‘‘10 ਸਾਲ ਦੀ ਸਜ਼ਾ ਕੱਟੋ ਜਾਂ ਫ਼ੌਜ ’ਚ ਭਰਤੀ ਹੋਵੋ’’
ਗੁਰਦਾਸਪੁਰ : ਰਸ਼ੀਆ ਵਿਚ ਗਏ ਪੰਜਾਬੀ ਨੌਜਵਾਨਾਂ ਨੂੰ ਧੋਖੇ ਨਾਲ ਜੰਗ ਵਿਚ ਭੇਜੇ ਜਾਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਨੇ। ਤਾਜ਼ਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਏ, ਜਿੱਥੋਂ ਦਾ ਇਕ ਨੌਜਵਾਨ ਵੀ ਚੰਗੇ ਭਵਿੱਖ ਦੀ ਖ਼ਾਤਰ 11 ਲੱਖ ਰੁਪਏ ਖ਼ਰਚ ਕਰਕੇ ਰਸ਼ੀਆ ਗਿਆ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਏਜੰਟ ਧੋਖੇ ਨਾਲ ਉਸ […]
By : Makhan Shah
ਗੁਰਦਾਸਪੁਰ : ਰਸ਼ੀਆ ਵਿਚ ਗਏ ਪੰਜਾਬੀ ਨੌਜਵਾਨਾਂ ਨੂੰ ਧੋਖੇ ਨਾਲ ਜੰਗ ਵਿਚ ਭੇਜੇ ਜਾਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਨੇ। ਤਾਜ਼ਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਏ, ਜਿੱਥੋਂ ਦਾ ਇਕ ਨੌਜਵਾਨ ਵੀ ਚੰਗੇ ਭਵਿੱਖ ਦੀ ਖ਼ਾਤਰ 11 ਲੱਖ ਰੁਪਏ ਖ਼ਰਚ ਕਰਕੇ ਰਸ਼ੀਆ ਗਿਆ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਏਜੰਟ ਧੋਖੇ ਨਾਲ ਉਸ ਨੂੰ ਰਸ਼ੀਅਨ ਆਰਮੀ ਵਿਚ ਭਰਤੀ ਕਰਕੇ ਜੰਗ ਵਿਚ ਭੇਜ ਦਿੱਤਾ ਜਾਵੇਗਾ।
ਜਿਵੇਂ ਹੀ ਪਰਿਵਾਰ ਨੂੰ ਇਹ ਗੱਲ ਪਤਾ ਚੱਲੀ ਤਾਂ ਚਿੰਤਾ ਵਿਚ ਪਰਿਵਾਰ ਦਾ ਬੁਰਾ ਹਾਲ ਐ, ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਵਾਪਸ ਲਿਆਉਣ ਦੀ ਮੰਗ ਕੀਤੀ ਜਾ ਰਹੀ ਐ।
ਗੁਰਦਾਸਪੁਰ ਵਿਚ ਦੀਨਾਨਗਰ ਹਲਕੇ ਦੇ ਪਿੰਡ ਅਵਾਖਾ ਦਾ ਰਵਨੀਤ ਸਿੰਘ ਚੰਗੇ ਭਵਿੱਖ ਦੇ ਲਈ ਰਸ਼ੀਆ ਗਿਆ ਸੀ। ਏਜੰਟ ਨੇ ਉਸ ਨੂੰ ਅਤੇ ਉਸ ਦੇ ਸਾਥੀ ਵਿਕਰਮ ਸਿੰਘ ਨੂੰ ਅੱਗੇ ਅਮਰੀਕਾ ਵਿਚ ਭੇਜਣ ਦਾ ਵਾਅਦਾ ਕੀਤਾ ਪਰ ਉਥੇ ਉਨ੍ਹਾਂ ਨੂੰ ਰਸ਼ੀਅਨ ਪੁਲਿਸ ਨੇ ਫੜ ਕੇ ਰਸ਼ੀਅਨ ਫ਼ੌਜ ਦੇ ਹਵਾਲੇ ਕਰ ਦਿੱਤਾ ਅਤੇ ਯੂਕ੍ਰੇਨ ਖ਼ਿਲਾਫ਼ ਜੰਗ ਲੜਨ ਲਈ ਰਸ਼ੀਅਨ ਫ਼ੌਜ ਵਿਚ ਭਰਤੀ ਕਰ ਲਿਆ।
ਹੁਣ ਇਨ੍ਹਾਂ ਨੌਜਵਾਨਾਂ ਦੇ ਮਾਪਿਆਂ ਵੱਲੋਂ ਕੇਂਦਰ ਅਤੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਐ ਕਿ ਉਨ੍ਹਾਂ ਦੇ ਬੱਚਿਆਂ ਨੂੰ ਰਸ਼ੀਅਨ ਆਰਮੀ ਦੇ ਚੁੰਗਲ ਵਿਚੋਂ ਛੁਡਾ ਕੇ ਵਾਪਸ ਭਾਰਤ ਲਿਆਂਦਾ ਜਾਵੇ।
ਦੱਸ ਦਈਏ ਕਿ ਇਸ ਧੋਖੇ ਵਿਚ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਫਸ ਚੁੱਕੇ ਨੇ, ਜਿਨ੍ਹਾਂ ਨੂੰ ਰਸ਼ੀਆ ਦੀ ਫ਼ੌਜ ਵੱਲੋਂ ਯੂਕ੍ਰੇਨ ਨਾਲ ਜੰਗ ਲੜਨ ਲਈ ਮਜਬੂਰ ਕੀਤ ਜਾ ਰਿਹਾ ਏ। ਇਸ ਦੇ ਚਲਦਿਆਂ ਇਕ ਭਾਰਤੀ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋ ਵੀ ਹੋ ਚੁੱਕੀ ਐ।