Begin typing your search above and press return to search.

ਕੈਨੇਡਾ ’ਚ ਪੰਜਾਬੀ ਵਿਦਿਆਰਥੀਆਂ ਨੇ ਲਾਇਆ ਪੱਕਾ ਮੋਰਚਾ

ਟੋਰਾਂਟੋ, (ਦਲਜੀਤ ਕੌਰ) : ਕੈਨੇਡਾ ’ਚ ਵੱਡੀ ਗਿਣਤੀ ਪੰਜਾਬੀ ਵਿਦਿਆਰਥੀਆਂ ਸੰਘਰਸ਼ ਦੇ ਰਾਹ ਤੁਰ ਪਏ ਨੇ। ਉਨ੍ਹਾਂ ਨੇ ਬਰੈਂਪਟਨ ਸਥਿਤ ਯੂਨੀਵਰਸਿਟੀ ’ਤੇ ਜਾਣਬੁੱਝ ਕੇ ਫ਼ੇਲ੍ਹ ਕਰਨ ਦੇ ਦੋਸ਼ ਲਾਉਂਦਿਆਂ ਪੱਕਾ ਮੋਰਚਾ ਲਾ ਦਿੱਤਾ। ਫੇਲ੍ਹ ਹੋਏ ਵਿਦਿਆਰਥੀਆਂ ਦੀ ਗਿਣਤੀ 130 ਤੋਂ ਵੱਧ ਦੱਸੀ ਜਾ ਰਹੀ ਹੈ।‘ਮੌਂਟਰੀਅਲ ਯੂਥ ਸਟੂਡੈਂਟ ਆਰਗੇਨਾਈਜੇਸ਼ਨ’ ਅਤੇ ‘ਨੌਜਵਾਨ ਸਪੋਰਟ ਨੈੱਟਵਰਕ’ ਨੇ ਦੱਸਿਆ ਕਿ […]

ਕੈਨੇਡਾ ’ਚ ਪੰਜਾਬੀ ਵਿਦਿਆਰਥੀਆਂ ਨੇ ਲਾਇਆ ਪੱਕਾ ਮੋਰਚਾ
X

Editor EditorBy : Editor Editor

  |  7 Jan 2024 9:13 AM IST

  • whatsapp
  • Telegram
ਟੋਰਾਂਟੋ, (ਦਲਜੀਤ ਕੌਰ) : ਕੈਨੇਡਾ ’ਚ ਵੱਡੀ ਗਿਣਤੀ ਪੰਜਾਬੀ ਵਿਦਿਆਰਥੀਆਂ ਸੰਘਰਸ਼ ਦੇ ਰਾਹ ਤੁਰ ਪਏ ਨੇ। ਉਨ੍ਹਾਂ ਨੇ ਬਰੈਂਪਟਨ ਸਥਿਤ ਯੂਨੀਵਰਸਿਟੀ ’ਤੇ ਜਾਣਬੁੱਝ ਕੇ ਫ਼ੇਲ੍ਹ ਕਰਨ ਦੇ ਦੋਸ਼ ਲਾਉਂਦਿਆਂ ਪੱਕਾ ਮੋਰਚਾ ਲਾ ਦਿੱਤਾ। ਫੇਲ੍ਹ ਹੋਏ ਵਿਦਿਆਰਥੀਆਂ ਦੀ ਗਿਣਤੀ 130 ਤੋਂ ਵੱਧ ਦੱਸੀ ਜਾ ਰਹੀ ਹੈ।
‘ਮੌਂਟਰੀਅਲ ਯੂਥ ਸਟੂਡੈਂਟ ਆਰਗੇਨਾਈਜੇਸ਼ਨ’ ਅਤੇ ‘ਨੌਜਵਾਨ ਸਪੋਰਟ ਨੈੱਟਵਰਕ’ ਨੇ ਦੱਸਿਆ ਕਿ ਬਰੈਂਪਟਨ ਸਥਿਤ ਅਲਗੋਮਾ ਯੂਨੀਵਰਸਿਟੀ ਵਿੱਚ ‘ਆਈ. ਟੀ. ਦੇ ਗਰੈਜੂਏਸ਼ਨ ਕੋਰਸ’ ਦੇ 130 ਦੇ ਕਰੀਬ ਵਿਦਿਆਰਥੀਆਂ ਨੂੰ ਸਾਜ਼ਿਸ਼ੀ ਢੰਗ ਨਾਲ ਫੇਲ੍ਹ੍ਹ ਕਰਨ ਤੋਂ ਬਾਅਦ ਵਿਦਿਆਰਥੀਆਂ ਨੇ ਯੂਨੀਵਰਸਿਟੀ ਕੈਂਪਸ ਸਾਹਮਣੇ ਪੱਕਾ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ ਹੈ।
‘ਆਈ. ਟੀ. ਦੇ ਗਰੈਜੂਏਸ਼ਨ ਕੋਰਸ’ ਵਿੱਚ ਕੁੱਲ ਦਸ ਵਿਸ਼ੇ ਹਨ ਤੇ ਦੱਸ ਵਿੱਚੋਂ ਨੌਂ ਵਿਸ਼ਿਆਂ ਵਿੱਚੋਂ ਵਿਦਿਆਰਥੀ ਚੰਗੇ ਨੰਬਰ ਲੈ ਕੇ ਪਾਸ ਹੋਏ ਹਨ ਅਤੇ ‘ਤਕਨੀਕਸ ਆਫ ਸਿਸਟਮ ਐਨਾਲਿਸਟ’ ਦੇ ਪ੍ਰੈਕਟੀਕਲ ਵਿੱਚੋਂ ਵੀ ਚੰਗੇ ਅੰਕ ਹਾਸਲ ਕੀਤੇ ਹਨ, ਪਰੰਤੂ ਇਸ ਵਿਸ਼ੇ ਦੇ ਥਿਊਰੀ ਵਾਲੇ ਪੇਪਰ ਵਿੱਚ ਵੱਡੀ ਗਿਣਤੀ ਵਿਦਿਆਰਥੀ ਫੇਲ੍ਹ ਹੋ ਗਏ। ਵਿਦਿਆਰਥੀਆਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਸਾਜਿਸ਼ੀ ਢੰਗ ਨਾਲ ਜਾਣ ਬੁੱਝ ਕੇ ਫੇਲ੍ਹ੍ਹ ਕੀਤਾ ਗਿਆ ਹੈ। ਸਾਲਾਨਾ ਗਰੇਡਿੰਗ ਸਿਸਟਮ ਵਿੱਚ ਕਥਿਤ ਤੌਰ ’ਤੇ ਧੋਖੇਬਾਜ਼ੀ ਕਰਕੇ ਵਿਦਿਆਰਥੀ ਨੂੰ ਇੱਕ ਵਿਸ਼ੇ ਵਿੱਚੋਂ ਫੇਲ੍ਹ ਕੀਤਾ ਗਿਆ। ਇਸੇ ਤਰ੍ਹ੍ਹਾਂ ਸੇਂਟ ਕਲੇਰ ਵਿੱਚ ਵੀ ਸੈਂਕੜੇ ਵਿਦਿਆਰਥੀਆਂ ਦੇ ਫੇਲ੍ਹ ਹੋਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਜੀਆਈਸੀ ਵਧਾਉਣ ਤੇ ਇਮੀਗ੍ਰੇਸ਼ਨ ਨੀਤੀਆਂ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਕਾਰਨ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ 40 ਫੀਸਦੀ ਤੱਕ ਗਿਰਾਵਟ ਆਈ ਹੈ। ਵਿਦਿਆਰਥੀਆਂ ਦਾ ਦੋਸ਼ ਹੈ ਕਿ ਇਸ ਕਾਰਨ ਕਰਕੇ ਕੁਝ ਕੈਨੇਡੀਅਨ ਕਾਲਜ ਤੇ ਯੂਨੀਵਰਸਿਟੀਆਂ ਵਿਦਿਆਰਥੀਆਂ ਨੂੰ ਫੇਲ੍ਹ੍ਹ ਕਰਕੇ ਮੁਨਾਫ਼ੇ ਬਟੋਰਨ ਦੇ ਰਾਹ ਪਈਆਂ ਹੋਈਆਂ ਹਨ।
ਵਿਦਿਆਰਥੀ ਆਗੂ ਖੁਸ਼ਪਾਲ ਗਰੇਵਾਲ, ਮਨਪ੍ਰੀਤ ਕੌਰ, ਬਿਕਰਮ ਕੁੱਲੇਵਾਲ ਅਤੇ ਮਨਦੀਪ ਨੇ ਕਿਹਾ ਕਿ ਪਹਿਲਾਂ ਵੀ ਅਲਗੋਮਾ ਯੂਨੀਵਰਸਿਟੀ ਹਰ ਸਾਲ ਸੈਂਕੜੇ ਵਿਦਿਆਰਥੀਆਂ ਨੂੰ ਫੇਲ੍ਹ੍ਹ ਕਰਕੇ ਮੋਟੀਆਂ ਫੀਸਾਂ ਬਟੋਰਨ ਦਾ ਗੋਰਖਧੰਦਾ ਕਰਦੀ ਆ ਰਹੀ ਹੈ। ਵਿਦਿਆਰਥੀਆਂ ਨੇ ਪੇਪਰ ਦੁਬਾਰਾ ਚੈੱਕ ਕਰਨ ਦੀ ਅਪੀਲ ਕੀਤੀ ਅਤੇ ਸਬੰਧਤ ਪ੍ਰੋਫੈਸਰ ਤੇ ਯੂਨੀਵਰਸਿਟੀ ਪ੍ਰਬੰਧਕਾਂ ਨਾਲ ਵਾਰ-ਵਾਰ ਤਾਲਮੇਲ ਕਰਨ ਦੇ ਯਤਨ ਕੀਤੇ, ਪਰ ਪ੍ਰੋਫੈਸਰ ਤੇ ਯੂਨੀਵਰਸਿਟੀ ਪ੍ਰਬੰਧਕਾਂ ਦਾ ਵਤੀਰਾ ਟਾਲ-ਮਟੋਲ ਵਾਲਾ ਚੱਲਦਾ ਆ ਰਿਹਾ ਹੈ। ਕਈ ਵਿਦਿਆਰਥੀ ਲਗਾਤਾਰ ਦੋ-ਤਿੰਨ ਵਾਰ ਫੇਲ੍ਹ ਹੋ ਗਏ। ਵਿਦਿਆਰਥੀਆਂ ਦਾ ਦੋਸ਼ ਹੈ ਕਿ ਜਾਣਬੁਝ ਕੇ ਉਨ੍ਹਾਂ ਨਾਲ ਅਜਿਹਾ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਤੋਂ ਪ੍ਰਤੀ ਵਿਸ਼ੇ ਦੇ ਹਿਸਾਬ ਨਾਲ 3000 ਤੋਂ 3500 ਡਾਲਰ ਤੱਕ ਵਸੂਲੇ ਜਾਂਦੇ ਹਨ। ਇਸ ਤੋਂ ਇਲਾਵਾ ਯੂਨੀਵਰਸਿਟੀ ਵਿੱਚ ਆਨਲਾਈਨ ਤੇ ਆਫਲਾਈਨ ਕਲਾਸਾਂ ਵਿੱਚ ਪੜ੍ਹ੍ਹਾਈ ਦਾ ਮਿਆਰ ਬੇਹੱਦ ਮਾੜਾ ਹੈ। ਵਿਦਿਅਰਥੀਆਂ ਦਾ ਦੋਸ਼ ਹੈ ਕਿ ਫੇਲ੍ਹ ਕੀਤੇ ਗਏ ਵਿਸ਼ੇ ਵਿੱਚ 400 ਵਿਦਿਆਰਥੀਆਂ ਨੂੰ ਮਹਿਜ ਇੱਕ ਪ੍ਰੋਫੈਸਰ ਪੜ੍ਹ੍ਹਾ ਰਿਹਾ ਹੈ, ਜੋ ਖੁਦ ਦੋ ਨੌਕਰੀਆਂ ਕਰਦਾ ਹੈ। ਵਿਦਿਆਰਥੀਆਂ ਨੂੰ ਕਲਾਸ ਵਿੱਚ ਯੂਟਿਊਬ ਰਿਕਾਰਡਿਡ ਵੀਡਿਓ ਦਿਖਾਕੇ ਡੰਗ ਸਾਰਿਆ ਜਾਂਦਾ ਹੈ। ਕਲਾਸ ਵਿੱਚ ਟੀਚਰਾਂ ਦੀ ਹਿੱਸੇਦਾਰੀ ਨਾਮਾਤਰ ਹੈ। ਬਾਥਰੂਮ ਪਾਸ ਦੇ ਬੇਲੋੜੇ ਚਾਲੀ ਡਾਲਰ ਵਸੂਲੇ ਜਾਂਦੇ ਹਨ। ਪ੍ਰੋਫੈਸਰ (ਜਿਸਨੇ ਵਿਦਿਆਰਥੀਆਂ ਨੂੰ ਫੇਲ੍ਹ ਕੀਤਾ) ਦਾ ਵਿਦਿਆਰਥੀਆਂ ਪ੍ਰਤੀ ਵਤੀਰਾ ਬੇਹੱਦ ਹੰਕਾਰ ਤੇ ਜ਼ਲੀਲ ਕਰਨ ਵਾਲਾ ਹੈ। ਵਿਦਿਆਰਥੀ ਬੇਹੱਦ ਪ੍ਰੇਸ਼ਾਨ ਹਨ ਤੇ ਸਰਦ ਰੁੱਤ ’ਚ ਇਨਸਾਫ ਲਈ ਸੰਘਰਸ਼ ਕਰਨ ਲਈ ਮਜਬੂਰ ਹਨ। ਯੂਨੀਵਰਸਿਟੀ ਵਿਦਿਆਰਥੀਆਂ ਨੇ ਸੱਤ ਮੈਂਬਰੀ ਕਮੇਟੀ ਬਣਾ ਕੇ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ।
ਇਸ ਸਮੇਂ ਯੂਨੀਵਰਸਿਟੀ ਦੇ ਕਮੇਟੀ ਮੈਂਬਰ ਬੱਲੀ ਸਿੰਘ, ਪ੍ਰਵੀਨ ਗਿੱਲ ਤੇ ਰਾਜਪਾਲ ਕੌਰ ਨੇ ਮੰਗ ਕੀਤੀ ਕਿ ਫੇਲ੍ਹ੍ਹ ਵਿਸ਼ੇ ਦਾ ਸਲਾਨਾ ਗਰੇਡਿੰਗ ਮਾਪਦੰਡ ਤਬਦੀਲ ਕੀਤਾ ਜਾਵੇ, ਨਵੇਂ ਗਰੇਡਿੰਗ ਮਾਪਦੰਡ ਅਨੁਸਾਰ ਪੇਪਰ ਦੁਬਾਰਾ ਚੈੱਕ ਕੀਤੇ ਜਾਣ, ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਪ੍ਰੋਫੈਸਰ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ, ਵਿਦਿਆਰਥੀਆਂ ਉੱਤੇ ਦੁਬਾਰਾ ਪੇਪਰ ਦੇਣ ਦੀ ਵਾਧੂ ਫੀਸ ਦਾ ਬੋਝ ਖਤਮ ਕੀਤਾ ਜਾਵੇ ਅਤੇ ਪੇਪਰ ਚੈੱਕ ਕਰਨ ਦੀ ਵਿਧੀ ਨੂੰ ਪਾਰਦਰਸ਼ੀ ਕੀਤਾ ਜਾਵੇ।
ਇਸ ਸਮੇਂ ਮਾਇਸੋ ਅਤੇ ਐਨਐਸਐਨ ਵੱਲੋਂ ਕੈਨੇਡਾ ਵਿੱਚ ਵਸਦੇ ਅੰਤਰਰਾਸ਼ਟਰੀ ਵਿਦਿਆਰਥੀਆਂ, ਸਮੂਹ ਇਨਸਾਫਪਸੰਦ ਲੋਕਾਂ ਅਤੇ ਸਮਾਜਿਕ ਜੱਥੇਬੰਦੀਆਂ ਨੂੰ ਅਲਗੋਮਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਪੱਕੇ ਮੋਰਚੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।
Next Story
ਤਾਜ਼ਾ ਖਬਰਾਂ
Share it