Begin typing your search above and press return to search.
ਕੈਨੇਡਾ ’ਚ ਪੰਜਾਬੀ ਟਰੱਕ ਡਰਾਈਵਰ 52 ਕਿਲੋ ਕੋਕੀਨ ਸਣੇ ਗ੍ਰਿਫ਼ਤਾਰ
ਕੈਲਗਰੀ, 20 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਤੋਂ ਕੈਨੇਡਾ ਦਾਖਲ ਹੋ ਰਹੇ ਪੰਜਾਬੀ ਟਰੱਕ ਡਰਾਈਵਰ ਕੋਲੋਂ 30 ਲੱਖ ਡਾਲਰ ਮੁੱਲ ਦੀ 52 ਕਿਲੋ ਕੋਕੀਨ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਫਸਰਾਂ ਨੇ ਦੱਸਿਆ ਕਿ ਐਲਬਰਟਾ ਦੇ ਕਾਊਟਸ ਲਾਂਘੇ ’ਤੇ ਇਕ ਟਰੱਕ ਨੂੰ ਰੋਕਿਆ ਗਿਆ ਜਿਸ ਨੂੰ 28 ਸਾਲ ਦਾ […]
By : Editor Editor
ਕੈਲਗਰੀ, 20 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਤੋਂ ਕੈਨੇਡਾ ਦਾਖਲ ਹੋ ਰਹੇ ਪੰਜਾਬੀ ਟਰੱਕ ਡਰਾਈਵਰ ਕੋਲੋਂ 30 ਲੱਖ ਡਾਲਰ ਮੁੱਲ ਦੀ 52 ਕਿਲੋ ਕੋਕੀਨ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਫਸਰਾਂ ਨੇ ਦੱਸਿਆ ਕਿ ਐਲਬਰਟਾ ਦੇ ਕਾਊਟਸ ਲਾਂਘੇ ’ਤੇ ਇਕ ਟਰੱਕ ਨੂੰ ਰੋਕਿਆ ਗਿਆ ਜਿਸ ਨੂੰ 28 ਸਾਲ ਦਾ ਕਮਲਪ੍ਰੀਤ ਸਿੰਘ ਚਲਾ ਰਿਹਾ ਸੀ। ਮੁਢਲੀ ਪੜਤਾਲ ਮਗਰੋਂ ਟਰੱਕ ਦੀ ਬਾਰੀਕੀ ਨਾਲ ਤਲਾਸ਼ੀ ਆਰੰਭੀ ਗਈ ਜਿਸ ਦੌਰਾਨ 50 ਤੋਂ ਵੱਧ ਨੀਲੇ ਰੰਗ ਦੇ ਪੈਕਟ ਬਰਾਮਦ ਹੋਏ। ਨੀਲੇ ਰੰਗ ਦੇ ਇਹ ਪੈਕਟ ਬੱਚਿਆਂ ਦੇ ਡਾਇਪਰ ਵਾਲੇ ਡੱਬਿਆਂ ਵਿਚ ਸਨ ਅਤੇ ਲੈਬ ਵਿਚ ਟੈਸਟ ਦੌਰਾਨ ਪੈਕਟਾਂ ਵਿਚ ਕੋਕੀਨ ਹੋਣ ਬਾਰੇ ਤਸਦੀਕ ਹੋ ਗਈ। ਨਸ਼ੀਲਾ ਪਦਾਰਥ ਟ੍ਰੇਲਰ ਵਿਚੋਂ ਮਿਲਿਆ ਅਤੇ ਮਾਮਲਾ ਇੰਟੈਗਰੇਟਿਡ ਬਾਰਡਰ ਐਨਫੋਰਸਮੈਂਟ ਟੀਮ ਨੂੰ ਸੌਂਪ ਦਿਤਾ ਗਿਆ। ਆਰ.ਸੀ.ਐਮ.ਪੀ. ਦੇ ਸੁਪਰਡੈਂਟ ਸ਼ੌਨ ਬੌਸਰ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੁਰੱਖਿਆ ਏਜੰਸੀਆਂ ਵਿਚਾਲੇ ਮਜ਼ਬੂਤ ਤਾਲਮੇਲ ਦੇ ਸਿੱਟੇ ਵਜੋਂ ਭਾਰੀ ਮਾਤਰਾ ਵਿਚ ਨਸ਼ੀਲਾ ਪਦਾਰਥ ਬਰਾਮਦ ਕਰਦਿਆਂ ਇਸ ਨੂੰ ਕੈਨੇਡਾ ਵਿਚ ਜਾਣ ਤੋਂ ਰੋਕਿਆ ਜਾ ਸਕਿਆ। ਕੈਲਗਰੀ ਦੇ 28 ਸਾਲਾ ਕਮਲਪ੍ਰੀਤ ਸਿੰਘ ਵਿਰੁੱਧ ਪਾਬੰਦੀਸ਼ੁਦਾ ਪਦਾਰਥ ਇੰਪੋਰਟ ਕਰਨ ਅਤੇ ਤਸਕਰੀ ਦੇ ਮਕਸਦ ਨਾਲ ਪਾਬੰਦੀਸ਼ੁਦਾ ਪਦਾਰਥ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ। ਲੈਥਬ੍ਰਿਜ ਦੀ ਪ੍ਰੋਵਿਨਸ਼ੀਅਲ ਕੋਰਟ ਵਿਚ ਕਮਲਪ੍ਰੀਤ ਸਿੰਘ ਦੀ ਪੇਸ਼ੀ 2 ਜਨਵਰੀ 2024 ਨੂੰ ਹੋਵੇਗੀ।
Next Story