Begin typing your search above and press return to search.

ਕੈਨੇਡਾ ’ਚ ਪੰਜਾਬੀ ਟਰੱਕ ਡਰਾਇਵਰ ਗ੍ਰਿਫ਼ਤਾਰ, 6.5 ਮਿਲੀਅਨ ਡਾਲਰ ਦੀ ਕੋਕੀਨ ਮਿਲਣ ਦਾ ਦਾਅਵਾ

ਬ੍ਰੈਂਪਟਨ, 11 ਜਨਵਰੀ, ਮਮਤਾ : ਵੱਡੀ ਖ਼ਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਐ, ਜਿੱਥੇ ਟੋਰਾਂਟੋ-ਕੈਨੇਡਾ ਦੀ ਫੈਡਰਲ ਅਥਾਰਟੀ ਵੱਲੋਂ ਬ੍ਰੈਂਪਟਨ ਦੇ ਰਹਿਣ ਵਾਲੇ ਇਕ ਪੰਜਾਬੀ ਟਰੱਕ ਡਰਾਇਵਰ ’ਤੇ ਕੋਕੀਨ ਤਸਕਰੀ ਦੇ ਚਾਰਜ ਲਗਾ ਕੇ ਗ੍ਰਿਫ਼ਤਾਰ ਕੀਤਾ ਗਿਆ ਏ। ਜਾਣਕਾਰੀ ਅਨੁਸਾਰ ਮੁਲਜ਼ਮ ਕੋਲੋਂ ਨਿਆਗਰਾ ਫਾਲ ਦੇ ਕੁਈਨਸਟਨ ਬਾਰਡਰ ’ਤੇ 500 ਮਿਲੀਅਨ ਪੌਂਡ ਦੀ ਕੋਕੀਨ ਬਰਾਮਦ ਕੀਤੀ […]

Punjabi truck driver arrested in Canada
X

Editor EditorBy : Editor Editor

  |  11 Jan 2024 11:09 AM IST

  • whatsapp
  • Telegram

ਬ੍ਰੈਂਪਟਨ, 11 ਜਨਵਰੀ, ਮਮਤਾ : ਵੱਡੀ ਖ਼ਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਐ, ਜਿੱਥੇ ਟੋਰਾਂਟੋ-ਕੈਨੇਡਾ ਦੀ ਫੈਡਰਲ ਅਥਾਰਟੀ ਵੱਲੋਂ ਬ੍ਰੈਂਪਟਨ ਦੇ ਰਹਿਣ ਵਾਲੇ ਇਕ ਪੰਜਾਬੀ ਟਰੱਕ ਡਰਾਇਵਰ ’ਤੇ ਕੋਕੀਨ ਤਸਕਰੀ ਦੇ ਚਾਰਜ ਲਗਾ ਕੇ ਗ੍ਰਿਫ਼ਤਾਰ ਕੀਤਾ ਗਿਆ ਏ। ਜਾਣਕਾਰੀ ਅਨੁਸਾਰ ਮੁਲਜ਼ਮ ਕੋਲੋਂ ਨਿਆਗਰਾ ਫਾਲ ਦੇ ਕੁਈਨਸਟਨ ਬਾਰਡਰ ’ਤੇ 500 ਮਿਲੀਅਨ ਪੌਂਡ ਦੀ ਕੋਕੀਨ ਬਰਾਮਦ ਕੀਤੀ ਗਈ ਸੀ । ਬ੍ਰੈਂਪਟਨ ਦੇ ਰਹਿਣ ਵਾਲੇ ਪੰਜਾਬੀ ਟਰੱਕ ਡਰਾਇਵਰ ਸੁਖਵਿੰਦਰ ਸਿੰਘ ਧੰਜੂ ਨੂੰ ਟੋਰਾਂਟੋ ਕੈਨੈਡਾ ਦੀ ਫੈਡਰਲ ਅਥਾਰਟੀ ਵੱਲੋਂ ਕੋਕੀਨ ਤਸਕਰੀ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਏ।
ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਦੇ ਅਨੁਸਾਰ ਸੁਖਵਿੰਦਰ ਧੰਜੂ ਕੋਲੋਂ ਕੈਨੇਡਾ ਅਮਰੀਕਾ ਸਰਹੱਦ ਨੇੜਿਓਂ ਪਿਛਲੇ ਸਾਲ 26 ਸਤੰਬਰ ਨੂੰ ਮਾਲ ਢੋਹਣ ਵਾਲੇ ਟਰੱਕ ਵਿਚੋਂ 6.5 ਮਿਲੀਅਨ ਡਾਲਰ ਤੋਂ ਜ਼ਿਆਦਾ ਦੀ ਡਰੱਗ ਜ਼ਬਤ ਕੀਤੀ ਗਈ ਸੀ। ਪੁਲਿਸ ਦੇ ਮੁਤਾਬਕ ਜਦੋਂ ਟਰੱਕ ਡਰਾਇਵਰ ਸੁਖਵਿੰਦਰ ਧੰਜੂ ਆਪਣਾ ਟਰੱਕ ਲੈ ਕੇ ਨਿਆਗਰਾ ਆਨ ਦਿ ਲੇਕ ਵਿਚ ਦਾਖ਼ਲ ਹੋਣ ਲਈ ਕਵੀਨਸਟਨ ਲੈਵੀਸਟਨ ਬ੍ਰਿਜ ਬੰਦਰਗਾਹ ’ਤੇ ਇਕ ਜਾਂਚ ਬੂਥ ’ਤੇ ਪਹੁੰਚਿਆ ਤਾਂ ਉਸ ਦੀ ਜਾਂਚ ਕੀਤੀ ਗਈ। ਪੁਲਿਸ ਦਾ ਦਾਅਵਾ ਏ ਕਿ ਕਾਰਗੋ ਟਰੱਕ ਦੀ ਜਾਂਚ ਪੜਤਾਲ ਦੌਰਾਨ ਉਸ ਵਿਚੋਂ 202 ਇੱਟਾਂ ਦੇ ਆਕਾਰ ਦੀਆਂ ਵਸਤੂਆਂ ਮਿਲੀਆਂ, ਜਿਨ੍ਹਾਂ ਵਿਚ ਕੋਕੀਨ ਹੋਣ ਦੀ ਪੁਸ਼ਟੀ ਹੋਈ। ਪੁਲਿਸ ਮੁਤਾਬਕ ਸ਼ੱਕੀ ਕੋਕੀਨ ਦਾ ਵਜ਼ਨ ਕਰੀਬ 233 ਕਿਲੋਗ੍ਰਾਮ ਸੀ।
ਪੁਲਿਸ ਨੇ ਦੱਸਿਆ ਕਿ ਡਰਾਇਵਰ ਨੂੰ ਕੈਨੇਡਾ ਸਰਹੱਦ ਸੇਵਾ ਏਜੰਸੀ ਦੇ ਅਧਿਕਾਰੀਆਂ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਸ਼ੱਕੀ ਵਸਤਾਂ ਦੇ ਨਾਲ ਆਰਸੀਐਮਪੀ ਅਧਿਕਾਰੀਆਂ ਦੀ ਹਿਰਾਸਤ ਵਿਚ ਭੇਜ ਦਿੱਤਾ ਗਿਆ। ਇਕ ਜਾਂਚ ਤੋਂ ਬਾਅਦ ਆਰਸੀਐਮਪੀ ਨੇ 19 ਦਸੰਬਰ ਨੂੰ 35 ਸਾਲਾ ਪੰਜਾਬੀ ਟਰੱਕ ਡਰਾਇਵਰ ਸੁਖਵਿੰਦਰ ਧੰਜੂ ’ਤੇ ਕੋਕੀਨ ਦੀ ਤਸਕਰੀ ਕਰਨ ਦਾ ਇਲਜ਼ਾਮ ਲਗਾਇਆ। ਦੱਸ ਦਈਏ ਕਿ ਫਿਲਹਾਲ ਪੁਲਿਸ ਵੱਲੋਂ ਸੁਖਵਿੰਦਰ ਧੰਜੂ ਨੂੰ ਸਖ਼ਤ ਸ਼ਰਤਾਂ ਦੇ ਤਹਿਤ ਜ਼ਮਾਨਤ ਦੇ ਦਿੱਤੀ ਗਈ ਐ ਅਤੇ ਅਗਲੀ ਵਾਰ 2 ਫਰਵਰੀ ਨੂੰ ਉਸ ਨੂੰ ਸੇਂਟ ਕੈਥਰੀਨਸ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਗਿਆ ਏ।

ਸੁਖਬੀਰ ਬਾਦਲ ਨੇ ਭਗਵੰਤ ਮਾਨ ’ਤੇ ਮਾਣਹਾਨੀ ਦਾ ਕੀਤਾ ਕੇਸ


ਚੰਡੀਗੜ੍ਹ, 11 ਜਨਵਰੀ, ਨਿਰਮਲ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਮੁਕਤਸਰ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਖੁੱਲ੍ਹੀ ਬਹਿਸ ’ਚ ਭਗਵੰਤ ਮਾਨ ਨੇ ਬਾਦਲ ਪਰਿਵਾਰ ’ਤੇ ਹਰਿਆਣਾ ’ਚ ਬਾਲਾਸਰ ਫਾਰਮ ਲਈ ਵਿਸ਼ੇਸ਼ ਨਹਿਰ ਬਣਾਉਣ ਦੇ ਦੋਸ਼ ਲਾਏ ਸਨ। ਇਸ ਦੇ ਲਈ ਸੁਖਬੀਰ ਬਾਦਲ ਨੇ ਮਾਨ ਨੂੰ ਕਾਨੂੰਨੀ ਨੋਟਿਸ ਭੇਜ ਕੇ ਮੁਆਫੀ ਮੰਗਣ ਲਈ ਕਿਹਾ ਸੀ।
ਮੁੱਖ ਮੰਤਰੀ ਭਗਵੰਤ ਮਾਨ
ਨੇ ਵੀ ਬਾਦਲ ਦੀ ਇਸ ਚੁਣੌਤੀ ਨੂੰ ਸਵੀਕਾਰ ਕਰ ਲਿਆ ਹੈ। ਉਨ੍ਹਾਂ ਕਿਹਾ ਹੈ ਕਿ ਉਹ ਹਰ ਹਫ਼ਤੇ ਸੁਖਬੀਰ ਅਤੇ ਬਾਦਲ ਪਰਿਵਾਰ ਦੀਆਂ ਬੇਨਾਮੀ ਜਾਇਦਾਦਾਂ ਦੀ ਜਾਣਕਾਰੀ ਸਬੂਤਾਂ ਸਮੇਤ ਅੱਗੇ ਲਿਆਉਣਗੇ।
ਸੀ.ਐਮ ਮਾਨ ਨੇ ਕਿਹਾ- ‘ਹੁਣ ਇਹ ਉਨ੍ਹਾਂ ਲਈ ਚੁਣੌਤੀ ਨਹੀਂ, ਸਗੋਂ ਇੱਕ ਮੌਕਾ ਹੈ। ਉਹ ਇਸ ਮਾਮਲੇ ਵਿੱਚ ਹਰ ਹਫ਼ਤੇ ਅਦਾਲਤੀ ਤਰੀਕ (ਸੁਣਵਾਈ) ਕਰਵਾਉਣਾ ਚਾਹੁੰਦੇ ਹਨ। ਹਰ ਤਰੀਕ ਨੂੰ ਉਹ ਸਬੂਤਾਂ ਸਮੇਤ ਅਦਾਲਤ ਦੇ ਸਾਹਮਣੇ ਆਪਣੇ ਵਿਚਾਰ ਪੇਸ਼ ਕਰਨਗੇ। ਹੁਣ ਹਰ ਹਫ਼ਤੇ ਬਾਦਲ ਪਰਿਵਾਰ ਦੀਆਂ ਬੇਨਾਮੀ ਜਾਇਦਾਦਾਂ ਦਾ ਪਰਦਾਫਾਸ਼ ਕੀਤਾ ਜਾਵੇਗਾ। ਇੰਨਾ ਹੀ ਨਹੀਂ ਉਹ ਸੁਖ ਨਿਵਾਸ ਤੋਂ ਅਮਰੀਕਾ ਤੱਕ ਦੀਆਂ ਪਾਰਕਿੰਗਾਂ ਬਾਰੇ ਵੀ ਖੁਲਾਸਾ ਕਰਨਗੇ।
Next Story
ਤਾਜ਼ਾ ਖਬਰਾਂ
Share it