ਬ੍ਰਿਟੇਨ ਦੀ ਰਾਣੀ ਨੂੰ ਮਾਰਨਾ ਚਾਹੁੰਦਾ ਸੀ ਇਹ ਪੰਜਾਬੀ
ਲੰਡਨ, 17 ਸਤੰਬਰ : ਜਲਿ੍ਹਆਂ ਵਾਲੇ ਬਾਗ਼ ਦੀ ਘਟਨਾ ਨੂੰ ਯਾਦ ਕਰ ਅੱਜ ਵੀ ਪੰਜਾਬੀਆਂ ਦੀ ਰੂਹ ਕੰਬ ਜਾਂਦੀ ਐ, ਅੰਗਰੇਜ਼ਾਂ ਦੀ ਇਹ ਖ਼ੌਫ਼ਨਾਕ ਕਰਤੂਤ ਬਾਰੇ ਸੁਣ ਹਰ ਪੰਜਾਬੀ ਦਾ ਖ਼ੂਨ ਖੌਲ ਜਾਂਦਾ ਏ। ਭਾਵੇਂ ਕਿ ਇਸ ਖ਼ੂਨੀ ਕਾਂਡ ਨੂੰ ਉਸ ਸਮੇਂ ਦੇ ਅੰਗਰੇਜ਼ ਅਫ਼ਸਰ ਜਨਰਲ ਡਾਇਰ ਨੇ ਅੰਜ਼ਾਮ ਦਿੱਤਾ ਸੀ, ਸ਼ਹੀਦ ਊਧਮ ਸਿੰਘ ਨੇ […]
By : Hamdard Tv Admin
ਲੰਡਨ, 17 ਸਤੰਬਰ : ਜਲਿ੍ਹਆਂ ਵਾਲੇ ਬਾਗ਼ ਦੀ ਘਟਨਾ ਨੂੰ ਯਾਦ ਕਰ ਅੱਜ ਵੀ ਪੰਜਾਬੀਆਂ ਦੀ ਰੂਹ ਕੰਬ ਜਾਂਦੀ ਐ, ਅੰਗਰੇਜ਼ਾਂ ਦੀ ਇਹ ਖ਼ੌਫ਼ਨਾਕ ਕਰਤੂਤ ਬਾਰੇ ਸੁਣ ਹਰ ਪੰਜਾਬੀ ਦਾ ਖ਼ੂਨ ਖੌਲ ਜਾਂਦਾ ਏ। ਭਾਵੇਂ ਕਿ ਇਸ ਖ਼ੂਨੀ ਕਾਂਡ ਨੂੰ ਉਸ ਸਮੇਂ ਦੇ ਅੰਗਰੇਜ਼ ਅਫ਼ਸਰ ਜਨਰਲ ਡਾਇਰ ਨੇ ਅੰਜ਼ਾਮ ਦਿੱਤਾ ਸੀ, ਸ਼ਹੀਦ ਊਧਮ ਸਿੰਘ ਨੇ ਇਸ ਦਾ ਬਦਲਾ ਵੀ ਲੈ ਲਿਆ ਸੀ ਅਤੇ ਫਿਰ ਬ੍ਰਿਟਿਸ਼ ਸਰਕਾਰ ਬਾਅਦ ’ਚ ਮੁਆਫ਼ੀ ਵੀ ਮੰਗ ਚੁੱਕੀ ਐ
ਪਰ ਕੁੱਝ ਸਮਾਂ ਪਹਿਲਾਂ ਇਕ ਪੰਜਾਬੀ ਨੌਜਵਾਨ ਜਸਵੰਤ ਸਿੰਘ ਚੈਲ ਵੱਲੋਂ ਇਸ ਘਟਨਾ ਤੋਂ ਦੁਖੀ ਹੋ ਕੇ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ ਨੂੰ ਮਾਰਨ ਦੀ ਯੋਜਨਾ ਬਣਾਈ ਗਈ ਸੀ, ਜਿਸ ਨੂੰ ਕਾਫ਼ੀ ਸਮੇਂ ਮਗਰੋਂ ਬ੍ਰਿਟਿਸ਼ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਸੋ ਆਓ ਤੁਹਾਨੂੰ ਦੱਸਦੇ ਆਂ ਕੀ ਐ ਪੂਰੀ ਕਹਾਣੀ ਅਤੇ ਕੌਣ ਐ ਜਸਵੰਤ ਸਿੰਘ ਚੈਲ?
ਇਕ ਪੰਜਾਬੀ ਨੌਜਵਾਨ ਜਸਵੰਤ ਸਿੰਘ ਚੈਲ ਵੱਲੋਂ ਕੁੱਝ ਸਾਲ ਪਹਿਲਾਂ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ ਦੂਜੀ ਨੂੰ ਜਾਨੋਂ ਮਾਰਨ ਦੀ ਯੋਜਨਾ ਬਣਾਈ ਗਈ ਸੀ, ਜਿਸ ਦੇ ਲਈ ਉਹ ਵਿੰਡਸਰ ਕੈਸਲ ਤੱਕ ਪਹੁੰਚ ਗਿਆ ਸੀ, ਜਿੱਥੇ ਮਹਾਰਾਣੀ ਐਲਿਜ਼ਾਬੇਥ ਠਹਿਰੀ ਹੋਈ ਸੀ। ਜਾਣਕਾਰੀ ਮੁਤਾਬਕ ਚੈਲ ਕਥਿਤ ਤੌਰ ’ਤੇ 1919 ਦੇ ਜਲਿ੍ਹਆਂ ਵਾਲਾ ਬਾਗ ਦੇ ਖ਼ੂਨੀ ਸਾਕੇ ਦੀ ਬੇਇਨਸਾਫ਼ੀ ਤੋਂ ਦੁਖੀ ਸੀ ਅਤੇ ਸ਼ਹੀਦ ਊਧਮ ਸਿੰਘ ਤਰ੍ਹਾਂ ਅੰਗਰੇਜ਼ਾਂ ਕੋਲੋਂ ਉਸ ਖ਼ੂਨੀ ਸਾਕੇ ਦਾ ਬਦਲਾ ਲੈਣਾ ਚਾਹੁੰਦਾ ਸੀ ਪਰ ਇਸ ਤੋਂ ਪਹਿਲਾਂ ਹੀ ਬ੍ਰਿਟੇਨ ਦੀ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਉਸ ਨੇ ਖ਼ੁਦ ਮਹਾਰਾਣੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਨਜਾਇਜ਼ ਹਥਿਆਰ ਰੱਖਣ ਦੇ ਇਲਜ਼ਾਮ ਨੂੰ ਕਬੂਲ ਕੀਤਾ। ਇਸ ਮਗਰੋਂ 21 ਸਾਲਾਂ ਦੇ ਜਸਵੰਤ ਸਿੰਘ ਚੈਲ ਨੇ ਮਰਹੂਮ ਮਹਾਰਾਣੀ ਐਲਿਜ਼ਾਬੈਥ ਦੂਜੀ ਨੂੰ ਕਥਿਤ ਤੌਰ ’ਤੇ ਮਾਰਨ ਦੀ ਕੋਸ਼ਿਸ਼ ਕਰਨ ’ਤੇ ਕਿੰਗ ਚਾਰਲਸ ਤੀਜੇ ਅਤੇ ਸ਼ਾਹੀ ਪਰਿਵਾਰ ਤੋਂ ਮੁਆਫ਼ੀ ਮੰਗੀ, ਜਿਸ ਵਿਚ ਉਸ ਨੇ ਆਖਿਆ ਕਿ ‘‘ਉਹ ਸ਼ਰਮਿੰਦਾ ਹੈ ਕਿ ਉਸਨੇ ਉਨ੍ਹਾਂ ਦੇ ਦਰ ’ਤੇ ਅਜਿਹੀ ਭਿਆਨਕ ਅਤੇ ਚਿੰਤਾਜਨਕ ਘੜੀ ਲਿਆਂਦੀ।’’
ਦਰਅਸਲ ਇਸੇ ਸਾਲ ਜੁਲਾਈ ਮਹੀਨੇ ਅਦਾਲਤ ਵਿਚ ਇਹ ਗੱਲ ਸਾਹਮਣੇ ਆਈ ਸੀ ਕਿ ਇੱਕ ਵਿਅਕਤੀ ਜੋ ਮਰਹੂਮ ਮਹਾਰਾਣੀ ਨੂੰ ਜਾਨ ਤੋਂ ਮਾਰਨ ਲਈ ਇੱਕ ਤੀਰਅੰਦਾਜ਼ੀ ਵਾਲੇ ਹਥਿਆਰ ਕ੍ਰੋਸਬੋਅ ਨਾਲ ਲੈਸ ਹੋ ਕੇ ਵਿੰਡਸਰ ਕੈਸਲ ਵਿਖੇ ਪਹੁੰਚ ਗਿਆ ਸੀ, ਉਹ ਕੁੱਝ ਹੱਦ ਤੱਕ ਸਟਾਰ ਵਾਰਜ਼ ਫਿਲਮਾਂ ਤੋਂ ਪ੍ਰੇਰਿਤ ਸੀ ਅਤੇ ਉਸ ਨੇ ਮਹਾਰਾਣੀ ਨੂੰ ਮਾਰਨ ਦੀ ਪੂਰੀ ਯੋਜਨਾ ਤਿਆਰ ਕਰ ਲਈ ਸੀ ਤਾਂ ਜੋ ਜਲਿ੍ਹਆਂ ਵਾਲੇ ਬਾਗ਼ ਦੇ ਖ਼ੂਨੀ ਸਾਕੇ ਦਾ ਬਦਲਾ ਲੈ ਸਕੇ।
5 ਜੁਲਾਈ ਨੂੰ ਓਲਡ ਬੇਲੀ ਦੀ ਅਦਾਲਤ ਵਿਚ ਜਾਣਕਾਰੀ ਦਿੱਤੀ ਗਈ ਕਿ ਜਸਵੰਤ ਚੈਲ ਨੇ ਹਥਿਆਰਬੰਦ ਬਲਾਂ ਵਿੱਚ ਨੌਕਰੀਆਂ ਲਈ ਅਰਜ਼ੀ ਵੀ ਦਿੱਤੀ ਹੋਈ ਸੀ ਤਾਂ ਜੋ ਫ਼ੌਜ ਵਿਚ ਭਰਤੀ ਹੋ ਕੇ ਉਹ ਸ਼ਾਹੀ ਪਰਿਵਾਰ ਦੇ ਨੇੜੇ ਪਹੁੰਚ ਸਕੇ। ਉਸ ਨੇ ਇੱਕ ਵੀਡੀਓ ਵਿੱਚ ਇੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਸਾਥੀ ਨੂੰ ਵੀ ਆਪਣੀ ਕਾਤਲਾਨਾ ਯੋਜਨਾ ਬਾਰੇ ਦੱਸਿਆ ਸੀ।
ਸਾਊਥੈਂਪਟਨ ਨੇੜੇ ਉੱਤਰੀ ਬੈਡਸਲੇ ਤੋਂ ਆਉਣ ਵਾਲੇ ਪੰਜਾਬੀ ਨੌਜਵਾਨ ਜਸਵੰਤ ਸਿੰਘ ਚੈਲ ਦਾ ਜਨਮ ਚੈਲ ਦਾ ਜਨਮ ਵਿਨਚੈਸਟਰ ਵਿੱਚ ਰਹਿੰਦੇ ਇਕ ਸਿੱਖ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਪਰਿਵਾਰ ਦਾ ਪਿਛੋਕੜ ਭਾਰਤ ਵਿਚ ਪੰਜਾਬ ਦੇ ਨਾਲ ਸਬੰਧਤ ਐ। ਜਿਸ ਸਮੇਂ ਚੈਲ ਨੇ ਇਸ ਅਪਰਾਧ ਦੀ ਅੰਜ਼ਾਮ ਦੇਣ ਦੀ ਯੋਜਨਾ ਬਣਾਈ ਸੀ, ਉਸ ਸਮੇਂ ਉਹ ਮਹਿਜ਼ 19 ਸਾਲਾਂ ਦਾ ਸੀ।
ਅਦਾਲਤ ਨੂੰ ਉਸ ਸਮੇਂ ਦੀ ਦਿਖਾਈ ਗਈ ਇੱਕ ਵੀਡੀਓ ਵਿੱਚ ਉਸ ਨੇ ਕਾਲੇ ਕੱਪੜੇ ਪਹਿਨੇ ਹੋਏ ਸਨ, ਮੂੰਹ ਉੱਤੇ ਮਾਸਕ ਪਹਿਨਿਆ ਸੀ ਅਤੇ ਹੱਥ ਵਿੱਚ ਇੱਕ ਕ੍ਰੋਸਬੋਅ ਫੜੀ ਹੋਈ ਸੀ। ਇਸ ਵੀਡੀਓ ਵਿੱਚ ਉਹ ਕੈਮਰੇ ਵੱਲ ਮੂੰਹ ਕਰਕੇ ਕਹਿ ਰਿਹਾ ਸੀ ‘‘ਮੈਨੂੰ ਮਾਫ ਕਰਨਾ। ਮੈਨੂੰ ਮਾਫ ਕਰਨਾ ਜੋ ਮੈਂ ਕੀਤਾ ਹੈ ਅਤੇ ਜੋ ਮੈਂ ਕਰਾਂਗਾ। ਮੈਂ ਸ਼ਾਹੀ ਪਰਿਵਾਰ ਦੀ ਮਹਾਰਾਣੀ ਐਲਿਜ਼ਾਬੈਥ ਨੂੰ ਮਾਰਨ ਦੀ ਕੋਸ਼ਿਸ਼ ਕਰਨ ਜਾ ਰਿਹਾ ਹਾਂ। ਇਹ ਉਨ੍ਹਾਂ ਲੋਕਾਂ ਦਾ ਬਦਲਾ ਹੈ ਜੋ 1919 ਦੇ ਜਲਿ੍ਹਆਂਵਾਲਾ ਬਾਗ ਸਾਕੇ ਵਿੱਚ ਮਾਰੇ ਗਏ ਸਨ।’’
25 ਦਸੰਬਰ 2021 ਨੂੰ ਜਸਵੰਤ ਸਿੰਘ ਚੈਲ ਨੂੰ ਇਕ ਰਾਇਲ ਪ੍ਰੋਟੈਕਸ਼ਨ ਅਫ਼ਸਰ ਵੱਲੋਂ ਸਾਊਥੈਂਪਟਨ ਤੋਂ ਕ੍ਰਿਸਮਸ ਵਾਲੇ ਦਿਨ ਸਵੇਰੇ ਲਗਭਗ 8:30 ਵਜੇ ਕਿਲ੍ਹੇ ਦੇ ਮੈਦਾਨ ਦੇ ਇੱਕ ਨਿੱਜੀ ਹਿੱਸੇ ਵਿੱਚ ਦੇਖਿਆ ਗਿਆ ਸੀ, ਜਿੱਥੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਦੋਂ ਪੁਲਿਸ ਨੇ ਚੈਲ ਦੀ ਤਲਾਸ਼ੀ ਲਈ ਸੀ ਤਾਂ ਉਸ ਕੋਲੋਂ ਇੱਕ ਕ੍ਰੋਸਬੋਅ ਮਿਲਿਆ ਸੀ, ਜਿਸ ਦੇ ਨਾਲ ਉਹ ਮਹਾਰਾਣੀ ਐਲਿਜ਼ਾਬੇਥ ਨੂੰ ਮਾਰਨਾ ਚਾਹੁੰਦਾ ਸੀ।
ਬਾਅਦ ਵਿਚ ਉਸ ਨੇ ਉਸ ਨੇ ਦੇਸ਼ਧ੍ਰੋਹ ਕਾਨੂੰਨ ਤਹਿਤ ਆਪਣਾ ਇਹ ਦੋਸ਼ ਕਬੂਲ ਕਰ ਲਿਆ ਸੀ। ਪੁਲਿਸ ਵੱਲੋਂ ਇਹ ਜਾਣਕਾਰੀ ਉਸ ਵੇਲੇ ਸ਼ਾਹੀ ਪਰਿਵਾਰ ਨੂੰ ਦੇ ਦਿੱਤੀ ਗਈ ਸੀ। ਬ੍ਰਿਟੇਨ ਵਿਚ 1842 ਦੇ ਦੇਸ਼ਧ੍ਰੋਹ ਐਕਟ ਤਹਿਤ ਬਾਦਸ਼ਾਹ ’ਤੇ ਹਮਲਾ ਕਰਨਾ ਜਾਂ ਉਨ੍ਹਾਂ ਦੀ ਮੌਜੂਦਗੀ ਵਿੱਚ ਹਥਿਆਰ ਰੱਖਣਾ ਜਾਂ ਉਨ੍ਹਾਂ ਨੂੰ ਜ਼ਖਮੀ ਕਰਨ ਜਾਂ ਚੇਤਾਵਨੀ ਦੇਣੀ ਇੱਕ ਵੱਡਾ ਅਪਰਾਧ ਐ।
ਇਸੇ ਤਰ੍ਹਾਂ ਦਾ ਇਕ ਮਾਮਲਾ ਸੰਨ 1981 ਵਿੱਚ ਵੀ ਸਾਹਮਣੇ ਆਇਆ ਸੀ, ਜਦੋਂ ਮਾਰਕਸ ਸਾਰਜੈਂਟ ਨਾਂਅ ਦੇ ਇਕ ਵਿਅਕਤੀ ਨੂੰ ਦੇਸ਼ਧ੍ਰੋਹ ਐਕਟ ਦੀ ਧਾਰਾ ਦੇ ਤਹਿਤ ਪੰਜ ਸਾਲ ਜੇਲ੍ਹ ਦੀ ਸਜ਼ਾ ਹੋਈ ਸੀ ਕਿਉਂਕਿ ਉਸ ਨੇ ਮਹਾਰਾਣੀ ’ਤੇ ਖਾਲੀ ਗੋਲੀਆਂ ਚਲਾਈਆਂ ਸਨ। ਫਿਲਹਾਲ ਇਹ ਪੰਜਾਬੀ ਨੌਜਵਾਨ ਜਸਵੰਤ ਸਿੰਘ ਚੈਲ ਇਸ ਮਾਮਲੇ ਨੂੰ ਲੈ ਕੇ ਬ੍ਰਿਟੇਨ ਦੀ ਜੇਲ੍ਹ ਵਿਚ ਬੰਦ ਐ।