Begin typing your search above and press return to search.
ਇਟਲੀ ਦੇ ਏਅਰਪੋਰਟ ’ਤੇ ਅਣਗਹਿਲੀ ਕਾਰਨ ਮੌਤ ਦੇ ਮੂੰਹ ਗਿਆ ਪੰਜਾਬੀ
ਰੋਮ, (ਗੁਰਸ਼ਰਨ ਸਿੰਘ ਸੋਨੀ) : ਕੁਝ ਪੈਸੇ ਬਚਾਉਣ ਖਾਤਰ ਕਈ ਲੋਕ ਵੱਡੀ ਅਣਗਹਿਲੀ ਕਰ ਬੈਠਦੇ ਨੇ, ਜਿਸ ਨਾਲ ਕਿਸੇ ਦੀ ਜਾਨ ਤੱਕ ਚਲੀ ਜਾਂਦੀ ਹੈ, ਅਜਿਹੀ ਹੀ ਇੱਕ ਘਟਨਾ ਇਟਲੀ ਦੇ ਏਅਰਪੋਰਟ ’ਤੇ ਵਾਪਰੀ, ਜਿੱਥੇ ਕਾਰ ਪਾਰਕਿੰਗ ਦੇ ਪੈਸੇ ਬਚਾਉਣ ਦੇ ਚੱਕਰਾਂ ਵਿੱਚ ਇੱਕ 40 ਸਾਲਾ ਪੰਜਾਬੀ ਦੀ ਮੌਤ ਹੋ ਗਈ। ਕਾਰ ਪਾਰਕਿੰਗ ਦੇ ਪੈਸੇ […]
By : Editor Editor
ਰੋਮ, (ਗੁਰਸ਼ਰਨ ਸਿੰਘ ਸੋਨੀ) : ਕੁਝ ਪੈਸੇ ਬਚਾਉਣ ਖਾਤਰ ਕਈ ਲੋਕ ਵੱਡੀ ਅਣਗਹਿਲੀ ਕਰ ਬੈਠਦੇ ਨੇ, ਜਿਸ ਨਾਲ ਕਿਸੇ ਦੀ ਜਾਨ ਤੱਕ ਚਲੀ ਜਾਂਦੀ ਹੈ, ਅਜਿਹੀ ਹੀ ਇੱਕ ਘਟਨਾ ਇਟਲੀ ਦੇ ਏਅਰਪੋਰਟ ’ਤੇ ਵਾਪਰੀ, ਜਿੱਥੇ ਕਾਰ ਪਾਰਕਿੰਗ ਦੇ ਪੈਸੇ ਬਚਾਉਣ ਦੇ ਚੱਕਰਾਂ ਵਿੱਚ ਇੱਕ 40 ਸਾਲਾ ਪੰਜਾਬੀ ਦੀ ਮੌਤ ਹੋ ਗਈ।
ਕਾਰ ਪਾਰਕਿੰਗ ਦੇ ਪੈਸੇ ਬਚਾਉਣ ਖਾਤਰ ਗੁਆ ਦਿੱਤੀ ਜਾਨ
ਜਾਣਕਾਰੀ ਅਨੁਸਾਰ ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਤੋਂ ਇੱਕ ਪੰਜਾਬੀ ਭਾਰਤ ਤੋਂ ਆ ਰਹੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਲੈਣ ਫਿਊਮੀਚੀਨੋ ਏਅਰਪੋਰਟ ਜਾ ਰਿਹਾ ਸੀ। ਇਸ ਦੌਰਾਨ ਉਹ ਆਪਣੇ ਇੱਕ ਹੋਰ ਸਾਥੀ 40 ਸਾਲਾ ਪੰਜਾਬੀ ਨੂੰ ਵੀ ਨਾਲ ਲੈ ਗਿਆ, ਜਿਹੜਾ ਵਿਚਾਰਾ 9 ਮਹੀਨੇ ਵਾਲੇ ਪੇਪਰਾਂ ਉੱਤੇ ਕੁਝ ਸਮਾਂ ਪਹਿਲਾਂ ਹੀ ਚੰਗੇ ਭਵਿੱਖ ਲਈ ਇਟਲੀ ਆਇਆ ਸੀ।
ਜਦੋਂ ਇਹ ਹਵਾਈ ਅੱਡੇ ’ਤੇ ਪੁੱਜੇ ਤਾਂ ਇਨ੍ਹਾਂ ਨੇ ਆਪਣੀ ਕਾਰ ਉਸ ਥਾਂ ਪਾਰਕ ਕਰ ਦਿੱਤੀ, ਜਿੱਥੇ ਇਟਲੀ ਦੇ ਕਾਨੂੰਨ ਮੁਤਾਬਕ ਗੱਡੀ ਉਸ ਸਮੇਂ ਖੜ੍ਹੀ ਕੀਤੀ ਜਾ ਸਕਦੀ ਹੈ, ਜਦੋਂ ਤੁਹਾਨੂੰ ਕੋਈ ਐਮਰਜੈਂਸੀ ਜਾਂ ਪ੍ਰੇਸ਼ਾਨੀ ਹੋਵੇ। ਅਫ਼ਸੋਸ ਇਹ ਭਾਰਤੀ ਆਪਣੀ ਗੱਡੀ ਨੂੰ ਏਅਰਪੋਰਟ ਦੀ ਪਾਰਕਿੰਗ ਵਿੱਚ ਇਸ ਲਈ ਲੈ ਕੇ ਨਹੀਂ ਗਏ, ਕਿਉਂਕਿ ਉੱਥੇ ਇਨ੍ਹਾਂ ਨੂੰ ਗੱਡੀ ਪਾਰਕ ਕਰਨ ਦੇ ਪੈਸੇ ਦੇਣੇ ਪੈਣੇ ਸੀ। ਬਸ ਇੱਥੇ ਹੀ ਇਹ ਵੱਡੀ ਗ਼ਲਤੀ ਕਰ ਗਏ ਤੇ ਮੇਨ ਹਾਈਵੇ ਦੇ ਐਮਰਜੈਂਸੀ ਰਾਹ ਉਪਰ ਗੱਡੀ ਖੜ੍ਹੀ ਕਰ ਆਪਣੇ ਭਾਰਤ ਤੋਂ ਆਉਣ ਵਾਲੇ ਦੋਸਤ ਦੀ ਉਡੀਕ ਕਰਨ ਲੱਗੇ। ਜਦੋਂ ਕਿ ਕਾਨੂੰਨ ਅਨੁਸਾਰ ਇੱਥੇ ਗੱਡੀ ਖੜ੍ਹੀ ਨਹੀਂ ਹੋ ਸਕਦੀ।
ਜੇਕਰ ਕੋਈ ਅਜਿਹਾ ਕਰਦਾ ਤਾਂ ਉਸ ਨੂੰ ਜੁਰਮਾਨਾ ਹੋ ਸਕਦਾ ਹੈ, ਪਰ ਜਾਣਕਾਰੀ ਦੀ ਘਾਟ ਜਾਂ ਫਿਰ ਅਣਗਹਿਲੀ ਕਾਰਨ ਇਹ ਘਟਨਾ ਘਟੀ। ਜਦੋਂ ਗੱਡੀ ਖੜ੍ਹੀ ਕੀਤੀ ਤਾਂ 40 ਸਾਲਾ ਪੰਜਾਬੀ ਸਮਾਂ ਲੰਘਾਉਣ ਲਈ ਫੋਨ ਲਗਾ ਗੱਡੀ ਤੋਂ ਬਾਹਰ ਨਿਕਲ ਹਾਈਵੇਅ ’ਤੇ ਪਹੁੰਚ ਗਿਆ। ਹੌਲੀ-ਹੌਲੀ ਹਾਈਵੇ ਉਪੱਰ ਇੱਧਰ-ਉੱਧਰ ਘੁੰਮਣ ਲੱਗਾ। ਇਹ ਪੰਜਾਬੀ ਜਿਸ ਨੂੰ ਸ਼ਾਇਦ ਇਹ ਨਹੀਂ ਸੀ ਪਤਾ ਕਿ ਉਸ ਦੀ ਇਹ ਗਲਤੀ ਉਸ ਨੂੰ ਮੌਤ ਦੇ ਮੂੰਹ ਵਿੱਚ ਲੈ ਜਾਵੇਗੀ ਤੇ ਜਦੋਂ ਇਹ ਫੋਨ ’ਤੇ ਗੱਲਾਂ ਕਰਦਾ ਇੰਨਾ ਜ਼ਿਆਦਾ ਰੁੱਝ ਗਿਆ ਕਿ ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਉਹ ਹਾਈਵੇ ਦੇ ਵਿਚਕਾਰ ਚਲਾ ਗਿਆ ਹੈ। ਹਾਈਵੇ ਦੇ ਵਿਚਕਾਰ ਜਾਂਦਿਆਂ ਹੀ ਇਸ ਨੂੰ ਇੱਕ ਤੇਜ਼ ਰਫ਼ਤਾਰ ਗੱਡੀ ਨੇ ਆਪਣੀ ਲਪੇਟ ਵਿੱਚ ਲੈ ਲਿਆ। ਗੱਡੀ ਨੇ ਉਸ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਇਟਾਲੀਅਨ ਪੁਲਿਸ ਤੇ ਟ੍ਰੈਫਿਕ ਪੁਲਿਸ ਮੌਕੇ ’ਤੇ ਪਹੁੰਚ ਗਈ ਜਿਸ ਨੇ ਤੁਰੰਤ ਐਂਬੂਲੈਂਸ ਬੁਲਾ ਲਈ, ਪਰ ਉਸ ਸਮੇਂ ਤੱਕ ਬਹੁਤ ਦੇਰ ਹੋ ਚੁੱਕੀ ਸੀ।
ਪੁਲਿਸ ਨੇ ਜਦੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਇਹ ਲੋਕ ਏਅਰਪੋਰਟ ਆਪਣੇ ਰਿਸ਼ਤੇਦਾਰ ਨੂੰ ਲੈਣ ਆਏ ਤੇ ਪਾਰਕਿੰਗ ਦੇ ਖਰਚੇ ਤੋਂ ਬਚਣ ਲਈ ਇੱਥੇ ਰੁੱਕੇ ਸੀ। ਜਿਸ ਨੂੰ ਜਾਣ ਕੇ ਪੁਲਿਸ ਪ੍ਰਸ਼ਾਸ਼ਨ ਹੈਰਾਨ ਹੈ ਕਿ ਭਾਰਤੀ ਲੋਕ ਕੁਝ ਬੱਚਤ ਕਰਨ ਦੇ ਚੱਕਰ ਵਿੱਚ ਅਜਿਹੀਆਂ ਮਹਾਂ ਗਲਤੀਆਂ ਵੀ ਕਰ ਸਕਦੇ ਹਨ। ਪੁਲਿਸ ਨੇ ਲਾਸ਼ ਕਬਜੇ ਵਿੱਚ ਲੈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਪਰ ਖ਼ਬਰ ਲਿਖੇ ਜਾਣ ਤੱਕ ਮ੍ਰਿਤਕ ਦੀ ਪੂਰਨ ਪਹਿਚਾਣ ਨਸ਼ਰ ਨਹੀਂ ਕੀਤੀ ਗਈ।
Next Story