Begin typing your search above and press return to search.

ਪੰਜਾਬੀ ਗਾਇਕ ਬਲਕਾਰ ਅਣਖਿੱਲਾ ਕੋਲੋਂ ਫਿਰੌਤੀ ਮੰਗਣ ਵਾਲਾ ਕਾਬੂ

ਅੰਮ੍ਰਿਤਸਰ, 8 ਦਸੰਬਰ, ਨਿਰਮਲ : ਪੰਜਾਬੀ ਗਾਇਕ ਬਲਕਾਰ ਅਣਖੀਲਾ ਨੂੰ ਧਮਕੀਆਂ ਦੇਣ ਵਾਲੇ ਮੁਲਜ਼ਮ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਮੁਲਜ਼ਮ, ਗਾਇਕ ਤੋਂ ਫੋਨ ਕਰਕੇ ਫਿਰੌਤੀ ਦੀ ਮੰਗ ਕਰ ਰਿਹਾ ਸੀ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਧਮਕੀ ਦੇਣ ਵਾਲਾ ਵਿਅਕਤੀ ਗਾਇਕਾ ਅਣਖੀਲਾ ਦਾ ਫੈਨ ਸੀ। ਉਸ ਦੀ ਪਛਾਣ ਮਹਿਤਾਬ ਸਿੰਘ ਵਜੋਂ ਹੋਈ […]

ਪੰਜਾਬੀ ਗਾਇਕ ਬਲਕਾਰ ਅਣਖਿੱਲਾ ਕੋਲੋਂ ਫਿਰੌਤੀ ਮੰਗਣ ਵਾਲਾ ਕਾਬੂ
X

Editor EditorBy : Editor Editor

  |  8 Dec 2023 4:05 AM IST

  • whatsapp
  • Telegram


ਅੰਮ੍ਰਿਤਸਰ, 8 ਦਸੰਬਰ, ਨਿਰਮਲ : ਪੰਜਾਬੀ ਗਾਇਕ ਬਲਕਾਰ ਅਣਖੀਲਾ ਨੂੰ ਧਮਕੀਆਂ ਦੇਣ ਵਾਲੇ ਮੁਲਜ਼ਮ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਮੁਲਜ਼ਮ, ਗਾਇਕ ਤੋਂ ਫੋਨ ਕਰਕੇ ਫਿਰੌਤੀ ਦੀ ਮੰਗ ਕਰ ਰਿਹਾ ਸੀ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਧਮਕੀ ਦੇਣ ਵਾਲਾ ਵਿਅਕਤੀ ਗਾਇਕਾ ਅਣਖੀਲਾ ਦਾ ਫੈਨ ਸੀ। ਉਸ ਦੀ ਪਛਾਣ ਮਹਿਤਾਬ ਸਿੰਘ ਵਜੋਂ ਹੋਈ ਹੈ। ਪੁਲਿਸ ਉਸ ਦੇ ਮੋਬਾਈਲ ਦੀ ਜਾਂਚ ਕਰ ਰਹੀ ਹੈ।

ਮਹਿਤਾਬ ਨੇ ਗਾਇਕ ਨੂੰ ਪੈਸੇ ਵਸੂਲਣ ਦੀ ਧਮਕੀ ਦਿੱਤੀ ਸੀ। ਉਹ ਗਾਇਕ ਨੂੰ ਲਗਾਤਾਰ ਫੋਨ ਕਰਕੇ ਧਮਕੀਆਂ ਦੇ ਰਿਹਾ ਸੀ। ਐਸਐਸਪੀ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਸੁਰੱਖਿਆ ਏਜੰਸੀਆਂ ਨੇ ਕਾਲਰ ਦਾ ਪਤਾ ਲਗਾ ਲਿਆ ਹੈ। ਮਾਲੇਰਕੋਟਲਾ ਪੁਲਸ ਨੇ ਮੁਲਜ਼ਮ ਨੂੰ ਅੰਮ੍ਰਿਤਸਰ ਦੇ ਪਿੰਡ ਗੁੱਜਰਪੁਰਾ ਤੋਂ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਖਿਲਾਫ ਐਫ.ਆਈ.ਆਰ.ਦਰਜ ਕਰ ਲਈ ਗਈ ਹੈ।

ਇਸ ਸਬੰਧੀ ਥਾਣਾ ਅਹਿਮਦਗੜ੍ਹ ਵਿਖੇ ਧਾਰਾ 387, 506 ਤਹਿਤ ਕੇਸ ਦਰਜ ਕੀਤਾ ਗਿਆ ਹੈ। ਗ੍ਰਿਫ਼ਤਾਰ ਮੁਲਜ਼ਮ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਹੁਣ ਪਤਾ ਲੱਗੇਗਾ ਕਿ ਦੋਸ਼ੀ ਨੇ ਹੋਰ ਕਿਸ ਨੂੰ ਧਮਕੀ ਦਿੱਤੀ ਹੈ।

Next Story
ਤਾਜ਼ਾ ਖਬਰਾਂ
Share it