ਕੈਨੇਡਾ ’ਚ ਪੰਜਾਬੀ ਟਰੱਕ ਡਰਾਈਵਰ 300 ਕਰੋੜ ਦੇ ਨਸ਼ੇ ਸਣੇ ਕਾਬੂ
ਵਿੰਨੀਪੈਗ, 1 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਤੋਂ ਆ ਰਹੇ ਟਰੱਕ ਵਿਚੋਂ 50 ਮਿਲੀਅਨ ਡਾਲਰ ਮੁੱਲ ਦਾ ਨਸ਼ਾ ਬਰਾਮਦ ਕਰਦਿਆਂ ਆਰ.ਸੀ.ਐਮ.ਪੀ. ਨੇ 29 ਸਾਲ ਦੇ ਕੋਮਲਪ੍ਰੀਤ ਸਿੱਧੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਦੱਸਿਆ ਕਿ ਮੈਨੀਟੋਬਾ ਦੇ ਬੌਇਸੇਵੇਨ ਐਂਟਰੀ ਪੋਰਟ ਰਾਹੀਂ ਟਰੱਕ ਕੈਨੇਡਾ ਵਿਚ ਦਾਖਲ ਹੋਇਆ ਅਤੇ ਸ਼ੱਕ ਹੋਣ ’ਤੇ ਇਸ […]
By : Editor Editor
ਵਿੰਨੀਪੈਗ, 1 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਤੋਂ ਆ ਰਹੇ ਟਰੱਕ ਵਿਚੋਂ 50 ਮਿਲੀਅਨ ਡਾਲਰ ਮੁੱਲ ਦਾ ਨਸ਼ਾ ਬਰਾਮਦ ਕਰਦਿਆਂ ਆਰ.ਸੀ.ਐਮ.ਪੀ. ਨੇ 29 ਸਾਲ ਦੇ ਕੋਮਲਪ੍ਰੀਤ ਸਿੱਧੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਦੱਸਿਆ ਕਿ ਮੈਨੀਟੋਬਾ ਦੇ ਬੌਇਸੇਵੇਨ ਐਂਟਰੀ ਪੋਰਟ ਰਾਹੀਂ ਟਰੱਕ ਕੈਨੇਡਾ ਵਿਚ ਦਾਖਲ ਹੋਇਆ ਅਤੇ ਸ਼ੱਕ ਹੋਣ ’ਤੇ ਇਸ ਦੀ ਤਲਾਸ਼ੀ ਲਈ ਗਈ ਜਿਸ ਦੌਰਾਨ 402 ਕਿਲੋ ਮੇਥਮਫੈਟਾਮਿਨ ਬਰਾਮਦ ਕੀਤੀ ਗਈ। ਵਿੰਨੀਪੈਗ ਵਿਖੇ ਮੈਨੀਟੋਬਾ ਆਰ.ਸੀ.ਐਮ.ਪੀ. ਦੇ ਮੁੱਖ ਦਫਤਰ ਵਿਚ ਪ੍ਰੈਸ ਕਾਨਫਰੰਸ ਦੌਰਾਨ ਇੰਸਪੈਕਟਰ ਜੋਅ ਟੈਲਸ ਨੇ ਦੱਸਿਆ ਕਿ ਨਸ਼ੇ ਦੀ ਬਰਾਮਦਗੀ ਮੌਕੇ ਟਰੱਕ ਡਰਾਈਵਰ ਇਕੱਲਾ ਸੀ ਜਿਸ ਵਿਰੁੱਧ ਮੇਥਮਫੈਟਾਮਿਨ ਇੰਪੋਰਟ ਕਰਨ ਅਤੇ ਤਸਕਰੀ ਦੇ ਮਕਸਦ ਨਾਲ ਪਾਬੰਦੀਸ਼ੁਦਾ ਪਦਾਰਥ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ।
29 ਸਾਲ ਦੇ ਕੋਮਲਪ੍ਰੀਤ ਸਿੱਧੂ ਵਜੋਂ ਕੀਤੀ ਗਈ ਸ਼ਨਾਖਤ
ਅਦਾਲਤ ਵਿਚ ਉਸ ਦੀ ਪੇਸ਼ ਅੱਜ ਹੋ ਸਕਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅਮਰੀਕਾ ਤੋਂ ਆਏ ਟਰੱਕ ਵਿਚੋਂ ਬਰਾਮਦ ਚਾਰ ਕੁਇੰਟਲ ਨਸ਼ੇ ਨੂੰ ਸਿਰਫ ਮੈਨੀਟੋਬਾ ਹੀ ਨਹੀਂ ਸਗੋਂ ਪੱਛਮੀ ਕੈਨੇਡਾ ਅਤੇ ਉਨਟਾਰੀਓ ਵਿਚ ਵੇਚਿਆ ਜਾਣਾ ਸੀ। ਨਸ਼ਾ ਤਸਕਰੀ ਲਈ ਵਰਤਿਆ ਗਿਆ ਟਰੱਕ ਮੈਨੀਟੋਬਾ ਦੀ ਇਕ ਕਮਰਸ਼ੀਅਲ ਟ੍ਰਕਿੰਗ ਕੰਪਨੀ ਦਾ ਦੱਸਿਆ ਜਾ ਰਿਹਾ ਹੈ ਜਿਥੇ ਸੰਭਾਵਤ ਤੌਰ ’ਤੇ ਕੋਮਲਪ੍ਰੀਤ ਸਿੱਧੂ ਨੌਕਰੀ ਕਰਦਾ ਸੀ ਪਰ ਇਸ ਤੱਥ ਦੀ ਤਸਦੀਕ ਕੀਤੀ ਜਾਣੀ ਹਾਲੇ ਬਾਕੀ ਹੈ। ਟੈਲਸ ਨੇ ਆਖਿਆ ਕਿ ਨਸ਼ਿਆਂ ਦੀ ਖੇਪ ਦਾ ਆਕਾਰ ਦਰਸਾਉਂਦਾ ਹੈ ਕਿ ਪੇਸ਼ੇਵਰ ਅਪਰਾਧੀਆਂ ਵੱਲੋਂ ਕੌਮਾਂਤਰੀ ਪੱਧਰ ’ਤੇ ਕਿੰਨਾ ਵੱਡਾ ਨੈਟਵਰਕ ਕਾਇਮ ਕੀਤਾ ਹੋਇਆ ਹੈ। ਨਸ਼ਿਆਂ ਨਾਲ ਭਰੇ ਟਰੱਕ ਵੱਲੋਂ ਤੈਅ ਸਫਰ ਦੀ ਡੂੰਘਾਈ ਨਾਲ ਘੋਖ ਕੀਤੀ ਜਾ ਰਹੀ ਹੈ ਜਿਸ ਰਾਹੀਂ ਪਤਾ ਲੱਗ ਸਕੇਗਾ ਕਿ ਇਹ ਅਮਰੀਕਾ ਦੇ ਕਿਹੜੇ ਕਿਹੜੇ ਸੂਬੇ ਵਿਚੋਂ ਲੰਘਿਆ ਅਤੇ ਨਸ਼ਿਆਂ ਦੀ ਖੇਪ ਕਿੱਥੇ ਲੱਦੀ ਗਈ।
ਮੈਨੀਟੋਬਾ ਦੇ ਇਤਿਹਾਸ ਵਿਚ ਨਸ਼ਿਆਂ ਦੀ ਸਭ ਤੋਂ ਵੱਡੀ ਬਰਾਮਦਗੀ
ਦੂਜੇ ਪਾਸੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਕੈਨ ਮੈਕਗ੍ਰੈਗਰ ਨੇ ਦੱਸਿਆ ਕਿ ਮੇਥਮਫੈਟਾਮਿਨ 200 ਲਿਫਾਫਿਆਂ ਵਿਚ ਪੈਕ ਕੀਤੀ ਹੋਈ ਸੀ ਅਤੇ 14 ਫਰਵਰੀ ਦੀ ਰਾਤ ਤਕਰੀਬਨ 10 ਵਜੇ ਸਰਹੱਦੀ ਲਾਂਘੇ ’ਤੇ ਪੁੱਜੇ ਟਰੱਕ ਦੀ ਮੁਢਲੀ ਪੜਤਾਲ ਮਗਰੋਂ ਬਾਰੀਕੀ ਨਾਲ ਤਲਾਸ਼ੀ ਲੈਣ ਦਾ ਫੈਸਲਾ ਲਿਆ ਗਿਆ। ਤਲਾਸ਼ੀ ਦੌਰਾਨ ਸ਼ੱਕੀ ਪਦਾਰਥ ਮਿਲਿਆ ਜਿਸ ਨੂੰ ਟੈਸਟ ਕਰਵਾਉਣ ਲਈ ਲੈਬੌਰਟਰੀ ਭੇਜਿਆ ਗਿਆ ਅਤੇ ਬਾਅਦ ਵਿਚ ਇਸ ਦੇ ਮੇਥਮਫੈਟਾਮਿਨ ਹੋਣ ਬਾਰੇ ਤਸਦੀਕ ਹੋ ਗਈ।