਣੇ ਗ੍ਰਿਫ਼ਤਾਰ

ਬਰੈਂਪਟਨ, 21 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਤੋਂ ਕੈਨੇਡਾ ਆ ਰਹੇ ਇਕ ਹੋਰ ਪੰਜਾਬੀ ਟਰੱਕ ਡਰਾਈਵਰ ਕੋਲੋਂ 114 ਪਾਊਂਡ ਕੋਕੀਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਤੇ ਰਾਯਲ ਕੈਨੇਡੀਅਨ ਮਾਊਂਟਡ ਪੁਲਿਸ ਵੱਲੋਂ ਇਹ ਬਰਾਮਦਗੀ ਸਾਰਨੀਆ ਦੇ ਬਲੂ ਵਾਟਰ ਬ੍ਰਿਜ ’ਤੇ ਕੀਤੀ ਗਈ ਅਤੇ ਡਰਾਈਵਰ ਦੀ ਸ਼ਨਾਖਤ 27 ਸਾਲ ਦੇ ਮਨਪ੍ਰੀਤ […]

ਬਰੈਂਪਟਨ ਦਾ ਪੰਜਾਬੀ ਟਰੱਕ ਡਰਾਈਵਰ ਕੋਕੀਨ ਸਣੇ ਗ੍ਰਿਫ਼ਤਾਰ
X

Editor EditorBy : Editor Editor

  |  21 Dec 2023 9:31 AM IST

  • whatsapp
  • Telegram
ਬਰੈਂਪਟਨ, 21 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਤੋਂ ਕੈਨੇਡਾ ਆ ਰਹੇ ਇਕ ਹੋਰ ਪੰਜਾਬੀ ਟਰੱਕ ਡਰਾਈਵਰ ਕੋਲੋਂ 114 ਪਾਊਂਡ ਕੋਕੀਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਤੇ ਰਾਯਲ ਕੈਨੇਡੀਅਨ ਮਾਊਂਟਡ ਪੁਲਿਸ ਵੱਲੋਂ ਇਹ ਬਰਾਮਦਗੀ ਸਾਰਨੀਆ ਦੇ ਬਲੂ ਵਾਟਰ ਬ੍ਰਿਜ ’ਤੇ ਕੀਤੀ ਗਈ ਅਤੇ ਡਰਾਈਵਰ ਦੀ ਸ਼ਨਾਖਤ 27 ਸਾਲ ਦੇ ਮਨਪ੍ਰੀਤ ਸਿੰਘ ਵਜੋਂ ਕੀਤੀ ਗਈ ਹੈ। ਬਰੈਂਪਟਨ ਦੇ ਵਸਨੀਕ ਮਨਪ੍ਰੀਤ ਸਿੰਘ ਵਿਰੁੱਧ ਕੋਕੀਨ ਇੰਪੋਰਟ ਕਰਨ ਅਤੇ ਤਸਕਰੀ ਦੇ ਮਕਸਦ ਨਾਲ ਕੋਕੀਨ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ।

ਅਮਰੀਕਾ ਤੋਂ ਆਉਂਦਿਆਂ ਬਲੂ ਵਾਟਰ ਬ੍ਰਿਜ ’ਤੇ ਟਰੱਕ ’ਚੋਂ ਮਿਲੀ 114 ਪਾਊਂਡ ਕੋਕੀਨ

ਪ੍ਰਾਪਤ ਜਾਣਕਾਰੀ ਮੁਤਾਬਕ ਮਨਪ੍ਰੀਤ ਸਿੰਘ ਆਪਣਾ ਟਰੱਕ ਲੈ ਕੇ ਪੋਰਟ ਹਿਊਰਨ ਤੋਂ ਉਨਟਾਰੀਓ ਦੇ ਪੁਆਇੰਟ ਐਡਵਰਡ ਵੱਲ ਆ ਰਿਹਾ ਸੀ ਜਦੋਂ ਉਸ ਨੂੰ ਰੋਕਿਆ ਗਿਆ। ਮੁਢਲੀ ਪੁੱਛ-ਪੜਤਾਲ ਮਗਰੋਂ ਸ਼ੱਕ ਹੋਣ ’ਤੇ ਟਰੱਕ ਦੀ ਦੂਜੀ ਵਾਰ ਘੋਖ ਕੀਤੀ ਗਈ ਅਤੇ ਇਸ ਵਿਚੋਂ ਕਈ ਸ਼ੱਕੀ ਪੈਕਟ ਮਿਲੇ। ਪੈਕਟਾਂ ਵਿਚਲੇ ਪਦਾਰਥ ਨੂੰ ਲੈਬ ਵਿਚ ਟੈਸਟ ਕਰਵਾਇਆ ਗਿਆ ਅਤੇ ਕੋਕੀਨ ਹੋਣ ਬਾਰੇ ਤਸਦੀਕ ਹੋ ਗਈ। ਆਰ.ਸੀ.ਐਮ.ਪੀ. ਦੇ ਬਾਰਡਰ ਇੰਟੈਗਰਿਟੀ ਪ੍ਰੋਗਰਾਮ ਦੇ ਇੰਚਾਰਜ ਰੇਅ ਬੋਲਸਟਰਲੀ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਨਸ਼ਿਆਂ ਨੂੰ ਸਾਡੀਆਂ ਕਮਿਊਨਿਟੀਜ਼ ਵਿਚ ਪਹੁੰਚਣ ਤੋਂ ਪਹਿਲਾਂ ਹੀ ਜ਼ਬਤ ਕਰਨ ਦੀ ਇਕ ਵੱਡੀ ਮਿਸਾਲ ਸਾਹਮਣੇ ਆਈ ਹੈ।
Next Story
ਤਾਜ਼ਾ ਖਬਰਾਂ
Share it