Begin typing your search above and press return to search.

ਪੰਜਾਬੀ ਗਾਇਕ ਪੰਮੀ ਬਾਈ ਪੁੱਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ

ਅੰਮ੍ਰਿਤਸਰ, (ਹਿਮਾਂਸ਼ੂ ਸ਼ਰਮਾ) : ਹਮੇਸ਼ਾ ਚੇਹਰੇ ’ਤੇ ਮੁਸਕਾਨ ਰੱਖਣ ਵਾਲੇ ਪੰਜਾਬੀ ਗਾਇਕ ਪੰਮੀ ਬਾਈ ਨੇ ਆਪਣਾ ਨਵਾਂ ਗੀਤ ਰਿਲੀਜ਼ ਕੀਤਾ ਐ। ਇਸ ਦੇ ਚਲਦਿਆਂ ਉਹ ਸਭ ਤੋਂ ਪਹਿਲਾਂ ਅੰਮ੍ਰਿਤਸਰ ’ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜੇ ਅਤੇ ਮੱਥਾ ਟੇਕ ਕੇ ਗੁਰੂ ਘਰ ਦਾ ਆਸ਼ੀਰਵਾਦ ਲਿਆ।ਦਰਬਾਰ ਸਾਹਿਬ ਵਿਖੇ ਪੁੱਜੇ ਪੰਜਾਬੀ ਗਾਇਕ ਪੰਮੀ ਬਾਈ ਨੇ ਕਿਹਾ ਕਿ […]

ਪੰਜਾਬੀ ਗਾਇਕ ਪੰਮੀ ਬਾਈ ਪੁੱਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ
X

Editor EditorBy : Editor Editor

  |  12 Dec 2023 9:17 AM IST

  • whatsapp
  • Telegram

ਅੰਮ੍ਰਿਤਸਰ, (ਹਿਮਾਂਸ਼ੂ ਸ਼ਰਮਾ) : ਹਮੇਸ਼ਾ ਚੇਹਰੇ ’ਤੇ ਮੁਸਕਾਨ ਰੱਖਣ ਵਾਲੇ ਪੰਜਾਬੀ ਗਾਇਕ ਪੰਮੀ ਬਾਈ ਨੇ ਆਪਣਾ ਨਵਾਂ ਗੀਤ ਰਿਲੀਜ਼ ਕੀਤਾ ਐ। ਇਸ ਦੇ ਚਲਦਿਆਂ ਉਹ ਸਭ ਤੋਂ ਪਹਿਲਾਂ ਅੰਮ੍ਰਿਤਸਰ ’ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜੇ ਅਤੇ ਮੱਥਾ ਟੇਕ ਕੇ ਗੁਰੂ ਘਰ ਦਾ ਆਸ਼ੀਰਵਾਦ ਲਿਆ।ਦਰਬਾਰ ਸਾਹਿਬ ਵਿਖੇ ਪੁੱਜੇ ਪੰਜਾਬੀ ਗਾਇਕ ਪੰਮੀ ਬਾਈ ਨੇ ਕਿਹਾ ਕਿ ਗੁਰੂ ਘਰ ਵਿੱਚ ਆ ਕੇ ਮਨ ਨੂੰ ਜੋ ਸਕੂਲ ਮਿਲਦਾ ਹੈ, ਉਹ ਕਿਤੇ ਵੀ ਨਹੀਂ ਮਿਲਦਾ।


ਪੰਮੀ ਬਾਈ ਨੇ ਕਿਹਾ ਕਿ ਇੱਕ ਨਵਾਂ ਗਾਣਾ ‘ਟਰਾਲਾ ਓਨ ਹਾਈਵੇਅ’ ਰਿਲੀਜ਼ ਕੀਤਾ ਹੈ, ਜਿਸ ਦੇ ਚਲਦਿਆਂ ਅੱਜ ਉਹ ਗੁਰੂ ਘਰ ਵਿੱਚ ਪੁੱਜੇ ਤੇ ਆਸ਼ੀਰਵਾਦ ਲਿਆ। ਉਨ੍ਹਾਂ ਕਿਹਾ ਕਿ ਸਾਡਾ ਆਪਣਾ ‘ਪੰਮੀ ਬਾਈ’ ਯੂਟਿਊਬ ਚੈਨਲ ਹੈ, ਜਿਸ ’ਤੇ ਇਹ ਤੀਜਾ ਗਾਣਾ ਇਸ ਵਾਰ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਹ ਦੋ ਗਾਣੇ ਇਸ ਚੈਨਲ ’ਤੇ ਰਿਲੀਜ਼ ਕਰ ਚੁੱਕੇ ਹਨ।

ਪੰਜਾਬੀ ਗਾਇਕ ਨੇ ਕਿਹਾ ਕਿ ਆਸਰਾ ਤੇ ਅੱਸ਼ਕੇ ਇਹ ਦੋਵੇਂ ਗਾਣੇ ਅਸੀਂ ਆਪਣੇ ਚੈਨਲ ’ਤੇ ਰਿਲੀਜ਼ ਕਰ ਚੁੱਕੇ ਹਾਂ ਤੇ ਇਹ ਤੀਸਰਾ ਗਾਣਾ ‘ਟਰਾਲਾ ਔਨ ਹਾਈਵੇਅ’ ਅੱਜ ਰਿਲੀਜ਼ ਕੀਤਾ ਗਿਆ, ਜਿਸ ਦੇ ਚਲਦੇ ਅਸੀਂ ਗੁਰੂ ਘਰ ਵਿੱਚ ਨਤਮਸਤਕ ਹੋਣ ਦੇ ਲਈ ਪੁੱਜੇ ਹਾਂ। ਉਨ੍ਹਾਂ ਕਿਹਾ ਕਿ ਇਕ ਗਾਣਾ ਕੈਨੇਡਾ ਤੇ ਅਮਰੀਕਾ ਦੇ ਵਿੱਚ ਸ਼ੂਟ ਕੀਤਾ ਗਿਆ ਹੈ ਤੇ ਸਾਨੂੰ ਉਮੀਦ ਹੈ ਇਹ ਸਾਡੇ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਨਵੇਂ ਸਾਲ ਉੱਤੇ ਇੱਕ ਹੋਰ ਗਾਣਾ ਰਿਲੀਜ਼ ਕਰਨ ਜਾ ਰਹੇ ਹਨ।


ਇਸ ਤੋਂ ਇਲਾਵਾ ਉਨ੍ਹਾਂ ਨੇ ਸਰੋਤਿਆਂ ਨੂੰ ਮਾਂ-ਬੋਲੀ ਦਾ ਸਤਿਕਾਰ ਕਰਨ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਜਿਹੜੇ ਵੀ ਨਵੇਂ ਕਲਾਕਾਰ ਜਾਂ ਅਦਾਕਾਰ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਸੱਭਿਆਚਾਰ ਲਈ ਕੰਮ ਕਰਦੇ ਨੇ, ਉਹਨਾਂ ਨੂੰ ਜ਼ਰੂਰ ਮਾਣ ਸਨਮਾਨ ਦਿਓ।


ਪੰਜਾਬੀ ਗਾਇਕ ਨੇ ਨੌਜਵਾਨਾਂ ਨੂੰ ਨਸ਼ਾ ਤਿਆਗਣ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਸਿਹਤ ਹੀ ਸਭ ਕੁਝ ਹੈ। ਜੇ ਸਿਹਤ ਨਹੀਂ ਤਾਂ ਕੁਝ ਨਹੀਂ। ਇਸ ਲਈ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਤੇ ਆਪਣੀ ਮਾਂ ਬੋਲੀ ਨੂੰ ਪਿਆਰ ਕਰਨਾ ਚਾਹੀਦਾ ਹੈ। ਪੰਮੀ ਬਾਈ ਨੇ ਕਿਹਾ ਕਿ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਸਾਡਾ ਪੰਜਾਬ ਨਸ਼ਾ ਮੁਕਤ ਹੋਵੇ ਤੇ ਲੋਕ ਫਿਰ ਪੰਜਾਬ ਮਾਂ ਬੋਲੀ ਨਾਲ ਜੁੜਨ ਤੇ ਪੰਜਾਬੀ ਮਾਂ ਬੋਲੀ ਦਾ ਵੱਧ ਤੋਂ ਵੱਧ ਪ੍ਰਚਾਰ ਤੇ ਸਤਿਕਾਰ ਹੋਵੇ।

Next Story
ਤਾਜ਼ਾ ਖਬਰਾਂ
Share it