ਏਸ਼ੀਅਨ ਬੈਡਮਿੰਟਨ ਚੈਂਪੀਅਨਸ਼ਿਪ ’ਚ ਛਾ ਗਿਆ ਪੰਜਾਬੀ ਮੁੰਡਾ
ਨਾਭਾ, (ਰਾਹੁਲ ਖੁਰਾਨਾ) : ਚੀਨ ਦੇ ਚੇਂਡਗੂ ਵਿੱਚ ਚੱਲ ਰਹੀ ਏਸ਼ੀਅਨ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਨਾਭਾ ਦੇ 15 ਸਾਲਾ ਜਗਸ਼ੇਰ ਸਿੰਘ ਖੰਗੂੜਾ ਨੇ ਚੰਗੀ ਖੇਡ ਦਾ ਪ੍ਰਦਰਸ਼ਨ ਕਰਦਿਆਂ ਬਰੌਨਜ਼ ਮੈਡਲ ਜਿੱਤ ਕੇ ਭਾਰਤ ਦੀ ਝੋਲ਼ੀ ਵਿੱਚ ਪਾ ਦਿੱਤਾ। ਜਿਵੇਂ ਹੀ ਜਗਸ਼ੇਰ ਦੇ ਮੈਡਲ ਜਿੱਤਣ ਬਾਰੇ ਪਤਾ ਲੱਗਾ ਤਾਂ ਨਾਭਾ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਤੇ […]

By : Hamdard Tv Admin
ਨਾਭਾ, (ਰਾਹੁਲ ਖੁਰਾਨਾ) : ਚੀਨ ਦੇ ਚੇਂਡਗੂ ਵਿੱਚ ਚੱਲ ਰਹੀ ਏਸ਼ੀਅਨ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਨਾਭਾ ਦੇ 15 ਸਾਲਾ ਜਗਸ਼ੇਰ ਸਿੰਘ ਖੰਗੂੜਾ ਨੇ ਚੰਗੀ ਖੇਡ ਦਾ ਪ੍ਰਦਰਸ਼ਨ ਕਰਦਿਆਂ ਬਰੌਨਜ਼ ਮੈਡਲ ਜਿੱਤ ਕੇ ਭਾਰਤ ਦੀ ਝੋਲ਼ੀ ਵਿੱਚ ਪਾ ਦਿੱਤਾ। ਜਿਵੇਂ ਹੀ ਜਗਸ਼ੇਰ ਦੇ ਮੈਡਲ ਜਿੱਤਣ ਬਾਰੇ ਪਤਾ ਲੱਗਾ ਤਾਂ ਨਾਭਾ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਤੇ ਜਗਸ਼ੇਰ ਦੇ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ।
ਛੋਟੀ ਉਮਰ ਵੱਡੀਆਂ ਮੱਲਾ ਇਹ ਸਤਰਾਂ ਢੁਕਦੀਆਂ ਹਨ ਜਗਸ਼ੇਰ ਸਿੰਘ ਖੰਗੂੜਾ ’ਤੇ, ਜਿਸ ਨੇ ਏਸ਼ੀਆ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਭਾਰਤ ਲਈ ਕਾਂਸੀ ਦਾ ਤਮਗਾ ਜਿੱਤ ਕੇ ਨਾਭੇ ਸ਼ਹਿਰ ਦਾ ਨਾਮ ਚਮਕਾ ਦਿੱਤਾ। ਖੇਡਾਂ ਦੇ ਖੇਤਰ ਵਿੱਚ ਭਾਰਤ ਦੇ ਆਲ ਇੰਡੀਆ 5 ਰੈਂਕ ਖਿਡਾਰੀ ਜਗਸ਼ੇਰ ਸਿੰਘ ਖੰਗੂੜਾ ਨੇ ਚੀਨ ਵਿੱਚ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਭਾਰਤ ਲਈ ਬਰੌਨਜ਼ ਮੈਡਲ ਜਿੱਤ ਲਿਆ। ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਅੰਡਰ-15 ਅਤੇ ਅੰਡਰ-17 ਵਰਗ (2023) ਵਿੱਚ ਜਗਸ਼ੇਰ ਸਿੰਘ ਖੰਗੂੜਾ ਨੇ ਅੰਡਰ-15 ਵਿੱਚ ਵਧੀਆ ਪ੍ਰਦਰਸ਼ਨ ਕੀਤਾ ਅਤੇ ਸਮੁੱਚੇ ਦੇਸ਼ ਦਾ ਨਾਮ ਰੌਸ਼ਨ ਕੀਤਾ।
ਜਗਸ਼ੇਰ ਨੇ ਕੁਆਰਟਰ ਫਾਈਨਲ ਮੈਚ ਵਿੱਚ ਚੀਨ ਦੇ ਮਾਚੂ ਜੁਆਨ ਨੂੰ ਸਿੱਧੇ ਸੈਟਾਂ 21-14, 21-13 ਨਾਲ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ ਹੈ। ਕਾਂਸੀ ਦਾ ਤਗਮਾ ਜਿੱਤਣ ’ਤੇ ਪੂਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ ਅਤੇ ਸ਼ਹਿਰ ਨਿਵਾਸੀਆਂ ਵੱਲੋਂ ਵਧਾਈਆਂ ਦੇਖ ਕੇ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ। ਜਗਸੇਰ ਸਿੰਘ ਦੀ ਭਾਵੇਂ ਉਮਰ ਛੋਟੀ ਹੈ, ਪਰ ਸਖਤ ਮਿਹਨਤ ਦੇ ਸਦਕਾ ਉਸ ਨੇ ਇਹ ਮੁਕਾਮ ਹਾਸਿਲ ਕੀਤਾ। ਇਸ ਮੌਕੇ ਤੇ ਕਾਂਸੀ ਦਾ ਤਮਗਾ ਜਿੱਤਣ ਤੋਂ ਬਾਅਦ ਜਗਸੇਰ ਸਿੰਘ ਨੇ ਕਿਹਾ ਕਿ ਉਸ ਨੇ ਬਹੁਤ ਹੀ ਸਖਤ ਮਿਹਨਤ ਦੇ ਸਦਕਾ ਕਾਂਸੀ ਦਾ ਤਗਮਾ ਜਿੱਤਿਆ ਹੈ ਅਤੇ ਉਸ ਦਾ ਸੁਪਨਾ ਹੈ ਕਿ ਉਹ ਭਾਰਤ ਲਈ ਓਲੰਪਿਕ ਵਿੱਚ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕਰੇਗਾ।
ਇਸ ਮੌਕੇ ਤੇ ਜਗਸੇਰ ਸਿੰਘ ਦੇ ਪਿਤਾ ਮਨਪ੍ਰੀਤ ਸਿੰਘ ਅਤੇ ਮਾਤਾ ਰਸ਼ਪਾਲ ਕੌਰ ਨੇ ਕਿਹਾ ਕਿ ਸਾਡੇ ਬੇਟੇ ਨੇ ਬਹੁਤ ਮਿਹਨਤ ਕੀਤੀ ਅਤੇ ਇਹ ਸਖਤ ਮਿਹਨਤ ਦੇ ਸਦਕਾ ਉਸ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ। ਉਹਨਾਂ ਕਿਹਾ ਕਿ ਸਾਡੇ ਬੇਟੇ ਨੇ ਕਦੇ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਤਾਨਾ ਮੇਨਾ ਨਹੀ ਦਿੱਤਾ ਕਿ ਮੈਂ ਬਹੁਤ ਤੰਗ ਹਾਂ, ਉਹ ਲਗਾਤਾਰ ਚਾਈਨਾ ਵਿੱਚ ਬਿਨਾਂ ਰੋਟੀ ਤੋਂ ਹੀ ਖੇਡਦਾ ਰਿਹਾ ਅਤੇ ਚਾਵਲ ਖਾ ਕੇ ਹੀ ਉਸ ਨੇ ਇਹ ਮੁਕਾਮ ਹਾਸਿਲ ਕੀਤਾ ਪਰ ਮੇਰਾ ਬੇਟਾ ਨੋਨ ਵੈਜ ਨਹੀਂ ਖਾਂਦਾ। ਸਾਨੂੰ ਵੀ ਉਮੀਦਾਂ ਹਨ ਕਿ ਉਹ ਦੇਸ਼ ਦੇ ਗੋਲਡ ਮੈਡਲ ਜਿੱਤੇ, ਅਤੇ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਸਰਕਾਰ ਵੀ ਬਣਦਾ ਮਾਣ ਸਤਿਕਾਰ ਸਾਡੇ ਬੱਚੇ ਨੂੰ ਦੇਵੇ।
ਇਸ ਮੌਕੇ ਤੇ ਜਗਸੇਰ ਸਿੰਘ ਦੇ ਦਾਦਾ ਸਮਿੱਤਰ ਸਿੰਘ ਨੇ ਕਿਹਾ ਮੈਂ ਜਗਸੇਰ ਸਿੰਘ ਨੂੰ ਨਾਭਾ ਵਿਖੇ ਛੋਟੇ ਹੁੰਦੇ ਹੀ ਖਿਡਾਉਣ ਦੇ ਲਈ ਜਾਂਦਾ ਹੁੰਦਾ ਸੀ ਅਤੇ ਫਿਰ ਜਿੱਥੇ ਵੀ ਟੁਰਨਾਮੈਂਟ ਹੁੰਦਾ ਸੀ ਮੈਂ ਨਾਲ ਜਾਂਦਾ ਸੀ। ਫਿਰ ਜਗਸੇਰ ਸਿੰਘ ਨੂੰ ਪਟਿਆਲਾ ਵਿਖੇ ਲਗਾਤਾਰ ਦੋ ਸਾਲ ਉਸ ਦਾ ਪਿਤਾ ਟ੍ਰੇਨਿੰਗ ਦਵਾਉਣ ਦੇ ਲਈ ਜਾਂਦਾ ਰਿਹਾ ਅਤੇ ਇੱਕ ਦਿਨ ਨਾਗਾ ਨਹੀਂ ਪਾਇਆ ਫਿਰ ਉਸ ਤੋਂ ਬਾਅਦ ਦਿੱਲੀ ਵਿਖੇ ਵੀ ਅਕੈਡਮੀ ਵਿੱਚ ਟ੍ਰੇਨਿੰਗ ਲਈ ਜਿਸ ਤੋਂ ਬਾਅਦ ਸਖਤ ਮਿਹਨਤ ਦੇ ਸਦਕਾ ਜਗਸੇਰ ਸਿੰਘ ਨੇ ਇਹ ਮੁਕਾਮ ਹਾਸਿਲ ਕੀਤਾ ਹੈ। ਉਹਨਾਂ ਕਿਹਾ ਕਿ ਇਹ ਖੇਡ ਬਹੁਤ ਹੀ ਮਹਿੰਗੀ ਖੇਡ ਹੈ ਪਰ ਅਸੀਂ ਬਿਲਕੁਲ ਪੈਸਿਆਂ ਦੀ ਪਰਵਾਹ ਨਹੀਂ ਕੀਤੀ ਅਤੇ ਉਸ ਦਾ ਮੁੱਲ ਸਾਡੇ ਪੋਤੇ ਨੇ ਮੈਡਲ ਪ੍ਰਾਪਤ ਕਰਕੇ ਮੋੜ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਨੌਵੀਂ ਕਲਾਸ ਦਾ ਵਿਦਿਆਰਥੀ ਜਗਸ਼ੇਰ ਸਿੰਘ ਖੰਗੂੜਾ ਨਾਭਾ ਸ਼ਹਿਰ ਦਾ ਵਸਨੀਕ ਹੈ। ਉਸ ਦੇ ਪਿਤਾ ਮਨਪ੍ਰੀਤ ਸਿੰਘ ਅਤੇ ਮਾਤਾ ਰਸ਼ਪਾਲ ਕੌਰ ਦੋਨੇ ਸਰਕਾਰੀ ਅਧਿਆਪਕ ਹਨ। ਜਗਸ਼ੇਰ ਸਿੰਘ ਖੰਗੂੜਾ ਨੇ ਅੰਤਰਰਾਸ਼ਟਰੀ ਪੱਧਰ ਤੇ ਕਾਂਸੀ ਦਾ ਤਗਮਾ ਜਿੱਤ ਦੇ ਕੇ ਜਿੱਥੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ ਉਥੇ ਸਮੁੱਚੇ ਦੇਸ਼ ਦਾ ਨਾਮ ਵੀ ਰੁਸ਼ਨਾਇਆ ਹੈ।


