ਪੰਜਾਬੀ ਗਾਇਕਾ ਅਫਸਾਨਾ ਖ਼ਾਨ ਦੇ ਮੰਗੇਤਰ ਨੂੰ ਮਿਲੀ ਧਮਕੀ
‘ਬੰਬੀਹਾ ਗਿਰੋਹ’ ਦੇ ਨਾਂ ’ਤੇ ਧਮਕੀ ਦੇਣ ਵਾਲਾ ਵਿਅਕਤੀ ਗ੍ਰਿਫਤਾਰ ਚੰਡੀਗੜ੍ਹ, 20 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਪ੍ਰਸਿੱਧ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਦੇ ਮੰਗੇਤਰ ਸਾਜ਼ ਨੂੰ ਜਾਨੋ ਮਾਰਨ ਦੀ ਧਮਕੀ ਮਿਲੀ ਐ। ‘ਬੰਬੀਹਾ ਗਿਰੋਹ’ ਦੇ ਨਾਂ ’ਤੇ ਧਮਕੀ ਦੇਣ ਵਾਲੇ ਇਸ ਸ਼ਖਸ ਨੂੰ ਜ਼ੀਰਕਪੁਰ ਪੁਲਿਸ ਨੇ ਪਟਿਆਲਾ ਤੋਂ ਗ੍ਰਿਫਤਾਰ ਕਰ ਲਿਆ। ਕੀ ਐ ਪੂਰਾ ਮਾਮਲਾ […]

- ‘ਬੰਬੀਹਾ ਗਿਰੋਹ’ ਦੇ ਨਾਂ ’ਤੇ ਧਮਕੀ ਦੇਣ ਵਾਲਾ ਵਿਅਕਤੀ ਗ੍ਰਿਫਤਾਰ
ਚੰਡੀਗੜ੍ਹ, 20 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਪ੍ਰਸਿੱਧ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਦੇ ਮੰਗੇਤਰ ਸਾਜ਼ ਨੂੰ ਜਾਨੋ ਮਾਰਨ ਦੀ ਧਮਕੀ ਮਿਲੀ ਐ। ‘ਬੰਬੀਹਾ ਗਿਰੋਹ’ ਦੇ ਨਾਂ ’ਤੇ ਧਮਕੀ ਦੇਣ ਵਾਲੇ ਇਸ ਸ਼ਖਸ ਨੂੰ ਜ਼ੀਰਕਪੁਰ ਪੁਲਿਸ ਨੇ ਪਟਿਆਲਾ ਤੋਂ ਗ੍ਰਿਫਤਾਰ ਕਰ ਲਿਆ। ਕੀ ਐ ਪੂਰਾ ਮਾਮਲਾ ਤੁਸੀਂ ਵੀ ਸੁਣੋ।
ਗ੍ਰਿਫ਼ਤਾਰ ਕੀਤੇ ਗਏ ਸ਼ਖਸ ਦੀ ਪਛਾਣ ਹਰਪ੍ਰੀਤ ਸਿੰਘ ਵਜੋਂ ਐ, ਜੋ ਕਿ ਖ਼ੁਦ ਨੂੰ ਬੰਬੀਹਾ ਗਿਰੋਹ ਦਾ ਮੈਂਬਰ ਦੱਸ ਰਿਹਾ ਹੈ। ਜ਼ੀਰਕਪੁਰ ਪੁਲਿਸ ਮੁਤਾਬਕ ਇਸ ਸ਼ਖਸ ’ਤੇ ਪਹਿਲਾਂ ਵੀ ਕਈ ਕੇਸ ਦਰਜ ਹਨ ਤੇ ਉਹ ਇੱਕ ਕੇਸ ਵਿੱਚ ਭਗੌੜਾ ਵੀ ਚੱਲ ਰਿਹਾ ਹੈ।
ਜ਼ੀਰਕਪੁਰ ਦੇ ਡੀ. ਐੱਸ. ਪੀ. ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਗਾਇਕ ਸਾਜ਼, ਅਫਸਾਨਾ ਖ਼ਾਨ ਦਾ ਮੰਗੇਤਰ ਹੈ ਤੇ ਬੀਤੇ ਕੁਝ ਦਿਨਾਂ ਤੋਂ ਇਕ ਵਿਅਕਤੀ ਫੋਨ ’ਤੇ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ। ਇਹ ਸ਼ਖਸ ਖੁਦ ਨੂੰ ਬੰਬੀਹਾ ਗਿਰੋਹ ਦਾ ਗੈਂਗਸਟਰ ਦੱਸ ਰਿਹਾ ਸੀ। ਪੁਲਿਸ ਨੇ ਫੋਨ ਨੰਬਰ ਦੇ ਆਧਾਰ ’ਤੇ ਇਸ ਸ਼ਖਸ ਨੂੰ ਪਟਿਆਲਾ ਤੋਂ ਕਾਬੂ ਕਰ ਲਿਆ, ਜੋ ਕਿ ਪਟਿਆਲਾ ਦਾ ਹੀ ਵਾਸੀ ਦੱਸਿਆ ਜਾ ਰਿਹਾ ਹੈ।
ਦੱਸ ਦੇਈਏ ਕਿ ਅਫਸਾਨਾ ਖ਼ਾਨ ਤੇ ਸਾਜ਼ ਇਸ ਸਾਲ ਜਨਵਰੀ ਦੇ ਅਖੀਰ ਜਾਂ ਫਿਰ ਫਰਵਰੀ ਮਹੀਨੇ ’ਚ ਵਿਆਹ ਦੇ ਬੰਧਨ ’ਚ ਬੱਝ ਸਕਦੇ ਹਨ। ਦੋਵਾਂ ਦੀ ਮੰਗਣੀ ਪਿਛਲੇ ਸਾਲ ਹੋਈ ਸੀ। ਇਸੇ ਦੌਰਾਨ ਸਾਜ਼ ਵਿਵਾਦਾਂ ਵਿੱਚ ਘਿਰੇ ਹੋਏ ਨੇ।
ਉਨ੍ਹਾਂ ’ਤੇ ਛੱਤੀਸਗੜ੍ਹ ਦੀ ਇਕ ਮਹਿਲਾ ਨੇ ਉਸ ਦੀ ਪਹਿਲੀ ਪਤਨੀ ਹੋਣ ਦਾ ਦੋਸ਼ ਲਾਇਆ ਹੈ। ਨਾਲ ਇਹ ਵੀ ਕਿਹਾ ਕਿ ਸਾਜ਼ ਨੇ ਧੋਖੇ ਨਾਲ ਉਸ ਨੂੰ ਤਲਾਕ ਦਿੱਤਾ ਹੈ। ਇਸ ਸਭ ਵਿਚਾਲੇ ਸਾਜ਼ ਦੇ ਪਹਿਲੇ ਵਿਆਹ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਸਨ।